ਅਮਰੀਕੀ ਨਾਗਰਿਕਾਂ ਤੋਂ 100 ਕਰੋੜ ਰੁਪਏ ਠੱਗਣ ਵਾਲੇ ਕਾਲ ਸੈਂਟਰ ਦਾ ਪਰਦਾਫਾਸ਼, 11 ਮੁਲਜ਼ਮ ਗ੍ਰਿਫ਼ਤਾਰ

Friday, Sep 25, 2026 - 12:57 PM (IST)

ਅਮਰੀਕੀ ਨਾਗਰਿਕਾਂ ਤੋਂ 100 ਕਰੋੜ ਰੁਪਏ ਠੱਗਣ ਵਾਲੇ ਕਾਲ ਸੈਂਟਰ ਦਾ ਪਰਦਾਫਾਸ਼, 11 ਮੁਲਜ਼ਮ ਗ੍ਰਿਫ਼ਤਾਰ

ਨਵੀਂ ਦਿੱਲੀ (ਏਜੰਸੀ)- ਦਿੱਲੀ ਪੁਲਸ ਨੇ ਪੀਤਮਪੁਰਾ ਇਲਾਕੇ ’ਚ ਚੱਲ ਰਹੇ ਇਕ ਨਾਜਾਇਜ਼ ਅੰਤਰਰਾਸ਼ਟਰੀ ਕਾਲ ਸੈਂਟਰ ਦਾ ਪਰਦਾਫਾਸ਼ ਕਰ ਕੇ ਅਮਰੀਕੀ ਨਾਗਰਿਕਾਂ ਨੂੰ ਤਕਨੀਕੀ ਸਹਾਇਤਾ ਮੁਹੱਈਆ ਕਰਵਾਉਣ ਦੇ ਨਾਂ ’ਤੇ 100 ਕਰੋੜ ਰੁਪਏ ਠੱਗਣ ਦੇ ਦੋਸ਼ ਹੇਠ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁਲਜ਼ਮਾਂ ਨੇ ਸੰਘੀ ਜਾਂਚ ਏਜੰਸੀ (ਐੱਫ. ਬੀ. ਆਈ.) ਅਤੇ ਹੋਰ ਅਮਰੀਕੀ ਸੰਘੀ ਏਜੰਸੀਆਂ ਵੱਲੋਂ ਜਾਰੀ ਕੀਤੇ ਗਏ ਫ਼ਰਜ਼ੀ ਪੱਤਰ ਭੇਜ ਕੇ ਪੀੜਤਾਂ ਨੂੰ ਡਰਾਇਆ-ਧਮਕਾਇਆ ਵੀ।

ਅਧਿਕਾਰੀਆਂ ਨੇ ਦੱਸਿਆ ਕਿ ‘ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟਜਿਕ ਆਪ੍ਰੇਸ਼ਨਜ਼’ (ਆਈ. ਐੱਫ. ਐੱਸ. ਓ.) ਇਕਾਈ ਨੇ 21 ਸਤੰਬਰ ਨੂੰ ਪੀਤਮਪੁਰਾ ਪਿੰਡ ’ਚ ਇਕ ਕਿਰਾਏ ਦੇ ਕੰਪਲੈਕਸ ਦੀ ਤੀਜੀ ਅਤੇ ਚੌਥੀ ਮੰਜ਼ਿਲ ’ਤੇ ਚੱਲ ਰਹੇ ਕਾਲ ਸੈਂਟਰ ’ਤੇ ਛਾਪਾ ਮਾਰਿਆ ਅਤੇ ਮੁਲਜ਼ਮਾਂ ਨੂੰ ਹਿਰਾਸਤ ’ਚ ਲਿਆ। ਪੁਲਸ ਨੇ ਕੰਪਲੈਕਸ ਤੋਂ 41 ਲੱਖ ਰੁਪਏ ਨਕਦ, 29 ਲੈਪਟਾਪ, 25 ਮੋਬਾਈਲ ਫ਼ੋਨ, 8 ਰਾਊਟਰ ਅਤੇ 1 ਕਾਰ ਜ਼ਬਤ ਕੀਤੀ। ਇਸ ਤੋਂ ਬਾਅਦ ਵਿਸ਼ੇਸ਼ ਸੈੱਲ ਥਾਣੇ ’ਚ ਭਾਰਤੀ ਨਿਆਏ ਸੰਹਿਤਾ (ਬੀ. ਐੱਨ. ਐੱਸ.) ਅਤੇ ਸੂਚਨਾ ਤਕਨਾਲੋਜੀ (ਆਈ. ਟੀ.) ਐਕਟ ਦੀਆਂ ਸਬੰਧਤ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ।


author

cherry

Content Editor

Related News