ਲਾਕਡਾਊਨ ਦੌਰਾਨ ਵਿਆਹ ਕਰਵਾਉਣ ਲਈ ਸਾਈਕਲ 'ਤੇ ਨਿਕਲਿਆ ਨੌਜਵਾਨ, ਪੁਲਸ ਨੇ ਕੀਤਾ ਕੁਆਰੰਟੀਨ

Friday, Apr 17, 2020 - 01:05 PM (IST)

ਲਾਕਡਾਊਨ ਦੌਰਾਨ ਵਿਆਹ ਕਰਵਾਉਣ ਲਈ ਸਾਈਕਲ 'ਤੇ ਨਿਕਲਿਆ ਨੌਜਵਾਨ, ਪੁਲਸ ਨੇ ਕੀਤਾ ਕੁਆਰੰਟੀਨ

ਬਲਰਾਮਪੁਰ-ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇਸ ਕਾਰਨ ਲਾਕਡਾਊਨ ਦਾ ਐਲਾਨ ਕੀਤਾ ਗਿਆ ਪਰ ਲਾਕਡਾਊਨ ਦੌਰਾਨ ਵੀ ਲੋਕ ਉਲੰਘਣਾ ਕਰ ਕੇ ਜਾਨ ਜ਼ੋਖਿਮ 'ਚ ਪਾਉਣ ਵਾਲੇ ਕੰਮ ਕਰਦੇ ਹਨ। ਅਜਿਹਾ ਹੀ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। ਦਰਅਸਲ ਇੱਥੇ ਲਾਕਡਾਊਨ ਦੌਰਾਨ ਇਕ ਨੌਜਵਾਨ ਵਿਆਹ ਕਰਨ ਲਈ 850 ਕਿਲੋਮੀਟਰ ਦਾ ਲੰਬਾ ਸਫਰ ਸਾਈਕਲ ਰਾਹੀਂ ਪੂਰਾ ਕਰਨ ਲਈ ਤੁਰ ਪਿਆ ਪਰ ਇਸ ਦੌਰਾਨ ਤੈਅ ਮੰਜ਼ਿਲ ਤੱਕ ਪਹੁੰਚਣ ਤੋਂ ਪਹਿਲਾਂ ਹੀ ਨੌਜਵਾਨ ਨੂੰ ਪੁਲਸ ਨੇ ਗ੍ਰਿਫਤਾਰ ਕਰਕੇ ਕੁਆਰੰਟੀਨ ਕਰ ਦਿੱਤਾ।

ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਦੇ ਕੁਆਰੰਟੀਨ ਸੈਂਟਰ 'ਚ ਪਹੁੰਚ ਚੁੱਕੇ ਸੋਨੂ ਕੁਮਾਰ ਚੌਹਾਨ ਦਾ ਵਿਆਹ ਵੀ ਨਹੀਂ ਹੋ ਸਕਿਆ। ਸੋਨੂੰ ਕੁਮਾਰ ਚੌਹਾਨ ਮਹਾਰਾਜਗੰਜ ਜ਼ਿਲੇ ਦੇ ਪਿਪਰਾ ਰਸੂਲਪੁਰ ਪਿੰਡ ਦਾ ਰਹਿਣ ਵਾਲਾ ਹੈ। ਉਹ ਪੰਜਾਬ ਦੇ ਲੁਧਿਆਣਾ ਜ਼ਿਲੇ 'ਚ ਟਾਈਲਜ਼ ਦਾ ਕੰਮ ਕਰਦਾ ਹੈ।  ਲਾਕਡਾਊਨ ਤੋਂ ਬਾਅਦ ਜਦੋਂ ਕੰਮ ਬੰਦ ਹੋ ਗਿਆ ਤਾਂ ਸੋਨੂੰ ਚੌਹਾਨ ਨੂੰ ਆਪਣੇ ਘਰ ਜਾਣ ਦੀ ਚਿੰਤਾ ਸਤਾਉਣ ਲੱਗੀ। ਸੋਨੂ ਕੁਮਾਰ ਦੀ 15 ਅਪ੍ਰੈਲ ਨੂੰ ਵਿਆਹ ਤੈਅ ਹੋਇਆ ਸੀ। ਉਸ ਦੇ ਪਿੰਡ ਤੋਂ ਲਗਭਗ 25 ਕਿਲੋਮੀਟਰ ਦੂਰੀ 'ਤੇ ਵਿਆਹ ਹੋਣਾ ਸੀ। 

ਸੋਨੂੰ ਆਪਣੇ 3 ਹੋਰ ਸਾਥੀਆਂ ਨਾਲ ਸਾਈਕਲ ਰਾਹੀਂ ਲੁਧਿਆਣਾ ਤੋਂ ਚਲ ਪਿਆ ਅਤੇ 6 ਦਿਨਾਂ 'ਚ ਲਗਭਗ 850 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਸੋਨੂ ਆਪਣੇ ਸਾਥੀਆਂ ਨਾਲ ਬਲਰਾਮਪੁਰ ਪਹੁੰਚਿਆ, ਜਿੱਥੇ ਪੁਲਸ ਨੇ ਉਸ ਨੂੰ ਸਾਥੀਆਂ ਸਮੇਤ ਰੋਕ ਲਿਆ ਅਤੇ ਅੱਗੇ ਜਾਣ ਦੀ ਆਗਿਆ ਨਹੀਂ ਦਿੱਤੀ। ਇਸ ਤੋਂ ਇਲਾਵਾ ਬਲਰਾਮਪੁਰ 'ਚ ਹੀ ਸੋਨੂ ਨੂੰ ਸਾਥੀਆਂ ਸਮੇਤ ਕੁਆਰੰਟੀਨ ਕਰ ਦਿੱਤਾ ਗਿਆ ਹੈ। 


author

Iqbalkaur

Content Editor

Related News