ਕੋਰੋਨਾ ਤੋਂ ਪੀੜਤ ਮਸ਼ਹੂਰ ਜੋਤਸ਼ੀ ਆਚਾਰਿਆ ਬੇਜਾਨ ਦਾਰੂਵਾਲਾ ਦਾ ਦਿਹਾਂਤ

Friday, May 29, 2020 - 06:49 PM (IST)

ਕੋਰੋਨਾ ਤੋਂ ਪੀੜਤ ਮਸ਼ਹੂਰ ਜੋਤਸ਼ੀ ਆਚਾਰਿਆ ਬੇਜਾਨ ਦਾਰੂਵਾਲਾ ਦਾ ਦਿਹਾਂਤ

ਨਵੀਂ ਦਿੱਲੀ - ਪ੍ਰਸਿੱਧ ਜੋਤਸ਼ੀ ਬੇਜਾਨ ਦਾਰੂਵਾਲਾ ਦਾ 90 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਹ ਗੁਜਰਾਤ ਦੇ ਗਾਂਧੀਨਗਰ ਸਥਿਤ ਇੱਕ ਨਿਜੀ ਹਸਪਤਾਲ ਵਿਚ ਦਾਖਲ ਸਨ। ਕੋਰੋਨਾ ਵਾਇਰਸ ਦੇ ਮੁੱਢਲੀ ਲੱਛਣ ਤੋਂ ਬਾਅਦ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਹਾਲਾਂਕਿ, ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ। ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਣੀ ਨੇ ਉਨ੍ਹਾਂ  ਦੇ ਦਿਹਾਂਤ 'ਤੇ ਦੁੱਖ ਜਤਾਇਆ ਹੈ।

ਵਿਜੈ ਰੂਪਾਣੀ ਨੇ ਟਵੀਟ ਕੀਤਾ ਕਿ ਪ੍ਰਸਿੱਧ ਜੋਤਸ਼ੀ ਬੇਜਾਨ ਦਾਰੂਵਾਲਾ ਦੇ ਦਿਹਾਂਤ ਤੋਂ ਦੁਖੀ ਹਾਂ। ਮੈਂ ਸਵਰਗੀ ਆਤਮਾ ਲਈ ਅਰਦਾਸ ਕਰਦਾ ਹਾਂ। ਮੇਰੀ ਸੰਵੇਦਨਾ। ਬੇਜਾਨ ਦਾਰੂਵਾਲਾ ਦਾ ਜਨਮ 11 ਜੁਲਾਈ 1931 ਨੂੰ ਮੁੰਬਈ ਵਿਚ ਹੋਇਆ ਸੀ। ਆਪਣੀ ਸਟੀਕ ਭਵਿੱਖਬਾਣੀ ਦਾ ਨਮੂਨਾ ਕਈ ਵਾਰ ਪੇਸ਼ ਕਰਣ ਵਾਲੇ ਬੇਜਾਨ ਦਾਰੂਵਾਲਾ ਪਾਰਸੀ ਪਰਿਵਾਰ ਨਾਲ ਸਬੰਧ ਰੱਖਦੇ ਸਨ।

ਬੇਜਾਨ ਦਾਰੂਵਾਲਾ ਦੀ ਕਈ ਭਵਿੱਖਬਾਣੀ ਲੋਕਾਂ ਨੂੰ ਅੱਜ ਵੀ ਯਾਦ ਹੈ। ਸੰਜੈ ਗਾਂਧੀ ਦੀ ਮੌਤ ਦੀ ਭਵਿੱਖਬਾਣੀ ਵੀ ਬੇਜਾਨ ਦਾਰੂਵਾਲਾ ਨੇ ਹੀ ਕੀਤੀ ਸੀ। ਇਸ ਤੋਂ ਇਲਾਵਾ ਰਾਜਨੀਤੀ ਨਾਲ ਜੁੜੀਆਂ ਕਈ ਸਹੀ ਭਵਿੱਖਬਾਣੀਆਂ ਲਈ ਉਨ੍ਹਾਂ ਦਾ ਜ਼ਿਕਰ ਕੀਤਾ ਜਾਂਦਾ ਹੈ। ਭਾਰਤੀ ਜਨਤਾ ਪਾਰਟੀ ਦੇ ਉਧਵ ਦੀ ਭਵਿੱਖਬਾਣੀ ਵੀ ਬੇਜਾਨ ਦਾਰੂਵਾਲਾ ਨੇ ਹੀ ਕੀਤੀ ਸੀ।


author

Inder Prajapati

Content Editor

Related News