ਜੰਮੂ ਕਸ਼ਮੀਰ : ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪੁੰਛ ਦੇ ਇਸ ਪਿੰਡ ਨੂੰ ਮਿਲੇਗੀ ਸੜਕ, ਲੋਕਾਂ ਦੇ ਖਿੜੇ ਚਿਹਰੇ
Sunday, Dec 10, 2023 - 10:44 AM (IST)
ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਆਜ਼ਾਦੀ ਦੇ ਬਾਅਦ ਤੋਂ ਸੜਕ ਸੰਪਰਕ ਦਾ ਇੰਤਜ਼ਾਰ ਕਰ ਰਹੇ ਚੇਲਾ ਡਾਂਗਰੀ ਪਿੰਡ ਦੇ ਲੋਕਾਂ ਦੀ ਉਡੀਕ ਜਲਦ ਖ਼ਤਮ ਹੋਣ ਵਾਲੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਪੁੰਛ ਦੇ ਡਿਪਟੀ ਕਮਿਸ਼ਨਰ ਯਾਸਿਨ ਐੱਮ. ਚੌਧਰੀ ਨੇ ਚੇਲਾ ਡਾਂਗਰੀ ਨੂੰ ਅਟੋਲੀ ਅਤੇ ਫਿਰ ਤਹਿਸੀਲ ਹੈੱਡ ਕੁਆਰਟਰ ਨਲ ਜੋੜਨ ਲਈ ਸੜਕ ਨਿਰਮਾਣ ਦੇ ਕੰਮ ਦਾ ਸ਼ਨੀਵਾਰ ਨੂੰ ਨਿਰੀਖਣ ਕੀਤਾ।
ਇਹ ਵੀ ਪੜ੍ਹੋ : ਹੈਵਾਨੀਅਤ : ਨੌਕਰਾਣੀ ਦਾ ਕੰਮ ਕਰ ਰਹੀ 13 ਸਾਲਾ ਕੁੜੀ ਨੂੰ ਤੇਜ਼ਾਬ ਨਾਲ ਸਾੜਿਆ, ਨਗਨ ਕਰ ਬਣਾਈ ਵੀਡੀਓ
ਉਨ੍ਹਾਂ ਦੱਸਿਆ ਕਿ ਪਿੰਡ ਦੇ ਲੋਕ ਆਪਣੇ ਨੇੜੇ-ਤੇੜੇ ਦੀਆਂ ਪੰਚਾਇਤਾਂ ਅਤੇ ਹੋਰ ਥਾਵਾਂ ਨਾਲ ਸੜਕ ਸੰਪਰਕ ਦਾ ਆਜ਼ਾਦੀ ਦੇ ਬਾਅਦ ਤੋਂ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਚੇਲਾ ਡਾਂਗਰੀ ਦੇ ਲੋਕਾਂ ਨੂੰ ਹੁਣ ਇਸ ਪ੍ਰਾਜੈਕਟ ਦੇ ਜਲਦ ਪੂਰਾ ਹੋਣ ਦੀ ਉਮੀਦ ਹੈ। ਜਿਸ ਕਾਰਨ ਉਨ੍ਹਾਂ ਦੇ ਚਿਹਰੇ ਖਿੜ ਗਏ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8