ਮਹਾਕਾਲੇਸ਼ਵਰ ਦੀ ਭਸਮ ਆਰਤੀ ''ਚ ਸ਼ਾਮਲ ਹੋਏ ਰਵੀ ਦੁਬੇ ਅਤੇ ਸਰਗੁਣ ਮਹਿਤਾ

Sunday, Nov 16, 2025 - 01:25 PM (IST)

ਮਹਾਕਾਲੇਸ਼ਵਰ ਦੀ ਭਸਮ ਆਰਤੀ ''ਚ ਸ਼ਾਮਲ ਹੋਏ ਰਵੀ ਦੁਬੇ ਅਤੇ ਸਰਗੁਣ ਮਹਿਤਾ

ਉਜੈਨ- ਫਿਲਮ ਅਦਾਕਾਰ ਰਵੀ ਦੁਬੇ ਅਤੇ ਅਦਾਕਾਰਾ ਸਰਗੁਣ ਮਹਿਤਾ ਨੇ ਐਤਵਾਰ ਤੜਕੇ ਭਗਵਾਨ ਮਹਾਕਾਲੇਸ਼ਵਰ ਦੀ ਭਸਮ ਆਰਤੀ 'ਚ ਸ਼ਾਮਲ ਹੋ ਕੇ ਪੂਜਾ ਕੀਤੀ। ਦੋਵੇਂ ਕਲਾਕਾਰਾਂ ਨੇ ਵਿਧੀ-ਵਿਧਾਨ ਨਾਲ ਗਰਭ ਗ੍ਰਹਿ 'ਚ ਭਗਵਾਨ ਮਹਾਕਾਲ ਦਾ ਦਰਸ਼ਨ ਕੀਤਾ ਅਤੇ ਭਸਮ ਆਰਤੀ ਦੌਰਾਨ ਸ਼ਰਧਾ ਅਤੇ ਆਸਥਾ ਨਾਲ ਆਸ਼ੀਰਵਾਦ ਪ੍ਰਾਪਤ ਕੀਤਾ।

ਦਰਸ਼ਨ ਮਗਰੋਂ ਮੰਦਰ ਕਮੇਟੀ ਵਲੋਂ ਉੱਪ ਪ੍ਰਸ਼ਾਸਕ ਐੱਸ.ਐੱਨ. ਸੋਨੀ ਨੇ ਦੋਵਾਂ ਦਾ ਸਵਾਗਤ ਤੇ ਸਨਮਾਨ ਕੀਤਾ। ਰਵੀ ਦੁਬੇ ਅਤੇ ਸਰਗੁਣ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਮੰਦਰ ਦੀਆਂ ਵਿਵਸਥਾਵਾਂ ਤੋਂ ਬੇਹੱਦ ਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਲੱਖਾਂ ਸ਼ਰਧਾਲੂਆਂ ਲਈ ਕੀਤੇ ਗਏ ਆਸਾਨ ਦਰਸ਼ਨ ਪ੍ਰਬੰਧ ਸ਼ਲਾਘਾਯੋਗ ਹਨ ਅਤੇ ਇਹ ਅਨੁਭਵ ਉਨ੍ਹਾਂ ਲਈ ਬੇਹੱਦ ਪਵਿੱਤਰ ਅਤੇ ਕਦੇ ਨਾ ਭੁੱਲਣ ਵਾਲਾ ਰਿਹਾ।

ਇਹ ਵੀ ਪੜ੍ਹੋ : ਅੱਜ ਤੋਂ ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਦੀ ਬਦਲ ਜਾਏਗੀ ਕਿਸਮਤ ! ਵਰ੍ਹੇਗਾ ਪੈਸਿਆਂ ਦਾ ਮੀਂਹ


author

DIsha

Content Editor

Related News