7.5 ਲੱਖ ਦੇ 2000 ਦੇ ਨਕਲੀ ਨੋਟ ਬਰਾਮਦ

Sunday, Aug 12, 2018 - 02:00 AM (IST)

7.5 ਲੱਖ ਦੇ 2000 ਦੇ ਨਕਲੀ ਨੋਟ ਬਰਾਮਦ

ਨਵੀਂ ਦਿੱਲੀ-ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਇਕ ਵਾਰ ਫਿਰ 2000 ਰੁਪਏ ਦੇ ਨਕਲੀ ਨੋਟਾਂ ਦੀ ਵੱਡੀ ਖੇਪ ਫੜੀ ਹੈ। ਪੱਛਮੀ ਬੰਗਾਲ ਦੇ ਮਾਲਦਾ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ 7.5 ਲੱਖ ਦੇ ਨਕਲੀ ਨੋਟ ਬਰਾਮਦ ਕੀਤੇ ਗਏ ਹਨ।
ਪੁਲਸ ਸੂਤਰਾਂ ਦਾ ਕਹਿਣਾ ਹੈ ਕਿ 2000 ਦੇ ਨੋਟਾਂ ਦੀ ਇਹ ਖੇਪ ਬੰਗਲਾਦੇਸ਼ ਤੋਂ ਪੱਛਮੀ ਬੰਗਾਲ ਹੁੰਦਿਆਂ ਹੋਇਆ ਰਾਜਧਾਨੀ ਲਿਆਂਦੀ ਗਈ। ਇਸ ਤੋਂ ਪਹਿਲਾਂ ਵੀ ਉਸੇ ਰਸਤੇ ਤੋਂ ਦਿੱਲੀ ਆਏ 2000 ਦੇ ਨਕਲੀ ਨੋਟਾਂ ਦੀਆਂ ਵੱਡੀਆਂ ਖੇਪਾਂ ਫੜੀਆਂ ਜਾ ਚੁੱਕੀਆਂ ਹਨ। ਪੁਲਸ ਨੇ ਦੱਸਿਆ ਕਿ ਸਾਰੇ ਮਾਮਲਿਆਂ ਵਿਚ ਸਪਲਾਇਰ ਕੋਲੋਂ ਪੁੱਛਗਿੱਛ ਵਿਚ ਇਹ ਜਾਣਕਾਰੀ ਪੁਖਤਾ ਤੌਰ 'ਤੇ ਸਾਹਮਣੇ ਆਈ ਹੈ ਕਿ ਬੰਗਲਾਦੇਸ਼ ਨਕਲੀ ਨੋਟਾਂ ਦੀ ਸਪਲਾਈ ਦਾ ਟਰਾਂਜ਼ਿਟ ਪੁਆਇੰਟ ਬਣ ਚੁੱਕਾ ਹੈ। ਉਥੇ ਨੋਟਾਂ ਦੀ ਛਪਾਈ ਨਹੀਂ ਹੋ ਰਹੀ। 
ਖੁਫੀਆ ਏਜੰਸੀਆਂ ਤੋਂ ਜੋ ਇਨਪੁਟ ਮਿਲ ਰਹੇ ਹਨ ਉਨ੍ਹਾਂ ਅਨੁਸਾਰ 2000 ਦੇ ਨਕਲੀ ਨੋਟ ਪਾਕਿਸਤਾਨ 'ਚ ਛਾਪੇ ਜਾ ਰਹੇ ਹਨ। ਉਸ ਦੇ ਮਗਰੋਂ ਬੰਗਲਾਦੇਸ਼ ਰਾਹੀਂ ਭਾਰਤ ਵਿਚ ੁਪਹੁੰਚਾਏ ਜਾ ਰਹੇ ਹਨ। ਬੰਗਲਾਦੇਸ਼ ਦੇ ਸਰਹੱਦੀ ਏਰੀਏ 'ਚ ਰਹਿਣ ਵਾਲੇ ਕਈ ਲੋਕ ਨਕਲੀ ਨੋਟਾਂ ਦੇ ਧੰਦੇ 'ਚ ਸ਼ਾਮਲ ਹਨ।  ਉਨ੍ਹਾਂ ਨੂੰ ਬੰਗਲਾਦੇਸ਼ ਤੋਂ 800 ਰੁਪਏ 'ਚ 2000 ਦਾ ਇਕ ਨੋਟ ਪੈਂਦਾ ਹੈ, ਜਿਸ ਨੂੰ ਉਹ 1200 ਅਤੇ 1400 'ਚ ਅੱਗੇ ਵੇਚਦੇ ਹਨ। ਜਿਓਂ-ਜਿਓਂ ਨੋਟ ਅੱਗੇ ਵਧਦਾ ਹੈ ਕਮਿਸ਼ਨ ਵਧਦਾ ਜਾਂਦਾ ਹੈ। ਉਹੀ ਨੋਟ ਦਿੱਲੀ 'ਚ ਆ ਕੇ 1600 ਤੋਂ 1800 ਰੁਪਏ ਵਿਚ ਵਿਕਦਾ ਹੈ। ਇਸੇ ਤਰ੍ਹਾਂ ਨਕਲੀ ਨੋਟਾਂ ਦੇ ਧੰਦੇ ਦੀ ਪੂਰੀ ਚੇਨ ਚੱਲ ਰਹੀ ਹੈ।


Related News