ਸੂਰਤ: 11 ਸਾਲਾ ਬੱਚੀ ਨਾਲ 8 ਦਿਨਾਂ ਤੱਕ ਰੇਪ, ਲਾਸ਼ 'ਤੇ ਮਿਲੇ ਸੱਟ ਦੇ 80 ਨਿਸ਼ਾਨ

04/14/2018 2:52:27 PM

ਸੂਰਤ— ਗੁਜਰਾਤ ਦੇ ਸੂਰਤ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 11 ਸਾਲ ਦੀ ਬੱਚੀ ਨਾਲ ਰੇਪ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ। ਘਟਨਾ 6 ਅਪ੍ਰੈਲ ਦੀ ਹੈ। ਲਾਸ਼ 'ਤੇ ਸੱਟ ਦੇ 80 ਤੋਂ ਵਧ ਨਿਸ਼ਾਨ ਮਿਲੇ ਹਨ। ਸੂਰਤ ਦੇ ਪਾਂਡੇਸਰਾ ਇਲਾਕੇ 'ਚ 11 ਸਾਲਾ ਬੱਚੀ ਦੀ ਲਾਸ਼ ਮਿਲਣ ਨਾਲ ਪੁਲਸ ਮਹਿਕਮੇ 'ਚ ਹੜਕੰਪ ਮਚ ਗਿਆ। ਪੋਸਟਮਾਰਟਮ ਰਿਪੋਰਟ 'ਚ ਪਤਾ ਲੱਗਾ ਕਿ ਉਸ ਦੇ ਸਰੀਰ 'ਤੇ ਸੱਟ ਦੇ 80 ਤੋਂ ਵਧ ਨਿਸ਼ਾਨ ਹਨ ਅਤੇ 8 ਦਿਨਾਂ ਤੱਕ ਉਸ ਨਾਲ ਰੇਪ ਵੀ ਕੀਤਾ ਗਿਆ ਹੈ।
ਸਾਈਂ ਮੋਹਨ ਸੋਸਾਇਟੀ ਦੇ ਪਿੱਛੇ ਕ੍ਰਿਕਟ ਗਰਾਊਂਡ ਕੋਲ ਇਹ ਲਾਸ਼ ਮਿਲੀ ਸੀ। ਪੋਸਟਮਾਰਟਮ ਰਿਪੋਰਟ ਅਨੁਸਾਰ ਮੌਤ ਦਾ ਕਾਰਨ ਦਮ ਘੁੱਟਣਾ ਹੈ। ਅਜੇ ਤੱਕ ਪੁਲਸ ਲਾਸ਼ ਦੀ ਪਛਾਣ ਨਹੀਂ ਕਰ ਸਕੀ ਹੈ। ਪੁਲਸ ਨੇ ਮਾਸੂਮ ਦੇ ਪਰਿਵਾਰ ਦੀ ਜਾਣਕਾਰੀ ਦੇਣ ਵਾਲੇ ਨੂੰ 20 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਪੁਲਸ ਨੇ ਰੇਪ, ਕਤਲ, ਪਾਕਸੋ ਆਦਿ ਧਾਰਾਵਾਂ 'ਚ ਮਾਮਲਾ ਦਰਜ ਕਰ ਲਿਆ ਹੈ ਅਤੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਰ ਇਸ ਹੈਵਾਨੀਅਤ ਦੇ ਪਿੱਛੇ ਕਿਹੜਾ ਦਰਿੰਦਾ ਹੈ। ਪੁਲਸ ਨੇ ਦੱਸਿਆ ਕਿ ਫਿਲਹਾਲ ਤਾਂ ਕੁਝ ਖਾਸ ਪਤਾ ਨਹੀਂ ਲੱਗ ਸਕਿਆ ਹੈ ਪਰ ਜਲਦ ਹੀ ਦੋਸ਼ੀ ਨੂੰ ਫੜ ਲਿਆ ਜਾਵੇਗਾ।


Related News