ਚਾਰਧਾਮ ਯਾਤਰਾ ਲਈ 28 ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ
Friday, Apr 18, 2025 - 09:34 PM (IST)

ਰਿਸ਼ੀਕੇਸ਼ (ਨਵੋਦਿਆ ਟਾਈਮਜ਼)-ਚਾਰਧਾਮ ਯਾਤਰਾ 30 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ। ਯਾਤਰਾ ਲਈ ਰਜਿਸਟ੍ਰੇਸ਼ਨ 28 ਅਪ੍ਰੈਲ ਤੋਂ 65 ਥਾਵਾਂ ’ਤੇ ਸ਼ੁਰੂ ਹੋਵੇਗੀ। ਇਸ ਲਈ ਰਿਸ਼ੀਕੇਸ਼, ਹਰਿਦੁਆਰ, ਵਿਕਾਸ ਨਗਰ ਦੇ ਹਰਬਰਟਪੁਰ ਵਿਚ ਕੁੱਲ 65 ਰਜਿਸਟ੍ਰੇਸ਼ਨ ਕਾਊਂਟਰ ਸਥਾਪਤ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਗਰੁੱਪਾਂ ਵਿਚ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਉਨ੍ਹਾਂ ਦੇ ਠਹਿਰਣ ਵਾਲੇ ਸਥਾਨ ’ਤੇ ਕੀਤੀ ਜਾਵੇਗੀ।
ਸੈਰ-ਸਪਾਟਾ ਵਿਭਾਗ ਨੇ ਇਸ ਸਾਲ 20 ਮਾਰਚ ਤੋਂ ਆਧਾਰ ਕਾਰਡ ਅਧਾਰਤ ਆਨਲਾਈਨ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਵਿਭਾਗ ਮੁਤਾਬਕ ਹੁਣ ਤੱਕ 18 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਵੱਖ-ਵੱਖ ਤਰੀਕਾਂ ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਇਨ੍ਹਾਂ ਵਿਚੋਂ 16,741 ਵਿਦੇਸ਼ੀ ਯਾਤਰੀਆਂ ਨੇ ਵੀ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਹੈ।