ਭਾਰਤ ''ਚ ਸੜਕ ਕਿਨਾਰੇ ਚਲਣਾ ਖ਼ਤਰਨਾਕ, 100 ''ਚੋਂ 99 ਪੈਦਲ ਯਾਤਰੀਆਂ ''ਤੇ ਦੁਰਘਟਨਾ ਦਾ ਖ਼ਤਰਾ
Tuesday, May 16, 2023 - 04:18 PM (IST)
ਨਵੀਂ ਦਿੱਲੀ- ਭਾਰਤ 'ਚ ਹਰ 100 ਪੈਦਲ ਯਾਤਰੀਆਂ 'ਚ 99 'ਤੇ ਸੜਕ ਹਾਦਸੇ ਦਾ ਖਤਰਾ ਹੈ। ਇਥੇ ਸੜਕ ਪਾਰ ਕਰਦੇ ਸਮੇਂ ਕਈ ਪੈਦਲ ਯਾਤਰੀਆਂ ਨੂੰ ਸੜਕ 'ਤੇ ਰੁਕਣਾ ਪੈਂਦਾ ਹੈ ਅਤੇ ਵਾਹਨਾਂ ਦੇ ਲੰਘਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਪੱਛਮੀ ਦੇਸ਼ਾਂ 'ਚ ਕੋਈ ਪੈਦਲ ਯਾਤਰੀ ਸੜਕ ਪਾਰ ਕਰਦਾ ਦਿਸਦਾ ਹੈ ਤਾਂ ਵਾਹਨ ਚਾਲਕ ਆਪਣੀ ਗੱਡੀ ਰੋਕ ਕੇ ਉਸਦੇ ਸੜਕ ਪਾਰ ਕਰਨ ਦਾ ਇੰਤਜ਼ਾਰ ਕਰਦੇ ਹਨ ਪਰ ਭਾਰਤ 'ਚ ਪੈਦਲ ਯਾਤਰੀ ਨੂੰ ਖੁਦ ਰੁਕਣਾ ਪੈਂਦਾ ਹੈ।
ਇਸ ਰਵੱਈਏ ਨੂੰ ਸਾਹਮਣੇ ਰੱਖਦੇ ਹੋਏ ਜਰਮਨ ਦੀ ਇੰਜੀਨੀਅਰਿੰਗ ਅਤੇ ਤਕਨੀਕੀ ਕੰਪਨੀ ਨੇ ਪੈਦਲ ਚੱਲਣ ਵਾਲਿਆਂ ਲਈ ਸੜਕ ਹਾਦਸਿਆਂ ਦੇ ਵਧਦੇ ਖਤਰੇ 'ਤੇ ਰਿਪੋਰਟ ਦਿੱਤੀ ਹੈ। ਬਾਸ਼ ਦੀ ਰਿਪੋਰਟ ਮੁਤਾਬਕ, ਸਾਲ 2021 'ਚ ਹਾਦਸਿਆਂ ਨਾਲ 29,200 ਪੈਦਲ ਯਾਤਰੀਆਂ ਦੀ ਮੌਤ ਹੋਈ। ਜਾਪਾਨ ਅਤੇ ਯੂਰਪੀ ਸੰਘ ਦੇ 27 ਦੇਸ਼ਾਂ 'ਚ ਮਾਰੇ ਗਏ ਕੁੱਲ ਪੈਦਲ ਯਾਤਰੀਆਂ ਦੀ ਗਿਣਤੀ ਇਸ ਤੋਂ ਵੀ ਘੱਟ ਹੈ। ਦੇਸ਼ 'ਚ ਉਸੇ ਸਾਲ 60 ਹਜ਼ਾਰ ਪੈਦਲ ਯਾਤਰੀ ਜ਼ਖ਼ਮੀ ਵੀ ਹੋਏ।
6300 ਰਾਹਗੀਰਾਂ ਦੇ ਡਾਟਾ 'ਤੇ ਤਿਆਰ ਕੀਤੀ ਰਿਪੋਰਟ
ਇਹ ਰਿਪੋਰਟ 6,300 ਸੜਕ ਹਾਦਸਿਆਂ ਦੇ ਡਾਟਾਬੇਸ 'ਤੇ ਆਧਾਰਿਤ ਹੈ, ਜਿਨ੍ਹਾਂ ਨੂੰ ਰੋਡ ਐਕਸੀਡੈਂਟ ਸੈਂਪਲਿੰਗ ਸਿਸਟਮ ਫਾਰ ਇੰਡੀਆ (ਰਾਸੀ) ਨੇ ਦਰਜ ਕੀਤਾ। ਰਿਪੋਰਟ ਮੁਤਾਬਕ, ਪਿੰਡਾਂ 'ਚ ਪੈਦਲ ਯਾਤਰੀ ਨਾਲ ਜੁੜੇ ਹਰ ਦੂਜੇ ਹਾਦਸੇ 'ਚ ਔਸਤਨ 1 ਮੌਤ ਹੋ ਰਹੀ ਹੈ, ਸ਼ਹਿਰੀ ਖੇਤਰਾਂ 'ਚ ਇਹ ਗਿਣਤੀ ਘੱਟ ਹੈ। ਬਾਸ਼ ਇੰਡੀਆ ਦੇ ਅਧਿਕਾਰੀ ਗਿਰੀਕੁਮਾਰ ਕੁਮਾਰੇਸ਼ ਮੁਤਾਬਕ, ਇਹ ਹਾਦਸੇ ਰੋਕਣ ਲਈ ਬਿਹਤਰ ਸੜਕ ਸੁਰੱਖਿਆ ਪ੍ਰਦਾਨ ਕਰਨੀ ਹੋਵੇਗੀ।
ਦਿੱਤੀਆਂ ਇਹ ਸਿਫਾਰਿਸ਼ਾਂ
ਰਿਪੋਰਟ ਮੁਤਾਬਕ, ਜ਼ਿਆਦਾਤਰ ਹਾਦਸਿਆਂ 'ਚ ਤਿੰਨੋਂ ਕਾਰਨ ਮਿਲੇ-ਜੁਲੇ ਰੂਪ ਨਾਲ ਮੌਜੂਦ ਰਹੇ। 52 ਫੀਸਦੀ ਹਾਦਸੇ ਦਿਨ 'ਚ ਹੋ ਰਹੇ ਹਨ, ਯਾਨੀ ਲਾਪਰਵਾਹੀ ਅਹਿਮ ਕਾਰਨ ਹੈ। ਇਨ੍ਹਾਂ ਸਭ ਬਾਰੇ ਵਿਚਾਰ ਕਰਦੇ ਹੋਏ ਹੱਲ ਲੱਭਣੇ ਹੋਣਗੇ। ਕੁਮਾਰੇਸ਼ ਮੁਤਾਬਕ, 12 ਫੀਸਦੀ ਪੈਦਲ ਯਾਤਰੀ ਸੜਕ ਦੇ ਵਿਚਕਾਰ ਰੁਕ ਰਹੇ ਹਨ, ਜਿਸ ਨਾਲ ਹਾਦਸੇ ਵਧਦੇ ਹਨ। ਇਸਨੂੰ ਵੀ ਰੋਕਣਾ ਹੋਵੇਗਾ।
