ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ
Saturday, Jan 02, 2021 - 08:50 PM (IST)
ਕੇਜਰੀਵਾਲ ਦੀ ਚੁਣੌਤੀ- ਕਿਸਾਨ ਆਗੂਆਂ ਨਾਲ ਸਰਕਾਰ ਦੇ ਮੰਤਰੀ ਕਰਨ ‘ਖੁੱਲ੍ਹਾ ਸੰਵਾਦ’
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਆਪਣੀ ਗੱਲ ਰੱਖੀ। ਕੇਜਰੀਵਾਲ ਨੇ ਕਿਹਾ ਕਿ ਕਿਸਾਨ ਆਗੂਆਂ ਨੂੰ ਸੰਵਿਧਾਨ ਦੀ ਬਹੁਤ ਸਮਝ ਹੈ। ਮੈਂ ਕਿਸਾਨ ਆਗੂਆਂ ਦੇ ਭਾਸ਼ਣ, ਬਿਆਨ ਸੁਣੇ ਹਨ ਅਤੇ ਇੱਥੋਂ ਤੱਕ ਪ੍ਰੈੱਸ ਕਾਨਫਰੰਸਾਂ ਵੀ ਸੁਣਦਾ ਹਾਂ। ਮੈਂ ਚੈਲੰਜ ਕਰਦਾ ਹਾਂ ਕਿ ਕੇਂਦਰ ਸਰਕਾਰ ਜੇਕਰ ਇਕ ਪਾਸੇ ਆਪਣੇ ਮੰਤਰੀਆਂ ਨੂੰ ਬਿਠਾ ਦੇਵੇ ਅਤੇ ਇਕ ਪਾਸੇ ਦੇਸ਼ ਦੇ ਕਿਸਾਨ ਆਗੂ ਬੈਠ ਜਾਣ।
ਕਿਸਾਨੀ ਅੰਦੋਲਨ ਨੂੰ ਵੇਖ ਕੇ ਕੇਂਦਰ ਨੇ ਬਣਾਇਆ ਤਣਾਅ ਰਹਿਤ ਮਾਹੌਲ, 4 ਨੂੰ ਰਾਹਤ ਮਿਲਣ ਦੇ ਆਸਾਰ!
‘ਦੇਰ ਨਾਲ ਆਏ ਪਰ ਦਰੁਸਤ ਆਏ’ ਭਾਜਪਾ ਦੀ ਸੋਚ ਵਿਚ ਕਿਸਾਨਾਂ ਦੇ ਅੰਦੋਲਨ ਪ੍ਰਤੀ ਕੁਝ ਨਰਮ ਬਦਲਾਅ ਆਉਣਾ ਕਿਸਾਨਾਂ ਦੇ ਅੰਦੋਲਨ ਦਾ ਪ੍ਰਭਾਵ ਹੈ। ਕੇਂਦਰ ਸਰਕਾਰ ਵਿਚ ਬਦਲਾਅ ਆਉਣਾ ਲਾਜ਼ਮੀ ਤਾਂ ਸੀ ਪਰ ਅਸਲ ਮੁੱਦਾ ਨਵੇਂ ਸਮਰਥਨ ਮੁੱਲਾਂ ਨੂੰ ਕਾਨੂੰਨ ਤਹਿਤ ਲਿਆਉਣਾ, ਕਾਲੇ ਕਾਨੂੰਨ ਨੂੰ ‘ਚਿੱਟਾ’ ਕਰ ਕੇ ਕਿਸਾਨਾਂ ਨੂੰ ਜੇਕਰ 4 ਜਨਵਰੀ ਦੀ ਬੈਠਕ ਰਾਹਤ ਦਿੰਦੀ ਹੈ ਤਾਂ ਦੋਵਾਂ ਧਿਰਾਂ ਲਈ ਬਰਾਬਰ ਝੁਕ ਕੇ ਦੇਸ਼ ਦੇ ਹਿੱਤ ਵਿਚ ਫ਼ੈਸਲਾ ਕਰਨਾ ਹੁਣ ਵਰਦਾਨ ਸਾਬਤ ਹੋ ਸਕਦਾ ਹੈ।
ਕਿਸਾਨ ਅੰਦੋਲਨ ਹੋਵੇਗਾ ਹੋਰ ਤਿੱਖਾ, ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਦੱਸੀ ਅਗਲੀ ਰਣਨੀਤੀ
ਦਿੱਲੀ ਦੀਆਂ ਸਰਹੱਦਾਂ ’ਤੇ ਜਾਰੀ ਕਿਸਾਨ ਅੰਦੋਲਨ ਦਾ ਅੱਜ ਯਾਨੀ ਕਿ ਸ਼ਨੀਵਾਰ ਨੂੰ 38ਵਾਂ ਦਿਨ ਹੈ। ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਕੜਾਕੇ ਦੀ ਠੰਡ ’ਚ ਡਟੇ ਹੋਏ ਹਨ। ਇਸ ਦਰਮਿਆਨ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨ ਆਗੂ ਨੇ ਦਿੱਲੀ ਪ੍ਰੈੱਸ ਕਲੱਬ ’ਚ ਪ੍ਰੈੱਸ ਕਾਨਫਰੰਸ ਕੀਤੀ। ਇਕ ਕਿਸਾਨ ਆਗੂ ਨੇ ਕਿਹਾ ਕਿ ਹੁਣ ਤੱਕ ਜੋ ਵੀ ਗੱਲਬਾਤ ਸਰਕਾਰ ਨਾਲ ਹੋਈ ਹੈ, ਉਹ ਕਿਸੇ ਹੱਲ ਵੱਲ ਨਹੀਂ ਪੁੱਜੀ ਹੈ।
ਦਿੱਲੀ ਬੈਠਾ ਕਿਸਾਨ ਅੰਨਦਾਤਾ ਹੈ, ਅੱਤਵਾਦੀ ਨਹੀਂ : ਅਰਵਿੰਦ ਕੇਜਰੀਵਾਲ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ। ਕਿਸਾਨਾਂ ਨੂੰ ਅੰਦੋਲਨ ਕਰਦਿਆਂ ਅੱਜ 38 ਦਿਨ ਹੋ ਗਏ ਹਨ। ਦਿੱਲੀ ਧਰਨਿਆਂ ’ਚ ਡਟੇ ਕਿਸਾਨਾਂ ਨੂੰ ਵੱਖ-ਵੱਖ ਸੂਬਿਆਂ ਤੋਂ ਸਮਰਥਨ ਮਿਲ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਕਿਸਾਨਾਂ ਦੇ ਹੱਕ ’ਚ ਹਾਂ ਦਾ ਨਾਅਰਾ ਦਿੱਤਾ ਹੈ। ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਮੁੱਖ ਮੰਤਰੀ ਕੇਜਰੀਵਾਲ ਨਾਲ ਲਾਈਵ ਗੱਲਬਾਤ ਕੀਤੀ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ’ਚ ਇੰਨੀ ਠੰਡ ’ਚ ਕਿਸਾਨ ਦਿੱਲੀ ਦੀਆਂ ਸੜਕਾਂ ’ਤੇ ਸੌਂਦੇ ਹਨ।
ਕਿਸਾਨਾਂ ਦਾ ਸਰਕਾਰ ਨੂੰ ਅਲਟੀਮੇਟਮ, ਮੰਗਾਂ ਨਾ ਮੰਨੀਆਂ ਤਾਂ 26 ਜਨਵਰੀ ਨੂੰ ਕੱਢਾਂਗੇ ‘ਟਰੈਕਟਰ ਪਰੇਡ’
ਸਰਕਾਰ ਨਾਲ ਅਗਲੇ ਦੌਰ ਦੀ ਗੱਲਬਾਤ ਤੋਂ ਪਹਿਲਾਂ ਆਪਣੇ ਰਵੱਈਏ ਨੂੰ ਹੋਰ ਸਖ਼ਤ ਕਰਦੇ ਹੋਏ ਪ੍ਰਦਰਸ਼ਨਕਾਰੀ ਕਿਸਾਨ ਜਥੇਬੰਦੀਆਂ ਨੇ ਸ਼ਨੀਵਾਰ ਯਾਨੀ ਕਿ ਅੱਜ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਜਦੋਂ ਦੇਸ਼ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾ ਰਿਹਾ ਹੋਵੇਗਾ, ਤਾਂ ਦਿੱਲੀ ਵੱਲ ਟਰੈਕਟਰ ਪਰੇਡ ਕੱਢੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।