ਰਿਲਾਂਇੰਸ ਗਰੁੱਪ ਨੇ ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਦੱਸਿਆ ਝੂਠ, ਮੰਗਿਆ ਇਹ ਜਵਾਬ

Monday, May 06, 2019 - 11:03 AM (IST)

ਰਿਲਾਂਇੰਸ ਗਰੁੱਪ ਨੇ ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਦੱਸਿਆ ਝੂਠ, ਮੰਗਿਆ ਇਹ ਜਵਾਬ

ਨਵੀਂ ਦਿੱਲੀ — ਅਨਿਲ ਅੰਬਾਨੀ ਦੇ ਕ੍ਰੋਨੀ ਕੈਪੀਟਲਿਸਟ(ਸਿਆਸੀ ਗੰਢ-ਤੁਪ ਨਾਲ ਕੰਮ ਕਰਨ ਵਾਲਾ ਪੂੰਜੀਪਤੀ) ਹੋਣ ਦੇ ਰਾਹੁਲ ਗਾਂਧੀ ਦੇ ਦੋਸ਼ਾਂ 'ਤੇ ਰਿਲਾਂਇੰਸ ਗਰੁੱਪ ਨੇ ਐਤਵਾਰ ਨੂੰ ਜਵਾਬ ਦਿੱਤਾ। ਰਿਲਾਂਇੰਸ ਵਲੋਂ ਕਿਹਾ ਗਿਆ ਕਿ UPA ਸਰਕਾਰ ਦੇ ਸ਼ਾਸਨ ਦੌਰਾਨ ਗਰੁੱਪ ਨੂੰ 1 ਲੱਖ ਕਰੋੜ ਦੇ ਠੇਕੇ ਮਿਲੇ, ਕੀ ਕਾਂਗਰਸ ਸਰਕਾਰ ਬੇਈਮਾਨ ਕਾਰੋਬਾਰੀ ਦਾ ਸਾਥ ਦੇ ਰਹੀ ਸੀ? ਗਰੁੱਪ ਨੇ ਇਹ ਵੀ ਕਿਹਾ ਕਿ ਰਾਹੁਲ ਗਲਤ ਪ੍ਰਚਾਰ ਅਤੇ ਬਦਨੀਅਤੀ ਪ੍ਰੇਰਿਤ ਝੂਠ ਲਗਾਤਾਰ ਬੋਲ ਰਹੇ ਹਨ। ਜ਼ਿਕਰਯੋਗ ਹੈ ਕਿ ਰਾਫੇਲ ਸੌਦੇ ਨੂੰ ਲੈ ਕੇ ਰਾਹੁਲ ਗਾਂਧੀ ਲਗਾਤਾਰ ਸਰਕਾਰ 'ਤੇ ਹਮਲਾ ਬੋਲ ਰਹੇ ਹਨ ਅਤੇ ਅਨਿਲ ਅੰਬਾਨੀ ਨੂੰ ਲਾਭ ਪਹੁੰਚਾਏ ਜਾਣ ਦਾ ਦੋਸ਼ ਲਗਾ ਰਹੇ ਹਨ।

ਰਾਹੁਲ ਦਾ ਝੂਠਾ ਪ੍ਰਚਾਰ ਨਹੀਂ ਕੋਈ ਆਧਾਰ

ਰਿਲਾਂਇੰਸ ਗਰੁੱਪ ਨੇ ਰਾਹੁਲ ਗਾਂਧੀ ਦੇ ਤਾਜ਼ਾ ਬਿਆਨ 'ਤੇ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਆਪਣੇ ਦਾਅਵੇ ਦਾ ਕੋਈ ਆਧਰ ਨਹੀਂ ਦੱਸਿਆ ਅਤੇ ਨਾ ਹੀ ਉਨ੍ਹਾਂ ਨੇ ਕੋਈ ਭਰੋਸੇਯੋਗ ਸਬੂਤ ਪੇਸ਼ ਕੀਤੇ ਹਨ। ਰਾਹੁਲ ਗਾਂਧੀ ਨੇ ਮੀਡੀਆ ਨੂੰ ਦਿੱਤੇ ਆਪਣੇ ਬਿਆਨ ਵਿਚ ਅਨਿਲ ਅੰਬਾਨੀ ਨੂੰ ਕ੍ਰੋਨੀ ਕੈਪੀਟਲਿਸਟ ਅਤੇ ਬੇਈਮਾਨ ਦੱਸਿਆ। ਰਿਲਾਂਇੰਸ ਗਰੁੱਪ ਨੇ ਕਿਹਾ ਕਿ ਗਾਂਧੀ ਝੂਠੀ ਅਤੇ ਬਦਨਾਮ ਕਰਨ ਵਾਲੀ ਮੁਹਿੰਮ ਚਲਾ ਰਿਹਾ ਹੈ। ਗਰੁੱਪ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ, 'ਉਨ੍ਹਾਂ ਨੇ ਸਾਡੇ ਚੇਅਰਮੈਨ ਅਨਿਲ ਅੰਬਾਨੀ ਅੰਬਾਨੀ 'ਤੇ ਕ੍ਰੋਨੀ ਕੈਪਿਟਲਿਸਟ ਅਤੇ ਬੇਈਮਾਨ ਕਾਰੋਬਾਰੀ ਹੋਣ ਦਾ ਦੋਸ਼ ਲਗਾਇਆ ਹੈ, ਇਹ ਸਪੱਸ਼ਟ ਰੂਪ ਨਾਲ ਝੂਠ ਹੈ।'

ਯੂ.ਪੀ.ਏ. ਸਰਕਾਰ ਨੇ ਦਿੱਤੇ ਠੇਕੇ

ਰਿਲਾਂਇੰਸ ਗਰੁੱਪ ਨੇ ਇਹ ਵੀ ਕਿਹਾ ਕਿ 2004-2014 ਵਿਚਕਾਰ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦੇ 10 ਸਾਲ ਦੇ ਦੌਰਾਨ ਅਨਿਲ ਅੰਬਾਨੀ ਦੀ ਅਗਵਾਈ ਵਾਲੀ ਟੀਮ ਨੂੰ ਪਾਵਰ, ਟੈਲੀਕਾਮ , ਰੋਡ, ਮੈਟਰੋ ਵਰਗੇ ਇਨਫਰਾਸਟਰੱਕਚਰ ਸੈਕਟਰ ਵਿਚ 1 ਲੱਖ ਕਰੋੜ ਰੁਪਏ ਦੇ ਠੇਕੇ ਦਿੱਤੇ ਗਏ। ਗਰੁੱਪ ਨੇ ਰਾਹੁਲ ਗਾਂਧੀ ਕੋਲੋਂ ਇਸ ਨੂੰ ਲੈ ਕੇ ਵੀ ਜਵਾਬ ਮੰਗਿਆ ਹੈ।

ਕੀ ਬੇਈਮਾਨ ਕਾਰੋਬਾਰੀ ਦੀ ਸਹਾਇਤਾ ਕਰਦੀ ਰਹੀ ਉਨ੍ਹਾਂ ਦੀ ਸਰਕਾਰ 

ਬਿਆਨ ਵਿਚ ਕਿਹਾ ਗਿਆ, 'ਰਾਹੁਲ ਦੇ ਹੀ ਸ਼ਬਦਾਂ ਨੂੰ ਆਧਾਰ ਬਣਾ ਕੇ ਰਿਲਾਂਇੰਸ ਸਮੂਹ ਇਸ ਮੌਕੇ 'ਤੇ ਉਨ੍ਹਾਂ ਨੂੰ ਇਹ ਸਪੱਸ਼ਟ ਕਰਨ ਦੀ ਬੇਨਤੀ ਕਰਦਾ ਹੈ ਕਿ ਉਨ੍ਹਾਂ ਦੀ ਸਰਕਾਰ 10 ਸਾਲ ਤੱਕ ਇਕ ਕ੍ਰੋਨੀ ਕੈਪੀਟਲਿਸਟ ਅਤੇ ਬੇਈਮਾਨ ਕਾਰੋਬਾਰੀ ਦੀ ਮਦਦ ਰਹੀ ਸੀ।'


Related News