RBI ਦੀ ਚਿਤਾਵਨੀ : ਮੋਬਾਈਲ ਐਪ 'ਤੇ ਤੁਰੰਤ ਮਿਲਣ ਵਾਲਾ ਕਰਜ਼ਾ ਪੈ ਸਕਦਾ ਹੈ ਮਹਿੰਗਾ

Thursday, Dec 24, 2020 - 12:05 PM (IST)

RBI ਦੀ ਚਿਤਾਵਨੀ : ਮੋਬਾਈਲ ਐਪ 'ਤੇ ਤੁਰੰਤ ਮਿਲਣ ਵਾਲਾ ਕਰਜ਼ਾ ਪੈ ਸਕਦਾ ਹੈ ਮਹਿੰਗਾ

ਮੁੰਬਈ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਲੋਕਾਂ ਨੂੰ ਅਣਅਧਿਕਾਰਤ ਤਰੀਕੇ ਨਾਲ ਡਿਜੀਟਲ ਮੰਚਾਂ ਅਤੇ ਮੋਬਾਈਲ ਐਪ ਰਾਹੀਂ ਕਰਜ਼ੇ ਦੀ ਪੇਸ਼ਕਸ਼ ਕਰਨ ਵਾਲਿਆਂ ਨੂੰ ਲੈ ਕੇ ਚੌਕਸ ਰਹਿਣ ਨੂੰ ਕਿਹਾ ਹੈ। ਆਰ. ਬੀ. ਆਈ. ਨੇ ਇਕ ਪ੍ਰੈੱਸ ਨੋਟ ’ਚ ਕਿਹਾ ਕਿ ਅਜਿਹੀ ਰਿਪੋਰਟ ਹੈ ਕਿ ਲੋਕ/ਛੋਟੇ ਕਾਰੋਬਾਰੀ ਛੇਤੀ ਅਤੇ ਬਿਨਾਂ ਕਿਸੇ ਰੁਕਾਵਟ ਤੋਂ ਕਰਜ਼ਾ ਦੇਣ ਦਾ ਵਾਅਦਾ ਕਰਨ ਵਾਲੇ ਅਣਅਧਿਕਾਰਤ ਡਿਜੀਟਲ ਮੰਚਾਂ ਅਤੇ ਐਪ ਦੇ ਝਾਂਸੇ ’ਚ ਫਸ ਰਹੇ ਹਨ।

ਪ੍ਰੈੱਸ ਨੋਟ ਮੁਤਾਬਕ ਰਿਪੋਰਟ ’ਚ ਵੱਧ ਵਿਆਜ਼ ਦਰ ਅਤੇ ਪਿਛਲੇ ਦਰਵਾਜ਼ੇ ਤੋਂ ਵੱਧ ਲਾਗਤ ਮੰਗੇ ਜਾਣ ਦੀ ਵੀ ਗੱਲ ਕਹੀ ਗਈ ਹੈ। ਨਾਲ ਹੀ ਉਹ ਵਸੂਲੀ ਦੇ ਅਜਿਹੇ ਸਖਤ ਤਰੀਕੇ ਅਪਣਾ ਰਹੇ ਹਨ ਜੋ ਮਨਜ਼ੂਰ ਨਹੀਂ ਕੀਤੇ ਜਾ ਸਕਦੇ ਅਤੇ ਕਰਜ਼ਦਾਰਾਂ ਦੇ ਮੋਬਾਈਲ ਫੋਨ ’ਤੇ ਅੰਕੜਿਆਂ ਤੱਕ ਪਹੁੰਚ ਸਮਝੌਤੇ ਦੀ ਦੁਰਵਰਤੋਂ ਕਰ ਰਹੇ ਹਨ।

ਇਹ ਵੀ ਦੇਖੋ - 1 ਜਨਵਰੀ ਤੋਂ ਬਦਲਣਗੇ ਮਹੱਤਵਪੂਰਨ ਨਿਯਮ, ਫ਼ੋਨ ਕਾਲ ਤੋਂ ਲੈ ਕੇ ਵਿੱਤੀ ਲੈਣ-ਦੇਣ ਹੋਣਗੇ ਪ੍ਰਭਾਵਤ

ਆਰ. ਬੀ. ਆਈ. ਨੇ ਕਿਹਾ ਕਿ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਤਰ੍ਹਾਂ ਦੀਆਂ ਭਰਮਾਊ ਸਰਗਰਮੀਆਂ ਨੂੰ ਲੈ ਕੇ ਚੌਕਸ ਰਹਿਣ ਅਤੇ ਡਿਜੀਟਲ ਅਤੇ ਮੋਬਾਈਲ ਐਪ ਰਾਹੀਂ ਕਰਜ਼ੇ ਦੀ ਪੇਸ਼ਕਸ਼ ਕਰਨ ਵਾਲੀ ਕੰਪਨੀ/ਇਕਾਈ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰਨ। ਕੇਂਦਰੀ ਬੈਂਕ ਨੇ ਗਾਹਕਾਂ ਨੂੰ ਕੇ. ਵਾਈ. ਸੀ. (ਆਪਣੇ ਗਾਹਕਾਂ ਨੂੰ ਜਾਣੋ) ਦੀ ਕਾਪੀ ਵੀ ਅਣਜਾਣ ਲੋਕਾਂ ਜਾਂ ਅਣਅਧਿਕਾਰਤ ਐਪ ’ਤੇ ਸਾਂਝਾ ਨਾ ਕਰਨ ਨੂੰ ਕਿਹਾ ਹੈ ਅਤੇ ਇਸ ਤਰ੍ਹਾਂ ਦੇ ਐਪ/ਐਪ ਨਾਲ ਸਬੰਧਤ ਬੈਂਕ ਖਾਤਾ ਸੂਚਨਾ ਬਾਰੇ ਸਬੰਧਤ ਕਾਨੂੰਨੀ ਅਥਾਰਿਟੀ ਨੂੰ ਜਾਣਕਾਰੀ ਦੇਣ।

ਇਹ ਵੀ ਦੇਖੋ - ਉਪਭੋਗਤਾਵਾਂ ਨੂੰ ਮਿਲੇਗੀ 24 ਘੰਟੇ ਬਿਜਲੀ, ਸ਼ਹਿਰਾਂ ’ਚ 15 ਅਤੇ ਪਿੰਡਾਂ ’ਚ 30 ਦਿਨਾਂ ’ਚ ਮਿਲੇਗਾ ਕੁਨੈਕਸ਼ਨ

ਇਸ ਤੋਂ ਇਲਾਵਾ ਅਜਿਹੇ ਐਪ, ਡਿਜੀਟਲ ਮੰਚ ਬਾਰੇ ‘ਆਨਲਾਈਨ ਸ਼ਿਕਾਇਤ’ ਐੱਚ. ਟੀ. ਟੀ. ਪੀ. ਐੱਸ. : ਏ. ਸੀ. ਐੱਚ. ਈ. ਟੀ. ਆਰ. ਬੀ. ਆਈ. ਓ. ਆਰ. ਜੀ. ਐੱਨ. ’ਤੇ ਕੀਤੀ ਜਾ ਸਕਦੀ ਹੈ। ਜਾਇਜ਼ ਤਰੀਕੇ ਨਾਲ ਕਰਜ਼ਾ ਦੇਣ ਦਾ ਕੰਮ ਬੈਂਕ ਅਤੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨ. ਬੀ. ਐੱਫ.ਸੀ.) ਕਰ ਸਕਦੀਆਂ ਹਨ ਜੋ ਆਰ. ਬੀ. ਆਈ. ਕੋਲ ਰਜਿਸਟਰਡ ਹੋਣ। ਨਾਲ ਹੀ ਉਹ ਇਕਾਈਆਂ ਜੋ ਸਭ ਤੋਂ ਵੱਧ ਵਿਵਸਥਾਵਾਂ ਤਹਿਤ ਸੂਬਾ ਸਰਕਾਰਾਂ ਵਲੋਂ ਨਿਯਮਿਤ ਹੋਣ, ਕਰਜ਼ਾ ਦੇਣ ਦਾ ਕੰਮ ਕਰ ਸਕਦੀਆਂ ਹਨ।

ਇਹ ਵੀ ਦੇਖੋ - ਇਸ ਹਫ਼ਤੇ ਲਗਾਤਾਰ ਤਿੰਨ ਦਿਨ ਬੰਦ ਰਹਿਣਗੇ ਬੈਂਕ,ਜੇਕਰ ਨਹੀਂ ਭਰੀ ITR ਤਾਂ ਹੋਵੇਗੀ ਪ੍ਰੇਸ਼ਾਨੀ

ਰਿਜ਼ਰਵ ਬੈਂਕ ਨੇ ਇਹ ਵੀ ਵਿਵਸਥਾ ਦਿੱਤੀ ਹੈ ਕਿ ਬੈਂਕਾਂ ਅਤੇ ਐੱਨ. ਬੀ. ਐੱਫ. ਸੀ. ਵਲੋਂ ਡਿਜੀਟਲ ਕਰਜ਼ਾ ਮੰਚ ਦਾ ਸੰਚਾਲਨ ਕਰਨ ਵਾਲਿਆਂ ਨੂੰ ਸਬੰਧਤ ਵਿੱਤੀ ਸੰਸਥਾਨਾਂ ਦਾ ਨਾਂ ਗਾਹਕਾਂ ਦੇ ਸਾਹਮਣੇ ਸਪੱਸ਼ਟ ਤੌਰ ’ਤੇ ਰੱਖਣਾ ਹੋਵੇਗਾ। ਰਜਿਸਟਰਡ ਐੱਨ. ਬੀ. ਐੱਫ. ਸੀ. ਦੇ ਨਾਂ ਅਤੇ ਪਤੇ ਆਰ. ਬੀ. ਆਈ. ਦੀ ਵੈੱਬਸਾਈਟ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।

ਨੋਟ - ਲੋਕ/ਛੋਟੇ ਕਾਰੋਬਾਰੀ ਛੇਤੀ ਅਤੇ ਬਿਨਾਂ ਕਿਸੇ ਰੁਕਾਵਟ ਤੋਂ ਕਰਜ਼ਾ ਦੇਣ ਦਾ ਵਾਅਦਾ ਕਰਨ ਵਾਲੇ ਅਣਅਧਿਕਾਰਤ ਡਿਜੀਟਲ ਮੰਚਾਂ ਅਤੇ ਐਪ ਦੇ ਝਾਂਸੇ ’ਚ ਫਸ ਰਹੇ ਹਨ। ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Harinder Kaur

Content Editor

Related News