ਪੜ੍ਹੋ ਕਿਸਾਨ ਅੰਦੋਲਨ ਨਾਲ ਜੁੜੀਆਂ ਅੱਜ ਦੀਆਂ 5 ਵੱਡੀਆਂ ਖ਼ਬਰਾਂ

Saturday, Jan 30, 2021 - 09:01 PM (IST)

ਕਿਸਾਨ ਅੰਦੋਲਨ ਨੂੰ ਲੈ ਕੇ ਗਰਮਾਈ ਸਿਆਸਤ, ਨਰੇਸ਼ ਟਿਕੈਤ ਦਾ ਦਾਅਵਾ - ਕਈ ਨੇਤਾ ਛੱਡ ਰਹੇ ਭਾਜਪਾ
ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਅੱਜ 64ਵੇਂ ਦਿਨ ਵੀ ਜਾਰੀ ਹੈ। ਇਸ ਦੌਰਾਨ ਕਿਸਾਨ ਆਗੂ ਨਰੇਸ਼ ਟਿਕੈਤ ਨੇ ਭਾਜਪਾ ਪਾਰਟੀ ਨੂੰ ਲੈ ਕੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਬਹੁਤ ਸਾਰੇ ਭਾਜਪਾ ਆਗੂ ਕਿਸਾਨਾਂ ਦੇ ਸਮਰਥਨ ਵਿਚ ਪਾਰਟੀ ਛੱਡ ਰਹੇ ਹਨ। ਨਰੇਸ਼ ਟਿਕਟ ਨੇ ਟਵੀਟ ਕੀਤਾ, 'ਮੈਨੂੰ ਅੱਜ ਬਹੁਤ ਸਾਰੇ ਭਾਜਪਾ ਨੇਤਾਵਾਂ ਦਾ ਫੋਨ ਆਇਆ ਹੈ, ਉਹ ਕਹਿੰਦੇ ਹਨ ਕਿ ਭਾਈ, ਅਸੀਂ ਅਸਤੀਫਾ ਦੇ ਰਹੇ ਹਾਂ।

ਗਾਜ਼ੀਪੁਰ ਸਰਹੱਦ ’ਤੇ ਅੰਦੋਲਨ ਤੇਜ਼, ਵੱਡੀ ਗਿਣਤੀ ’ਚ ਜੁੱਟੇ ਕਿਸਾਨ
ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਨੂੰ ਦਿੱਲੀ ਨਾਲ ਜੋੜਨ ਵਾਲੇ ਦਿੱਲੀ-ਮੇਰਠ ਹਾਈਵੇਅ ’ਤੇ ਗਾਜ਼ੀਪੁਰ ਕੋਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਗਿਣਤੀ ਸ਼ਨੀਵਾਰ ਯਾਨੀ ਕਿ ਅੱਜ ਹੋਰ ਲੋਕਾਂ ਦੇ ਪਹੁੰਚਣ ਨਾਲ ਵੱਧ ਗਈ। ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ’ਚ ਹੋ ਰਹੇ ਪ੍ਰਦਰਸ਼ਨ ਵਿਚ ਵੀਰਵਾਰ ਨੂੰ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਘੱਟ ਹੋ ਗਈ ਸੀ

ਕਿਸਾਨਾਂ ਦੀ ਸਰਕਾਰ ਨੂੰ ਚਿਤਾਵਨੀ- ਅੰਦੋਲਨ ਨਾਲ ਜਿੰਨੀ ਛੇੜਛਾੜ ਕਰੋਗੇ, ਓਨਾ ਵਧੇਗਾ
ਖੇਤੀ ਕਾਨੂੰਨਾਂ ਨੂੰ ਲੈ ਕੇ ਸੱਤਿਆਗ੍ਰਹਿ ਕਰ ਰਹੇ ਕਿਸਾਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜਿੰਨੀ ਅੰਦੋਲਨ ਨਾਲ ਛੇੜਛਾੜ ਹੋਵੇਗੀ, ਓਨਾ ਹੀ ਉਨ੍ਹਾਂ ਦੀ ਗਿਣਤੀ ਵਧੇਗੀ। ਉਨ੍ਹਾਂ ਕਿਹਾ ਕਿ ਜਨਤਾ ਸਮਝ ਚੁਕੀ ਹੈ ਕਿ ਭਾਜਪਾ ਅਤੇ ਆਰ.ਐੱਸ.ਐੱਸ. ਮਿਲ ਕੇ ਯੋਜਨਾ ਬਣਾ ਰਹੇ ਹਨ। ਇਹ ਹਰਕਤ ਕਰਨ ਤੋਂ ਸਰਕਾਰ ਬਾਜ਼ ਆਏ।

ਸਿੰਘੂ, ਗਾਜ਼ੀਪੁਰ ਅਤੇ ਟਿੱਕਰੀ ਸਰਹੱਦ ’ਤੇ ਇੰਟਰਨੈੱਟ ’ਤੇ ਲਗਾਈ ਗਈ ਰੋਕ 31 ਜਨਵਰੀ ਤੱਕ ਰਹੇਗੀ ਜਾਰੀ
ਕੇਂਦਰੀ ਗ੍ਰਹਿ ਮੰਤਰਾਲੇ ਨੇ 29 ਜਨਵਰੀ ਨੂੰ ਰਾਤ 11 ਵਜੇ ਤੋਂ 31 ਜਨਵਰੀ ਰਾਤ 11 ਵਜੇ ਤੱਕ ਲਈ ਸਿੰਘੂ, ਗਾਜ਼ੀਪੁਰ, ਟਿੱਕਰੀ ਸਰਹੱਦ ਅਤੇ ਉਨ੍ਹਾਂ ਦੇ ਆਸ-ਪਾਸ ਦੇ ਇਲਾਕਿਆਂ ਵਿਚ ਇੰਟਰਨੈੱਟ ਸੇਵਾਵਾਂ ਨੂੰ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ ਹੈ। ਇਹ ਜਾਣਕਾਰੀ ਸ਼ਨੀਵਾਰ ਨੂੰ ਇਕ ਅਧਿਕਾਰੀ ਨੇ ਦਿੱਤੀ।

ਕਿਸਾਨੀ ਘੋਲ ’ਚ ਮੁੜ ਜਾਨ ਫੂਕਣ ਵਾਲੇ ਰਾਕੇਸ਼ ਟਿਕੈਤ ਨੇ ਬੰਨ੍ਹੀ ‘ਕੇਸਰੀ ਪੱਗ’, ਦਿੱਤਾ ਖ਼ਾਸ ਸੁਨੇਹਾ
ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਡਟੇ ਹੋਏ ਹਨ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ, ਗਾਜ਼ੀਪੁਰ ਸਰਹੱਦ ’ਤੇ ਅੰਦੋਲਨ ਦੀ ਵਾਗਡੋਰ ਸੰਭਾਲ ਰਹੇ ਹਨ। ਰਾਕੇਸ਼ ਟਿਕੈਤ ਅੱਜ ਯਾਨੀ ਕਿ ਸ਼ਨੀਵਾਰ ਨੂੰ ਗਾਜ਼ੀਪੁਰ ਸਰਹੱਦ ’ਤੇ ਕੇਸਰੀ ਪੱਗ ਬੰਨ੍ਹ ਲਾਈਵ ਹੋਏ। ਉਨ੍ਹਾਂ ਨੇ ਲੋਕਾਂ ਨੂੰ ਖ਼ਾਸ ਸੁਨੇਹਾ ਦਿੱਤਾ ਕਿ ਇਹ ਅੰਦੋਲਨ ਕਿਸਾਨਾਂ ਦਾ ਹੈ, ਇਸ ’ਤੇ ਨਜ਼ਰ ਰੱਖੋ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News