ਭਾਰਤ ਦੀ ਵਿਦੇਸ਼ ਨੀਤੀ ਦਾ ਹਿੱਸਾ ਹਨ ਇਹ ਪਤੀ-ਪਤਨੀ, ਜਾਣੋ ਕੌਣ ਹਨ

Monday, Jul 05, 2021 - 11:31 AM (IST)

ਨਵੀਂ ਦਿੱਲੀ (ਵਿਸ਼ੇਸ਼)- ਸੀਨੀਅਰ ਡਿਪਲੋਮੈਟ ਰੀਨਤ ਸੰਧੂ ਨੇ ਹਾਲ ਹੀ ਵਿਚ ਵਿਦੇਸ਼ ਮੰਤਰਾਲਾ ਦੇ ਸਕੱਤਰ (ਪੱਛਮੀ) ਵਜੋਂ ਅਹੁਦਾ ਸੰਭਾਲ ਲਿਆ ਹੈ। ਵਿਦੇਸ਼ ਮੰਤਰਾਲਾ ਵਿਚ ਸਕੱਤਰ ਪੱਛਮੀ ਵਜੋਂ ਅਹੁਦਾ ਸੰਭਾਲਣ ਤੋਂ ਪਹਿਲਾਂ ਸੰਧੂ ਦਿੱਲੀ ਵਿਚ ਵਿਦੇਸ਼ ਮੰਤਰਾਲਾ  (ਐੱਮ. ਈ. ਏ.) ਮੁੱਖ ਦਫ਼ਤਰ ਵਿਚ ਅੈਡੀਸ਼ਨਲ ਸਕੱਤਰ (ਹਿੰਦ ਪ੍ਰਸ਼ਾਂਤ, ਦੱਖਣੀ ਅਤੇ ਓਸ਼ੀਨੀਅਾ) ਦੇ ਅਹੁਦੇ ’ਤੇ ਤਾਇਨਾਤ ਸਨ। ਸੰਧੂ 1989 ਬੈਚ ਦੀ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ‍ਹਨ।

ਰੀਨਤ ਅਮਰੀਕਾ ਦੇ ਅੰਬੈਸਡਰ ਤਰਨਜੀਤ ਸਿੰਘ ਸੰਧੂ ਦੀ ਪਤਨੀ ਹੈ

ਇੱਥੇ ਦੱਸ ਦੇਈਏ ਕਿ ਉਨ੍ਹਾਂ ਦੇ ਪਤੀ ਤਰਨਜੀਤ ਸਿੰਘ ਸੰਧੂ ਵੀ ਸਿਆਸੀ ਤੌਰ ’ਤੇ ਅਮਰੀਕਾ ਵਿਚ ਹੀ ਤਾਇਨਾਤ ਹਨ। ਇਹ ਪਤੀ-ਪਤਨੀ ਲੰਬੇ ਸਮੇਂ ਤੋਂ ਭਾਰਤ ਦੀ ਵਿਦੇਸ਼ ਨੀਤੀ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ।

PunjabKesari

ਜਾਣੋ ਕੌਣ ਹਨ ਰੀਨਤ ਸੰਧੂ ਦੇ ਅੰਬੈਸਡਰ ਪਤੀ

ਸ਼੍ਰੀਮਤੀ ਸੰਧੂ ਦਿੱਲੀ ਸਕੂਲ ਆਫ ਇਕਨਾਮਿਕਸ ਦੇ ਅਰਥਸ਼ਾਸਤਰ ਵਿਚ ਪੋਸਟ ਗ੍ਰੈਜੂਏਟ ਹਨ। ਉਨ੍ਹਾਂ ਦੇ ਦੋ ਬੱਚੇ ਵੀ ਹਨ। ਤਰਨਜੀਤ ਸਿੰਘ ਨੇ ਦਿੱਲੀ ਦੇ ਸਟੀਫਨ ਕਾਲਜ ਤੋਂ ਇਤਿਹਾਸ ਵਿਚ ਬੀ. ਏ. ਆਨਰਜ਼ ਕੀਤਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਜੇ. ਐੱਨ. ਯੂ. ਤੋਂ ਇੰਟਰਨੈਸ਼ਨਲ ਰਿਲੇਸ਼ਨ ਵਿਸ਼ੇ ਵਿਚ ਐੱਮ. ਏ. ਕੀਤੀ। ਉਹ ਜਰਮਨੀ ਦੀ ਫਰੈਂਕ ਕੋਡ ਸਿਟੀ ਵਿਚ ਸਤੰਬਰ 2011 ਤੋਂ ਜੁਲਾਈ 2013 ਤਕ ਭਾਰਤ ਦੇ ਕੰਸੋਲੇਟ ਜਨਰਲ ਸਨ।

ਸੰਧੂ ਨੇ ਵੱਖ ਵੱਖ ਵਿਦੇਸ਼ ਮੰਤਰਾਲਿਅਾਂ ਵਿੱਚ ਵੀ ਕੰਮ ਕੀਤਾ ਹੈ। ਉਹ ਮਾਰਚ 2009 ਤੋਂ ਅਗਸਤ 2011 ਤਕ ਸੰਯੁਕਤ ਰਾਸ਼ਟਰ ਸੰਘ ਦੇ ਸੰਯੁਕਤ ਸਕੱਤਰ ਰਹੇ ਅਤੇ ਉਨ੍ਹਾਂ ਇਸ ਤੋਂ ਬਾਅਦ ਮਨੁੱਖੀ ਵਸੀਲੇ ਮਹਿਕਮੇ ਦੇ ਪ੍ਰਮੁੱਖ ਸਕੱਤਰ ਅਹੁਦੇ ’ਤੇ ਕੰਮ ਕੀਤਾ। ਸੰਧੂ ਦਸੰਬਰ 1995 ਤੋਂ ਮਾਰਚ 1997 ਤੱਕ ਵਿਦੇਸ਼ ਮੰਤਰਾਲਾ ਦੇ ਵਿਸ਼ੇਸ਼ ਕਰਤੱਵ (ਪ੍ਰੈੱਸ ਸੰਬੰਧ) ਅਹੁਦੇ ’ਤੇ ਅਧਿਕਾਰੀ ਸਨ। ਇਸ ਦੌਰਾਨ ਉਨ੍ਹਾਂ ਨੇ ਵਿਦੇਸ਼ੀ ਮੀਡੀਆ ’ਚ ਵੀ ਜ਼ਿੰਮੇਵਾਰੀ ਸੰਭਾਲੀ ਸੀ।

PunjabKesari

ਕਈ ਵਿਭਾਗਾਂ ਦਾ ਰੀਨਤ ਨੂੰ  ਤਜਰਬਾ ਹੈ 

ਦੱਸ ਦੇਈਏ ਕਿ ਰੀਨਤ ਸੰਧੂ ਨੇ ਵਿਦੇਸ਼ ਮੰਤਰਾਲਾ ਵਿਚ ਸਕੱਤਰ (ਪੱਛਮੀ) ਦਾ ਅਹੁਦਾ 1 ਜੁਲਾਈ 2021 ਤੋਂ ਸੰਭਾਲਿਆ ਹੈ। ਉਨ੍ਹਾਂ ਨੇ 1989 ’ਚ ਭਾਰਤੀ ਵਿਦੇਸ਼ ਸੇਵਾ ਵਿਚ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ। ਉਹ 2017-2020 ਤਕ ਇਟਲੀ ਅਤੇ ਸੈਨ ਮੈਰਿਨੋ ਵਿਚ ਭਾਰਤ ਦੇ ਰਾਜਦੂਤ ਰਹੇ। ਇਸ ਤੋਂ ਪਹਿਲਾਂ ਉਨ੍ਹਾਂ ਨੇ 2014-2017 ਤੱਕ ਵਾਸ਼ਿੰਗਟਨ ਡੀਸੀ ਵਿਚ ਭਾਰਤੀ ਅੰਬੈਸੀ ਵਿਚ ਮੰਤਰੀ (ਵਪਾਰ)/ਮਿਸ਼ਨ ਦੀ ਉਪ ਮੁਖੀ ਵਜੋਂ ਕੰਮ ਕੀਤਾ ਅਤੇ 2011-14 ਦੌਰਾਨ ਜਿਨੇਵਾ ਵਿਚ ਵਿਦੇਸ਼ ਵਪਾਰ ਸੰਗਠਨ ਵਿਚ ਭਾਰਤ ਦੇ ਉਪ ਸਥਾਈ ਪ੍ਰਤੀਨਿਧੀ ਰਹੀ। ਉਹ ਮਾਸਕੋ ਕੀਵ ਕੋਲੰਬੋ ਅਤੇ ਨਿਊਯਾਰਕ ਵਿਚ ਭਾਰਤੀ ਮਿਸ਼ਨਾਂ ਵਿਚ ਵੱਖ-ਵੱਖ ਅਹੁਦਿਆਂ ’ਤੇ ਵੀ ਕੰਮ ਕਰ ਚੁੱਕੀ ਹੈ।


Tanu

Content Editor

Related News