ਲਾਲ ਕਿਲ੍ਹਾ ਧਮਾਕਾ: ਉਮਰ ਨੇ ਨਕਲੀ ਪਛਾਣ ਰਾਹੀਂ ਖ਼ਰੀਦੇ ਸਨ ਧਮਾਕਾਖੇਜ਼ ਸਮੱਗਰੀ ਤਿਆਰ ਕਰਨ ਵਾਲੇ ਰਸਾਇਣ

Wednesday, May 27, 2026 - 07:36 AM (IST)

ਲਾਲ ਕਿਲ੍ਹਾ ਧਮਾਕਾ: ਉਮਰ ਨੇ ਨਕਲੀ ਪਛਾਣ ਰਾਹੀਂ ਖ਼ਰੀਦੇ ਸਨ ਧਮਾਕਾਖੇਜ਼ ਸਮੱਗਰੀ ਤਿਆਰ ਕਰਨ ਵਾਲੇ ਰਸਾਇਣ

ਨਵੀਂ ਦਿੱਲੀ (ਏਜੰਸੀ) - ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਦਿੱਲੀ ਦੇ ਲਾਲ ਕਿਲ੍ਹਾ ਕਾਰ ਧਮਾਕੇ ਦੇ ਮੁੱਖ ਮੁਲਜ਼ਮ ਡਾ. ਉਮਰ ਨਬੀ ਨੇ ਧਮਾਕਾਖੇਜ਼ ਸਮੱਗਰੀ ਤਿਆਰ ਕਰਨ ਲਈ ਬਾਜ਼ਾਰ ਵਿਚ ਆਸਾਨੀ ਨਾਲ ਮਿਲਣ ਵਾਲੇ ਰਸਾਇਣਾਂ ਦੀ ਖ਼ਰੀਦ ਫ਼ਰਜ਼ੀ ਪਛਾਣ ਰਾਹੀਂ ਕੀਤੀ ਸੀ। ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਧਮਾਕਾਖੇਜ਼ ਸਮੱਗਰੀ ਨਾਲ ਲੱਦੀ ਕਾਰ ਚਲਾ ਰਿਹਾ ਡਾ. ਉਮਰ ਨਬੀ ਧਮਾਕੇ ਵਿਚ ਮਾਰਿਆ ਗਿਆ ਸੀ।

ਇਹ ਵੀ ਪੜ੍ਹੋ - ਮੁੜ ਤੋਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਚੌਥੀ ਵਾਰ ਵਧੀਆਂ ਕੀਮਤਾਂ, ਚੈਕ ਕਰੋ ਨਵੇਂ ਰੇਟ

ਉਨ੍ਹਾਂ ਨੇ ਦੱਸਿਆ ਕਿ ਉਮਰ ਨੇ ਵੱਖ-ਵੱਖ ਰਸਾਇਣਾਂ ਨਾਲ ਸਬੰਧਤ ਜਾਣਕਾਰੀ ਆਫ਼ਲਾਈਨ ਅਤੇ ਆਨਲਾਈਨ ਮਾਧਿਅਮਾਂ ਰਾਹੀਂ ਇਕੱਠੀ ਕੀਤੀ ਸੀ। ਇਸ ਦੇ ਨਾਲ ਹੀ ਉਸ ਨੇ ਧਮਾਕਾਖੇਜ਼ ਸਮੱਗਰੀ ਦਾ ਫਾਰਮੂਲਾ ਤਿਆਰ ਕਰਨ ਦੇ ਮਕਸਦ ਨਾਲ ਫਰੀਦਾਬਾਦ ਸਥਿਤ ਅਲ ਫਲਾਹ ਯੂਨੀਵਰਸਿਟੀ ਵਿਚ ਆਪਣੇ ਫਲੈਟ ’ਚ ਇਕ ਅਸਥਾਈ ਪ੍ਰਯੋਗਸ਼ਾਲਾ ਵੀ ਬਣਾਈ ਹੋਈ ਸੀ, ਜਿੱਥੇ ਉਹ ਪ੍ਰਯੋਗ ਕਰਦਾ ਸੀ। ਜਾਂਚ ਦੌਰਾਨ ਐੱਨ. ਆਈ. ਏ. ਦੇ ਅਧਿਕਾਰੀਆਂ ਨੂੰ 25 ਸਤੰਬਰ 2024 ਦਾ ਇਕ ‘ਡਿਲੀਵਰੀ’ ਚਲਾਨ ਮਿਲਿਆ, ਜਿਸ ਨੂੰ ਮੁੰਬਈ ਦੇ ਇਕ ਛੋਟੇ ਕਾਰੋਬਾਰੀ ਨੇ ਜਾਰੀ ਕੀਤਾ ਸੀ। ਇਸੇ ਦਸਤਾਵੇਜ਼ ਰਾਹੀਂ ਧਮਾਕਾਖੇਜ਼ ਸਮੱਗਰੀ ਬਣਾਉਣ ਵਿਚ ਵਰਤੀ ਗਈ ਸਮੱਗਰੀ ਦੀ ਸਪਲਾਈ ਚੇਨ ਦਾ ਖੁਲਾਸਾ ਹੋਇਆ।

ਐੱਨ. ਆਈ. ਏ. ਮੁਤਾਬਕ, ਉਮਰ ਨੇ ‘ਰਾਹੁਲ ਭੱਟ’ ਦੇ ਨਾਂ ’ਤੇ ਮੋਬਾਈਲ ਨੰਬਰ ਦੀ ਵਰਤੋਂ ਕਰਦੇ ਹੋਏ ਵਪਾਰਕ ਪਲੇਟਫਾਰਮ ‘ਇੰਡੀਆ ਮਾਰਟ’ ’ਤੇ ਫ਼ਰਜ਼ੀ ਪਛਾਣ ਬਣਾਈ ਸੀ। ਉੱਥੇ ਉਸ ਨੇ ਆਪਣੀ ‘ਪਸੰਦ ਦੇ ਉਤਪਾਦਾਂ’ ਵਜੋਂ ਖਾਦ ਦੀਆਂ ਬੋਰੀਆਂ, ਐਸੀਟੋਨ ਸਾਲਵੈਂਟ, ਐਨੋਡ ਅਤੇ ਰਸਾਇਣ ਆਦਿ ਨੂੰ ਸੂਚੀਬੱਧ ਕੀਤਾ ਹੋਇਆ ਸੀ।

ਇਹ ਵੀ ਪੜ੍ਹੋ - 1500 ਫੁੱਟ ਗਹਿਰੀ ਖੱਡ 'ਚ ਡਿੱਗੀ SUV ਗੱਡੀ, 8 ਲੋਕਾਂ ਦੀ ਦਰਦਨਾਕ ਮੌਤ, ਰਾਏਗੜ੍ਹ 'ਚ ਮਚਿਆ ਚੀਕ-ਚਿਹਾੜਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News