RBI ਨੇ ਇਸ ਬੈਂਕ ''ਤੇ ਕਰ ''ਤੀ ਵੱਡੀ ਕਾਰਵਾਈ ! ਠੋਕ ''ਤਾ ਜੁਰਮਾਨਾ
Friday, Dec 19, 2025 - 08:28 PM (IST)
ਨੈਸ਼ਨਲ ਡੈਸਕ : ਭਾਰਤੀ ਰਿਜ਼ਰਵ ਬੈਂਕ (RBI) ਨੇ ਕੋਟਕ ਮਹਿੰਦਰਾ ਬੈਂਕ 'ਤੇ ਵੱਡੀ ਕਾਰਵਾਈ ਕਰਦਿਆਂ 61.95 ਲੱਖ ਰੁਪਏ ਦਾ ਮੌਦਰਿਕ ਜੁਰਮਾਨਾ ਲਗਾਇਆ ਹੈ। ਇਹ ਜੁਰਮਾਨਾ ਬੁਨਿਆਦੀ ਬੱਚਤ ਬੈਂਕ ਜਮ੍ਹਾ ਖਾਤਿਆਂ, ਬੈਂਕ ਪ੍ਰਤੀਨਿਧੀਆਂ ਤੇ ਕਰਜ਼ਾ ਸੂਚਨਾ ਕੰਪਨੀਆਂ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਲਗਾਇਆ ਗਿਆ ਹੈ।
ਕਿਉਂ ਲਗਾਇਆ ਗਿਆ ਜੁਰਮਾਨਾ?
ਰਿਜ਼ਰਵ ਬੈਂਕ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ ਇਹ ਜੁਰਮਾਨਾ 11 ਦਸੰਬਰ, 2025 ਨੂੰ ਜਾਰੀ ਕੀਤੇ ਗਏ ਇੱਕ ਹੁਕਮ ਦੇ ਤਹਿਤ ਲਗਾਇਆ ਗਿਆ ਹੈ। ਬੈਂਕ ਦੀ 31 ਮਾਰਚ, 2024 ਤੱਕ ਦੀ ਵਿੱਤੀ ਸਥਿਤੀ ਦੀ ਜਾਂਚ ਦੌਰਾਨ ਆਰਬੀਆਈ ਨੇ ਪਾਇਆ ਕਿ:
• ਬੈਂਕ ਨੇ ਕੁਝ ਅਜਿਹੇ ਗਾਹਕਾਂ ਦੇ ਦੂਜੇ BSBD ਖਾਤੇ ਖੋਲ੍ਹ ਦਿੱਤੇ ਸਨ, ਜਿਨ੍ਹਾਂ ਦੇ ਬੈਂਕ ਵਿੱਚ ਪਹਿਲਾਂ ਹੀ ਅਜਿਹੇ ਖਾਤੇ ਮੌਜੂਦ ਸਨ।
• ਬੈਂਕ ਨੇ ਬੈਂਕ ਪ੍ਰਤੀਨਿਧੀਆਂ (BC) ਨਾਲ ਅਜਿਹੀਆਂ ਗਤੀਵਿਧੀਆਂ ਕਰਨ ਲਈ ਸਮਝੌਤੇ ਕੀਤੇ, ਜੋ ਤੈਅ ਕੀਤੇ ਗਏ ਨਿਯਮਾਂ ਅਤੇ ਦਾਇਰੇ ਵਿੱਚ ਨਹੀਂ ਆਉਂਦੀਆਂ ਸਨ।
• ਕੁਝ ਕਰਜ਼ਦਾਰਾਂ ਦੇ ਸਬੰਧ ਵਿੱਚ ਕਰਜ਼ਾ ਸੂਚਨਾ ਕੰਪਨੀਆਂ (CICs) ਨੂੰ ਗਲਤ ਜਾਣਕਾਰੀ ਮੁਹੱਈਆ ਕਰਵਾਈ ਗਈ, ਜੋ ਕਿ ਸੀਆਈਸੀ ਨਿਯਮਾਂ ਦੀ ਉਲੰਘਣਾ ਹੈ।
ਜਾਂਚ ਤੋਂ ਬਾਅਦ ਲਿਆ ਫੈਸਲਾ ਰਿਜ਼ਰਵ ਬੈਂਕ ਨੇ ਦੱਸਿਆ ਕਿ ਬੈਂਕ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਸੀ। ਬੈਂਕ ਵੱਲੋਂ ਦਿੱਤੇ ਗਏ ਜਵਾਬ ਅਤੇ ਪੇਸ਼ ਕੀਤੀਆਂ ਗਈਆਂ ਵਾਧੂ ਜਾਣਕਾਰੀਆਂ 'ਤੇ ਵਿਚਾਰ ਕਰਨ ਤੋਂ ਬਾਅਦ, ਆਰਬੀਆਈ ਨੇ ਇਹ ਸਿੱਟਾ ਕੱਢਿਆ ਕਿ ਬੈਂਕ 'ਤੇ ਲੱਗੇ ਦੋਸ਼ ਸਹੀ ਹਨ ਅਤੇ ਇਸ ਲਈ ਮੌਦਰਿਕ ਜੁਰਮਾਨਾ ਲਗਾਉਣਾ ਜ਼ਰੂਰੀ ਹੈ।
