ਦਿੱਲੀ ''ਚ ਕੋਰੋਨਾ ਨਾਲ ਰਿਕਾਰਡ 93 ਮੌਤਾਂ, ਨਵੇਂ ਮਾਮਲੇ 1897

Wednesday, Jun 17, 2020 - 12:46 AM (IST)

ਨਵੀਂ ਦਿੱਲੀ- ਰਾਜਧਾਨੀ 'ਚ ਕੋਰੋਨਾ ਵਾਇਰਸ ਨਾਲ ਮੌਤਾਂ ਨੂੰ ਲੈ ਕੇ ਦਿੱਲੀ ਸਰਕਾਰ ਤੇ ਨਿਗਮਾਂ ਦੇ ਵਿਚ ਜਾਰੀ ਜੰਗ ਮੰਗਲਵਾਰ ਨੂੰ ਖਤਮ ਹੋਈ ਹੈ, ਜਦੋਂ ਸਰਕਾਰ ਨੇ ਪਿਛਲੇ ਦਿਨਾਂ 'ਚ ਵਾਇਰਸ ਨਾਲ ਜਾਨ ਗਵਾਉਣ ਵਾਲਿਆਂ ਨੂੰ ਸ਼ਾਮਲ ਕਰ 437 ਦੇ ਮਰਨ ਦੀ ਜਾਣਕਾਰੀ ਦਿੱਤੀ। ਇਨ੍ਹਾਂ 'ਚ 24 ਘੰਟਿਆਂ 'ਚ ਰਿਕਾਰਡ 93 ਮੌਤਾਂ ਹੋਈਆਂ। ਦਿੱਲੀ 'ਚ ਕੋਰੋਨਾ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ ਹੁਣ 1837 'ਤੇ ਪਹੁੰਚ ਗਈ। ਦਿੱਲੀ ਸਰਕਾਰ ਵਲੋਂ ਸੋਮਵਾਰ ਨੂੰ ਮ੍ਰਿਤਕਾਂ ਦੀ ਗਿਣਤੀ 1400 ਦੱਸੀ ਗਈ ਸੀ। ਇਸ ਪ੍ਰਕਾਰ ਮ੍ਰਿਤਕਾਂ ਦੀ ਗਿਣਤੀ 'ਚ 437 ਵਾਧਾ ਹੋਇਆ। ਇਸ 'ਚ 93 ਦੀ ਮੌਤ ਪਿਛਲੇ 24 ਘੰਟਿਆਂ 'ਚ ਹੋਈ ਹੈ। ਪਿਛਲੇ 24 ਘੰਟਿਆਂ 'ਚ 1859 ਨਵੇਂ ਕੋਰੋਨਾ ਪਾਜ਼ੇਟਿਵਾਂ ਦਾ ਕੁੱਲ ਅੰਕੜਾ 44,688 ਹੋ ਗਿਆ। ਅੱਜ ਲਗਾਤਾਰ ਦੂਜੇ ਦਿਨ ਦਿੱਲੀ ਦੇ ਲਈ ਰਾਹਤ ਦੀ ਗੱਲ ਇਹ ਰਹੀ ਕਿ ਮੌਤ ਦੇ ਨਵੇਂ ਮਾਮਲੇ 2 ਹਜ਼ਾਰ ਹੋ ਘੱਟ ਆਏ। ਇਸ ਤੋਂ ਪਹਿਲਾਂ ਤਿੰਨ ਦਿਨ ਤੱਕ ਨਵੇਂ ਮਾਮਲੇ 2 ਹਜ਼ਾਰ ਤੋਂ ਜ਼ਿਆਦਾ ਸੀ। ਐਤਵਾਰ ਨੂੰ ਰਿਕਾਰਡ 2224 ਨਵੇਂ ਮਾਮਲੇ ਆਏ ਸਨ। ਦਿੱਲੀ 'ਚ ਅੱਜ 520 ਮਰੀਜ਼ਾਂ ਨੇ ਕੋਰੋਨਾ ਵਿਰੁੱਧ ਜੰਗ ਜਿੱਤੀ ਤੇ ਹੁਣ ਤੱਕ 16,500 ਲੋਕ ਕੋਰੋਨਾ ਨੂੰ ਹਰਾ ਚੁੱਕੇ ਹਨ।
ਸ਼ਨੀਵਾਰ ਨੂੰ ਰਿਕਾਰਡ 1547 ਮਰੀਜ਼ ਕੋਰੋਨਾ ਮੁਕਤ ਹੋਏ ਸਨ। ਸਰਕਾਰ ਨੇ ਅੱਜ ਐਕਟਿਵ ਮਾਮਲਿਆਂ ਦੀ ਗਿਣਤੀ ਨਹੀਂ ਦਿੱਤੀ। ਕੱਲ ਰਾਜਧਾਨੀ 'ਚ 25002 ਮਾਮਲੇ ਐਕਟਿਵ ਦੱਸੇ ਸਨ। ਦਿੱਲੀ ਸਰਕਾਰ ਦੇ ਅਨੁਸਾਰ ਫਿਲਹਾਲ 23515 ਕੋਰੋਨਾ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ 'ਚ ਹੀ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ। ਹੁਣ ਤੱਕ 30,4483 ਲੋਕਾਂ ਦੀ ਕੋਰੋਨਾ ਜਾਂਚ ਕੀਤੀ ਜਾਂ ਚੁੱਕੀ ਹੈ। ਕੰਟੇਨਮੈਂਟ ਜੋਨ ਦੀ ਗਿਣਤੀ 242 ਹੈ। ਦਿੱਲੀ ਦੇ ਹਸਪਤਾਲਾਂ 'ਚ ਕੁੱਲ ਕੋਰੋਨਾ ਮਰੀਜ਼ 5459 ਹੈ। ਆਈ. ਸੀ. ਯੂ. 'ਚ 802 ਤੇ ਵੈਂਟੀਲੇਟਰ 'ਤੇ 215 ਮਰੀਜ਼ ਹੈ। ਅੱਜ ਹਸਪਤਾਲਾਂ 'ਚ 552 ਨਵੇਂ ਮਰੀਜ਼ ਦਾਖਲ ਹੋਏ ਤੇ 456 ਨੂੰ ਛੁੱਟੀ ਮਿਲੀ।


Gurdeep Singh

Content Editor

Related News