ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ
Wednesday, Dec 23, 2020 - 08:54 PM (IST)
ਕੇਂਦਰ ਦੇ ਕਾਨੂੰਨਾਂ ਖ਼ਿਲਾਫ਼ ਇਕੱਲਿਆਂ ਡਟਿਆ ‘ਜਥੇਦਾਰ’
ਹਰੀਕੇ ਪੱਤਣ (ਜ. ਬ.) : ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਭੁੱਖ ਹੜਤਾਲ ਦੇ ਸੱਦੇ ’ਤੇ ਬੀਤੀ ਰਾਤ ਤੋਂ ਪਿੰਡ ਮਰਹਾਣਾ ਦਾ ਕਿਸਾਨ ਬਜ਼ੁਰਗ ਜਥੇਦਾਰ ਬਲਵਿੰਦਰ ਸਿੰਘ (72) ਭੁੱਖ ਹੜਤਾਲ ’ਤੇ ਬੈਠ ਗਿਆ ਹੈ। ਇਸ ਸਬੰਧੀ ਕਿਸਾਨ ਬਜ਼ੁਰਗ ਜਥੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਕੁੱਲ ਹਿੰਦ ਕਿਸਾਨ ਸਭਾ ਦੀਆਂ ਜਥੇਬੰਦੀਆਂ ਵੱਲੋਂ ਭੁੱਖ ਹੜਤਾਲ ਦੇ ਸੱਦੇ ’ਤੇ ਬੀਤੀ ਰਾਤ ਤੋਂ ਹੜਤਾਲ ’ਤੇ ਬੈਠਾ ਹਾਂ।
ਕਿਸਾਨਾਂ ਨੇ ਬ੍ਰਿਟੇਨ ਦੇ ਸੰਸਦ ਮੈਂਬਰਾਂ ਨੂੰ ਪੱਤਰ ਲਿਖ ਕੇ ਬੌਰਿਸ ਜਾਨਸਨ ਨੂੰ ਭਾਰਤ ਆਉਣ ਤੋਂ ਰੋਕਣ ਦੀ ਕੀਤੀ ਅਪੀਲ
ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਅੰਦੋਲਨਕਾਰੀ ਕਿਸਾਨ ਕੇਂਦਰ ਸਰਕਾਰ ਨੂੰ ਹੁਣ ਅੰਤਰਰਾਸ਼ਟਰੀ ਪੱਧਰ ’ਤੇ ਘੇਰਨੇ ਦੀ ਤਿਆਰੀ ਵਿੱਚ ਜੁੱਟ ਗਏ ਹਨ। ਇਸ ਕ੍ਰਮ ਵਿੱਚ ਕਿਸਾਨ ਸੰਗਠਨਾਂ ਨੇ ਮੰਗਲਵਾਰ ਨੂੰ ਬ੍ਰਿਟੇਨ ਦੇ ਸੰਸਦ ਮੈਂਬਰਾਂ ਨੂੰ ਪੱਤਰ ਲਿਖ ਕੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੂੰ ਕਿਸਾਨਾਂ ਦੇ ਸਮਰਥਨ ਵਿੱਚ ਗਣਤੰਤਰ ਦਿਵਸ ਸਮਾਰੋਹ ਵਿੱਚ ਸ਼ਿਰਕਤ ਕਰਣ ਤੋਂ ਰੋਕਣ ਦੀ ਅਪੀਲ ਕੀਤੀ ਗਈ ਹੈ।
ਕੇਂਦਰ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਦਾ ਠੋਕਵਾਂ ਜਵਾਬ, ਗੱਲਬਾਤ ਲਈ ਲਿਖਤੀ ’ਚ ਠੋਸ ਤਜਵੀਜ਼ਾਂ ਭੇਜੋ
ਕੇਂਦਰ ਸਰਕਾਰ ਦੇ ਸੱਦੇ ਪੱਤਰ ’ਤੇ ਅੱਜ ਯਾਨੀ ਕਿ ਬੁੱਧਵਾਰ ਨੂੰ ਕਿਸਾਨ ਜਥੇਬੰਦੀਆਂ ਨੇ ਬੈਠਕ ਕੀਤੀ। ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਨਾਲ ਗੱਲਬਾਤ ਲਈ ਮੁੜ ਮੰਥਨ ਮਗਰੋਂ ਪ੍ਰੈਸ ਕਾਨਫਰੰਸ ਕੀਤੀ ਹੈ। ਇਸ ਪ੍ਰੈੱਸ ਕਾਨਫਰੰਸ ’ਚ ਕਿਸਾਨਾਂ ਨੇ ਸਰਕਾਰ ਦੇ ਸੱਦੇ ਦਾ ਠੋਕਵਾਂ ਜਵਾਬ ਦਿੱਤਾ। ਉਨ੍ਹਾਂ ਨੇ ਸਰਕਾਰ ਨੂੰ ਜਵਾਬ ਦਿੱਤਾ ਹੈ ਕਿ ਕੋਈ ਠੋਸ ਤਜਵੀਜ਼ ਲਿਖਤੀ ਰੂਪ ’ਚ ਭੇਜੋ, ਤਾਂ ਕਿ ਗੱਲਬਾਤ ਲਈ ਵਿਚਾਰਿਆ ਜਾਵੇ।
ਖ਼ਾਲਸਾ ਏਡ ਨੇ ਕਿਸਾਨਾਂ ਦੀ ਮਦਦ ਲਈ ਟਿਕਰੀ ਸਰਹੱਦ 'ਤੇ ਖੋਲ੍ਹਿਆ 'ਕਿਸਾਨ ਮਾਲ' (ਵੀਡੀਓ)
ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਲਗਾਤਾਰ 28ਵੇਂ ਦਿਨ ਵੀ ਜਾਰੀ ਹੈ। ਕਿਸਾਨ ਕਾਨੂੰਨ ਵਾਪਸ ਲੈਣ ਦੀ ਮੰਗ 'ਤੇ ਅੜੇ ਹਨ, ਉੱਥੇ ਹੀ ਸਰਕਾਰ ਕਾਨੂੰਨ ਵਾਪਸ ਨਹੀਂ ਲੈਣਾ ਚਾਹੁੰਦੀ ਹੈ। ਇਸ ਵਿਚ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਡੇਰਾ ਲਾਏ ਹੋਏ ਹਨ। ਕਿਸਾਨਾਂ ਨੂੰ ਲੋਕਾਂ ਵਲੋਂ ਹਰ ਤਰ੍ਹਾਂ ਦੀ ਮਦਦ ਮਿਲ ਰਹੀ ਹੈ। ਉੱਥੇ ਹੀ ਖਾਲਸਾ ਏਡ ਵਲੋਂ ਕਿਸਾਨਾਂ ਲਈ 'ਕਿਸਾਨ ਮਾਲ' ਖੋਲ੍ਹਿਆ ਗਿਆ ਹੈ।
ਜਾਣੋ 'CONCOR' ਨੂੰ ਖ਼ਰੀਦਣ ਲਈ ਕਿਉਂ ਕਾਹਲ਼ੇ ਨੇ ਅਡਾਨੀ-ਅੰਬਾਨੀ
ਮੋਦੀ ਸਰਕਾਰ ਦੇਸ਼ ਦੀ ਪੂਰੀ ਲੋਜਿਸਟਿਕ ਚੇਨ (ਸਮਾਨ ਜਾਂ ਵਸਤੂਆਂ ਬਣਨ,ਢੋਆ-ਢੋਆਈ ਅਤੇ ਗਾਹਕ ਤੱਕ ਪਹੁੰਚਣ ਦੀ ਕਿਰਿਆ) ਨੂੰ ਨਿੱਜੀ ਉਦਯੋਗਪਤੀਆਂ ਨੂੰ ਸੌਂਪ ਦੇਣਾ ਚਾਹੁੰਦੀ ਹੈ। ਤੁਸੀਂ ਵੇਖਿਆ ਹੋਵੇਗਾ ਕਿ ਪਿਛਲੇ ਪੰਜ ਸਾਲਾਂ ਵਿੱਚ ਅਡਾਨੀ ਅਤੇ ਅੰਬਾਨੀ ਨੇ ਲੋਜਿਸਟਿਕ ਦੇ ਖੇਤਰ ਵਿੱਚ ਕਈ ਕੰਪਨੀਆਂ ਬਣਾਈਆਂ ਹਨ ਅਤੇ ਰੇਲਵੇ ਟਰੈਕਾਂ ਦੇ ਨਜ਼ਦੀਕ ਵੱਡੇ ਵੱਡੇ ਗੋਦਾਮਾਂ ਦਾ ਨਿਰਮਾਣ ਕੀਤਾ ਹੈ ਪਰ ਇੱਕ ਸਰਕਾਰੀ ਕੰਪਨੀ ਅਜਿਹੀ ਹੈ ਜੋ ਇਸ ਖੇਤਰ ਵਿੱਚ ਸਾਰੇ ਨਿੱਜੀ ਉਦਯੋਗਪਤੀਆਂ ਦੀਆਂ ਅੱਖਾਂ ਵਿੱਚ ਕਿਣਕੇ ਦੀ ਤਰ੍ਹਾਂ ਚੁੱਭ ਰਹੀ ਹੈ ਕਿਉਂਕਿ ਉਹ ਇੱਕੋ ਇੱਕ ਕੰਪਨੀ 17 ਹੋਰ ਨਿੱਜੀ ਕੰਪਨੀਆਂ ਨਾਲ ਬਾਜ਼ਾਰ ਵਿੱਚ ਮੁਕਾਬਲਾ ਕਰਦੀ ਹੈ।
ਨੋਟ- ਇਸ਼ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।