ਆਰ.ਬੀ.ਆਈ ਦੇ ਦਿਸ਼ਾ ਨਿਰਦੇਸ਼, ਧੋਖਾਧੜੀ ਤੋਂ ਬਚਣ ਲਈ ਵਰਤੋ ਇਹ ਟਿਪਸ

12/11/2017 1:39:07 AM

ਨਵੀਂ ਦਿੱਲੀ—ਰਿਜ਼ਰਵ ਬੈਂਕ ਨੇ ਖਾਤਿਆਂ 'ਚ ਹੋਣ ਵਾਲੀ ਧੋਖਾਧੜੀ ਦੀਆਂ ਘਟਨਾਵਾਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਐੱਸ.ਐੱਮ.ਐੱਸ. ਮੁਹਿੰਮ ਅਤੇ ਮਿਸਡ ਕਾਲ ਹੈਲਪਲਾਈਲ ਦੀ ਸ਼ੁਰੂਆਤ ਕੀਤੀ ਹੈ। ਕੇਂਦਰੀ ਬੈਂਕ ਵਲੋਂ ਲੋਕਾਂ ਨੂੰ ਭੇਜ ਜਾ ਰਹੇ ਐੱਸ.ਐੱਮ.ਐੱਸ. 'ਚ ਕਿਹਾ ਜਾ ਰਿਹਾ ਹੈ ਕਿ ਵੱਡੀ ਧਨਰਾਸ਼ੀ ਮਿਲਣ ਦੇ ਨਾਮ 'ਤੇ ਕਿਸੇ ਤਰ੍ਹਾਂ ਦਾ ਭੁਗਤਾਨ ਨਾ ਕਰਨ। ਰਿਜ਼ਰਵ ਬੈਂਕ ਜਾਂ ਇਸ ਦੇ ਗਵਰਨਰ ਜਾਂ ਫਿਰ ਸਰਕਾਰ ਵਲੋਂ ਕਦੀ ਵੀ ਇਸ ਤਰ੍ਹਾਂ ਦੇ ਈ-ਮੇਲ, ਸੰਦੇਸ਼ ਜਾਂ ਕਾਲ ਨਹੀਂ ਕੀਤੀ ਜਾਂਦੀ। 
ਬੈਂਕ ਨੇ ਵਿਸਥਾਰ ਜਾਣਕਾਰੀ ਅਤੇ ਮਦਦ ਲਈ ਮਿਸਡ ਕਾਲ ਹੈਲਪਲਾਈਨ 8691960000 ਦੀ ਸ਼ੁਰੂਆਤ ਕੀਤੀ ਹੈ। ਇਸ ਨੰਬਰ 'ਤੇ ਮਿਸਡ ਕਾਲ ਕੀਤੇ ਜਾਣ ਤੋਂ ਬਾਅਦ ਉਪਭੋਗਤਾ ਨੂੰ ਵਾਪਸ ਕਾਲ ਆਉਂਦੀ ਹੈ, ਜਿਸ 'ਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਸੰਬੰਧ 'ਚ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਕਾਲ 'ਚ ਸਾਈਬਰ ਸੇਲ ਅਤੇ ਸਥਾਨਿਕ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਉਣ ਸੰਬੰਧੀ ਜਾਣਕਾਰੀਆਂ ਵੀ ਦਿੱਤੀਆਂ ਜਾਂਦੀਆਂ ਹਨ। 
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਈ-ਮੇਲ, ਸੰਦੇਸ਼ ਜਾਂ ਕਾਲ ਦੇ ਰਾਹੀ ਲੋਕਾਂ ਨੂੰ ਰਿਜ਼ਰਵ ਬੈਂਕ ਤੋਂ ਪੁਰਸਕਾਰ ਮਿਲਣ ਜਾਂ ਲਾਟਰੀ ਲੱਗਣ ਜਿਵੇਂ ਲਾਲਚ ਦਿੱਤੇ ਜਾਣ ਦੀਆਂ ਘਟਨਾਵਾਂ ਵੱਧੀਆਂ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ 'ਚ ਠੱਗ ਲਾਲਚ ਦਿੰਦੇ ਹਨ ਅਤੇ ਲਾਟਰੀ ਜਾਂ ਪੁਰਸਕਾਰ ਦਾ ਪੈਸਾ ਜਾਰੀ ਕਰਨ ਲਈ ਫੀਸ ਦੀ ਮੰਗ ਕਰਦੇ ਹਨ। ਕੁਝ ਲੋਕ ਇਨ੍ਹਾਂ ਨੂੰ ਜਾਲ 'ਚ ਫਸ ਜਾਂਦੇ ਹਨ ਅਤੇ ਉਨ੍ਹਾਂ ਨੂੰ ਪੈਸੇ ਗੁਆਉਣਾ ਪੈਂਦਾ ਹੈ। ਉਂਮੀਦ ਜਤਾਈ ਜਾ ਰਹੀ ਹੈ ਕਿ ਆਰ.ਬੀ.ਆਈ. ਦੇ ਇਸ ਕਦਮ ਤੋਂ ਧੋਖਾਧੜੀ ਨੂੰ ਲੈ ਕੇ ਲੋਕਾਂ ਨੂੰ ਸਾਵਧਾਨ ਕੀਤਾ ਜਾ ਸਕੇਗਾ।


Related News