ਚਾਰ ਧਾਮ ਯਾਤਰਾ ਲਈ ਉਮੜ ਰਹੀ ਸ਼ਰਧਾਲੂਆਂ ਦੀ ਭੀੜ; ਰਜਿਸਟਰੇਸ਼ਨ ਅਤੇ ਯਾਤਰਾ ਕਾਰਡ ਜ਼ਰੂਰੀ

05/15/2022 10:59:37 AM

ਰਿਸ਼ੀਕੇਸ਼- ਚਾਰ ਧਾਮ ਯਾਤਰਾ ਲਈ ਉੱਤਰਾਖੰਡ ’ਚ ਸ਼ਰਧਾਲੂਆਂ ਦੀ ਉਮੜ ਰਹੀ ਭੀੜ ਦੇ ਮੱਦੇਨਜ਼ਰ ਦੇਹਰਾਦੂਨ, ਮਸੂਰੀ ਅਤੇ ਰਿਸ਼ੀਕੇਸ਼ ’ਚ ਜਾਂਚ ਚੌਕੀਆਂ ਨੂੰ ਸ਼ਨੀਵਾਰ ਨੂੰ ਸਰਗਰਮ ਕਰ ਦਿੱਤਾ ਗਿਆ। ਇਹ ਯਕੀਨੀ ਕੀਤਾ ਜਾ ਰਿਹਾ ਹੈ ਕਿ ਚਾਰ ਧਾਮ ਯਾਤਰਾ ਲਈ ਸਿਰਫ ਰਜਿਸਟਰਡ ਸ਼ਰਧਾਲੂਆਂ ਨੂੰ ਹੀ ਆਗਿਆ ਦਿੱਤੀ ਜਾਵੇ। ਦੇਹਰਾਦੂਨ ਦੇ ਜ਼ਿਲ੍ਹਾ ਅਧਿਕਾਰੀ ਆਰ. ਰਾਜੇਸ਼ ਕੁਮਾਰ ਨੇ ਕਿਹਾ, ‘‘ਅਜਿਹਾ ਇਹ ਯਕੀਨੀ ਕਰਨ ਲਈ ਕੀਤਾ ਗਿਆ ਹੈ ਕਿ ਤੀਰਥ ਯਾਤਰੀਆਂ ਦੀ ਗਿਣਤੀ ਮੰਦਰਾਂ ਲਈ ਤੈਅ ਗਿਣਤੀ ਤੋਂ ਜ਼ਿਆਦਾ ਨਾ ਹੋ ਸਕੇ।

ਇਹ ਵੀ ਪੜ੍ਹੋ : ਚਾਰ ਧਾਮ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਤੈਅ, ਜਾਣੋ ਇਕ ਦਿਨ ’ਚ ਇੰਨੇ ਲੋਕ ਕਰ ਸਕਣਗੇ ਦਰਸ਼ਨ

ਰਾਜੇਸ਼ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਜਾਂਚ ਚੌਕੀਆਂ ’ਤੇ ਰੋਕਿਆ ਜਾਵੇਗਾ ਅਤੇ ਉਨ੍ਹਾਂ ਨੂੰ ਜ਼ਰੂਰੀ ਰਜਿਸਟਰੇਸ਼ਨ ਅਤੇ ਯਾਤਰਾ ਕਾਰਡ ਵਿਖਾਏ ਬਿਨਾਂ ਅੱਗੇ ਜਾਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਯਾਤਰਾ ਕਾਰਡ ’ਚ ਮੰਦਰ ਜਾਣ ਦੀ ਤਾਰੀਖ਼ ਅਤੇ ਸਮੇਂ ਦਾ ਸਪੱਸ਼ਟ ਜ਼ਿਕਰ ਹੋਵੇਗਾ। ਅਧਿਕਾਰੀ ਨੇ ਕਿਹਾ ਕਿ ਸੂਚਨਾ ਨਾ ਮਿਲਣ ਕਾਰਨ ਜੋ ਲੋਕ ਬਿਨਾਂ ਰਜਿਸਟਰਡ ਕਰਵਾਏ ਆ ਗਏ ਹਨ, ਉਨ੍ਹਾਂ ਲਈ ਰਜਿਸਟਰੇਸ਼ਨ ਦੀ ਵਿਵਸਥਾ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਉੱਤਰਾਖੰਡ ਸਰਕਾਰ ਦਾ ਵੱਡਾ ਫੈਸਲਾ, ਚਾਰ ਧਾਮ ’ਚ ਹੁਣ ਨਹੀਂ ਹੋਣਗੇ VIP ਦਰਸ਼ਨ

ਦੱਸ ਦੇਈਏ ਕਿ ਉੱਤਰਾਖੰਡ ਸਰਕਾਰ ਨੇ ਇਸ ਵਾਰ 45 ਦਿਨਾਂ ਦੀ ਸਮੇਂ ਸੀਮਾ ਤੈਅ ਕੀਤੀ ਹੈ। ਇਸ ਦੌਰਾਨ ਬਦਰੀਨਾਥ ਲਈ 15 ਹਜ਼ਾਰ ਅਤੇ ਕੇਦਾਰਨਾਥ ਲਈ 12 ਹਜ਼ਾਰ ਲੋਕਾਂ ਨੂੰ ਰੋਜ਼ਾਨਾ ਦਰਸ਼ਨ ਕਰਨ ਦੀ ਆਗਿਆ ਹੈ। ਜਦਕਿ ਗੰਗੋਤਰੀ ਲਈ 7 ਹਜ਼ਾਰ ਅਤੇ ਯਮੁਨੋਤਰੀ ਲਈ 4 ਹਜ਼ਾਰ ਸ਼ਰਧਾਲੂਆਂ ਦੀ ਗਿਣਤੀ ਤੈਅ ਕੀਤੀ ਗਈ ਹੈ।

ਇਹ ਵੀ ਪੜ੍ਹੋ : ਦਿੱਲੀ ਅਗਨੀਕਾਂਡ: ਹਸਪਤਾਲ ’ਚ ਆਪਣਿਆਂ ਦੀ ਭਾਲ ’ਚ ਰੋਂਦੇ-ਕੁਰਲਾਉਂਦੇ ਦਿੱਸੇ ਪਰਿਵਾਰ, ਧੀ ਨੂੰ ਲੱਭਦੀ ਬੇਬੱਸ ਮਾਂ


Tanu

Content Editor

Related News