ਇੱਥੇ ਲੋਕ ਰਾਵਣ ਨੂੰ ਮੰਨਦੇ ਹਨ ਜਵਾਈ, ਘੁੰਡ ਕੱਢ ਕੇ ਨਿਕਲੀਆਂ ਹਨ ਔਰਤਾਂ

Tuesday, Oct 08, 2019 - 10:55 AM (IST)

ਇੱਥੇ ਲੋਕ ਰਾਵਣ ਨੂੰ ਮੰਨਦੇ ਹਨ ਜਵਾਈ, ਘੁੰਡ ਕੱਢ ਕੇ ਨਿਕਲੀਆਂ ਹਨ ਔਰਤਾਂ

ਮੰਦਸੌਰ— ਦੇਸ਼ ਭਰ 'ਚ ਅੱਜ ਯਾਨੀ ਮੰਗਲਵਾਰ ਨੂੰ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੁਸਹਿਰੇ 'ਤੇ ਰਾਵਣ ਦੇ ਪੁਤਲੇ ਸਾੜੇ ਜਾਂਦੇ ਹਨ ਪਰ ਮੱਧ ਪ੍ਰਦੇਸ਼ 'ਚ ਰਾਵਣ ਨੂੰ ਜਵਾਈ ਮੰਨਿਆ ਜਾਂਦਾ ਹੈ ਅਤੇ ਉਸ ਦੀ ਪੂਜਾ ਕੀਤੀ ਜਾਂਦੀ ਹੈ। ਮੱਧ ਪ੍ਰਦੇਸ਼ 'ਚ ਮੰਦਸੌਰ ਦੇ ਖਾਨਪੁਰਾ ਇਲਾਕੇ 'ਚ ਨਾਮਦੇਵ ਸਮਾਜ ਮੰਦੋਦਰੀ ਨੂੰ ਬੇਟੀ ਅਤੇ ਰਾਵਣ ਨੂੰ ਜਵਾਈ ਮੰਨ ਕੇ ਉਸ ਦੀ ਸਾਲ ਭਰ ਪੂਜਾ ਕਰਦੇ ਹਨ। ਔਰਤਾਂ ਰਾਵਣ ਦੀ ਮੂਰਤੀ ਦੇ ਸਾਹਮਣੇ ਤੋਂ ਘੁੰਡ ਕੱਢ ਕੇ ਨਿਕਲਦੀਆਂ ਹਨ।

ਸੰਤਾਨ ਪ੍ਰਾਪਤ ਲਈ ਵੀ ਲੋਕ ਕਰਦੇ ਹਨ ਰਾਵਣ ਦੀ ਪੂਜਾ
ਮਾਨਤਾ ਹੈ ਕਿ ਸਿਹਤ ਖਰਾਬ ਹੋਣ ਅਤੇ ਬੁਖਾਰ ਆਉਣ 'ਤੇ ਰਾਵਣ ਦੀ ਮੂਰਤੀ ਦੇ ਖੱਬੇ ਪੈਰ 'ਚ ਲੱਛਾ ਬੰਨ੍ਹਣ 'ਤੇ ਲੋਕ ਠੀਕ ਹੋ ਜਾਂਦੇ ਹਨ। ਸੰਤਾਨ ਪ੍ਰਾਪਤੀ ਲਈ ਵੀ ਲੋਕ ਰਾਵਣ ਦੀ ਪੂਜਾ ਕਰਦੇ ਹਨ। ਸ਼ਹਿਰ 'ਚ ਨਾਮਦੇਵ ਸਮਾਜ ਦੇ ਕਰੀਬ 300 ਪਰਿਵਾਰ ਰਹਿੰਦੇ ਹਨ, ਜੋ 41 ਫੁੱਟ ਉੱਚੀ ਰਾਵਣ ਦੀ ਮੂਰਤੀ ਦੀ ਪੂਜਾ ਕਰਦੇ ਹਨ। ਵਿਦਿਸ਼ਾ, ਉਜੈਨ ਅਤੇ ਬੈਤੂਲ ਦੇ ਪਿੰਡਾਂ 'ਚ ਲੋਕ ਰਾਵਣ ਦੀ ਪੂਜਾ ਕਰਦੇ ਹਨ।


author

DIsha

Content Editor

Related News