ਰੀਠਾ ਸਾਹਿਬ ਮੇਲੇ ''ਚ ਟਲਿਆ ਵੱਡਾ ਹਾਦਸਾ, SDRF ਦੇ ਜਵਾਨਾਂ ਨੇ ਮੌਤ ਦੇ ਮੂੰਹ ''ਚੋਂ ਕੱਢੇ 50 ਤੋਂ ਵੱਧ ਸ਼ਰਧਾਲੂ

Sunday, May 31, 2026 - 04:08 PM (IST)

ਰੀਠਾ ਸਾਹਿਬ ਮੇਲੇ ''ਚ ਟਲਿਆ ਵੱਡਾ ਹਾਦਸਾ, SDRF ਦੇ ਜਵਾਨਾਂ ਨੇ ਮੌਤ ਦੇ ਮੂੰਹ ''ਚੋਂ ਕੱਢੇ 50 ਤੋਂ ਵੱਧ ਸ਼ਰਧਾਲੂ

ਚੰਪਾਵਤ- ਉੱਤਰਾਖੰਡ ਦੇ ਚੰਪਾਵਤ 'ਚ ਰੀਠਾ ਸਾਹਿਬ ਜੋੜ ਮੇਲੇ 'ਚ ਐਤਵਾਰ ਨੂੰ ਇਕ ਵੱਡਾ ਹਾਦਸਾ ਟਲ ਗਿਆ। ਲਧੀਆ ਨਦੀ 'ਚ ਪਾਣੀ ਦਾ ਪੱਧਰ ਅਚਾਨਕ ਵਧ ਗਿਆ, ਜਿਸ ਕਾਰਨ 50 ਤੋਂ ਵੱਧ ਸ਼ਰਧਾਲੂ ਨਦੀ ਵਿਚਾਲੇ ਫਸ ਗਏ। ਰਾਜ ਆਫ਼ਤ ਪ੍ਰਤੀਕਿਰਿਆ ਫ਼ੋਰਸ (ਐੱਸਡੀਆਰਐੱਫ) ਨੇ ਤੁਰੰਤ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਪ੍ਰਾਪਤ ਜਾਣਕਾਰੀ ਅਨੁਸਾਰ ਚੰਪਾਵਤ ਦੇ ਇਤਿਹਾਸਕ ਰੀਠਾ ਸਾਹਿਬ ਗੁਰਦੁਆਰਾ 'ਚ ਚੱਲ ਰਹੇ ਪ੍ਰਸਿੱਧ ਜੋੜ ਮੇਲੇ 'ਚ ਵੱਡੀ ਗਿਣਤੀ 'ਚ ਸ਼ਰਧਾਲੂ ਪਹੁੰਚ ਰਹੇ ਹਨ। ਐਤਵਾਰ ਨੂੰ ਵੀ ਭਾਰੀ ਗਿਣਤੀ 'ਚ ਸ਼ਰਧਾਲੂ ਪਹੁੰਚੇ ਸਨ। ਸ਼ਰਧਾਲੂ ਦਰਸ਼ਨ ਤੋਂ ਪਹਿਲਾਂ ਲਧੀਆ-ਰਤੀਆ ਨਦੀ ਦੇ ਸੰਗਮ 'ਤੇ ਕੁੰਡ 'ਚ ਇਸ਼ਨਾਨ ਕਰ ਰਹੇ ਸਨ। ਇਸ ਵਿਚ ਬਾਰਿਸ਼ ਕਾਰਨ ਨਦੀ 'ਚ ਪਾਣੀ ਦਾ ਪੱਧਰ ਅਚਾਨਕ ਵਧ ਗਿਆ।

PunjabKesari

ਦੇਖਦੇ ਹੀ ਦੇਖਦੇ ਕਰੀਬ 50 ਤੋਂ 60 ਸ਼ਰਧਾਲੂ ਨਦੀ ਵਿਚਾਲੇ ਫਸ ਗਏ। ਵਧਦੇ ਪਾਣੀ ਕਾਰਨ ਕਈ ਵਾਹਨ ਵੀ ਫਸ ਗਏ। ਇਸ ਨਾਲ ਮੌਕੇ 'ਤੇ ਭਾਜੜਾ ਪੈ ਗਈਆਂ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਬ ਇੰਸਪੈਕਟਰ ਦੀਪਕ ਸਾਮੰਤ ਦੀ ਅਗਵਾਈ 'ਚ ਐੱਸਡੀਆਰਐੱਫ ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਰਾਹਤ ਤੇ ਬਚਾਅ ਮੁਹਿੰਮ ਸ਼ੁਰੂ ਕੀਤੀ। ਤੇਜ਼ ਵਹਾਅ ਅਤੇ ਲਗਾਤਾਰ ਪਾਣੀ ਦਾ ਪੱਧਰ ਵਧਣ ਦੇ ਬਾਵਜੂਦ ਟੀਮ ਨੇ ਸਾਹਸ ਦਿਖਾਉਂਦੇ ਹੋਏ ਸਾਰੇ ਸ਼ਰਧਾਲੂਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਨਾਲ ਹੀ ਪਾਣੀ 'ਚ ਫਸੇ ਵਾਹਨਾਂ ਨੂੰ ਵੀ ਮਦਦ ਪਹੁੰਚਾਈ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਅਤੇ ਟਰੈਫਿਕ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਰਾਹਤ ਤੇ ਬਚਾਅ ਕੰਮ ਚਲਾਇਆ ਗਿਆ। ਐੱਸਡੀਆਰਐੱਫ ਦੇ ਸੈਨਾਨਾਇਕ ਅਰਪਣ ਯਦੁਵੰਸ਼ੀ ਨੇ ਟੀਮ ਦੀ ਸ਼ਲਾਘਾ ਕਰਦੇ ਹੋਏ ਬਚਾਅ ਦਲ ਦੇ ਸਾਹਸ, ਚੌਕਸੀ ਅਤੇ ਸਮਰਪਣ ਦੀ ਪ੍ਰਸ਼ੰਸਾ ਕੀਤੀ। ਪ੍ਰਦੇਸ਼ 'ਚ ਲਗਾਤਾਰ ਪੈ ਰਹੇ ਮੀਂਹ ਨੂੰਦੇਖਦੇ ਹੋਏ ਐੱਸਡੀਆਰਐੱਫ ਨੇ ਸਾਰੀਆਂ ਇਕਾਈਆਂ ਨੂੰ ਹਾਈ ਅਲਰਟ 'ਤੇ ਰਹਿਣ, ਸੰਵੇਦਨਸ਼ੀਲ ਖੇਤਰਾਂ ਦੀ ਨਿਗਰਾਨੀ ਵਧਾਉਣ ਅਤੇ ਕਿਸੇ ਵੀ ਆਫ਼ਤ ਦੀ ਸਥਿਤੀ 'ਚ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News