ਗਰੀਬ ਕਲਿਆਣ ਯੋਜਨਾ ਤਹਿਤ ਹੋਰ 3 ਮਹੀਨਿਆਂ ਤੱਕ ਮਿਲੇਗਾ ਰਾਸ਼ਨ, ਕੈਬਨਿਟ ਦੀ ਮਨਜ਼ੂਰੀ
Thursday, Sep 29, 2022 - 04:18 AM (IST)
ਨਵੀਂ ਦਿੱਲੀ : ਕੇਂਦਰੀ ਮੰਤਰੀ ਮੰਡਲ ਨੇ ਗਰੀਬ ਕਲਿਆਣ ਅੰਨਾ ਯੋਜਨਾ ਤਹਿਤ 80 ਕਰੋੜ ਲੋਕਾਂ ਨੂੰ ਮਿਲਣ ਵਾਲੇ ਰਾਸ਼ਨ ਨੂੰ 3 ਮਹੀਨਿਆਂ ਲਈ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਮੰਡਲ ਦੀ ਮਨਜ਼ੂਰੀ ਤੋਂ ਬਾਅਦ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਸੋਧੇ ਹੋਏ ਰੂਪ ਵਿੱਚ 3 ਹੋਰ ਮਹੀਨਿਆਂ ਲਈ ਜਾਰੀ ਰਹਿ ਸਕਦੀ ਹੈ। ਤਿਉਹਾਰਾਂ ਦੇ ਮੱਦੇਨਜ਼ਰ ਸਰਕਾਰ ਇਹ ਫੈਸਲਾ ਲੈ ਸਕਦੀ ਹੈ। ਵਿੱਤ ਮੰਤਰਾਲੇ ਨੇ ਕਿਹਾ ਕਿ ਇਸ ਯੋਜਨਾ ਨੂੰ 3 ਮਹੀਨੇ ਵਧਾਉਣ ਨਾਲ ਕਰੀਬ 45 ਹਜ਼ਾਰ ਕਰੋੜ ਰੁਪਏ ਦਾ ਬੋਝ ਪਵੇਗਾ। ਇਸ ਬਾਰੇ ਵਿੱਤ ਮੰਤਰਾਲੇ ਦਾ ਸੁਝਾਅ ਹੈ ਕਿ ਇਸ ਵਿੱਚ ਦਿੱਤੇ ਜਾਣ ਵਾਲੇ ਭੋਜਨ ਦੀ ਮਾਤਰਾ 'ਚ ਕਟੌਤੀ ਕੀਤੀ ਜਾਣੀ ਚਾਹੀਦੀ ਹੈ। ਵਿੱਤ ਮੰਤਰਾਲੇ ਮੁਤਾਬਕ ਰੂਸ-ਯੂਕ੍ਰੇਨ ਯੁੱਧ ਅਤੇ ਹੋਰ ਸਬਸਿਡੀਆਂ ਕਾਰਨ ਮੰਤਰਾਲਾ ਪਹਿਲਾਂ ਹੀ ਦਬਾਅ ਹੇਠ ਹੈ।
ਇਹ ਵੀ ਪੜ੍ਹੋ : ਮੰਤਰੀ ਮੰਡਲ ਦਾ ਫ਼ੈਸਲਾ: ਕੇਂਦਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ DA, DR ਦੀ ਵਾਧੂ ਕਿਸ਼ਤ ਕੀਤੀ ਜਾਵੇਗੀ ਜਾਰੀ
ਕੋਰੋਨਾ ਸੰਕਟ 'ਚ ਸ਼ੁਰੂ ਹੋਈ ਸੀ ਯੋਜਨਾ
ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਕੋਰੋਨਾ ਸੰਕਟ ਦੌਰਾਨ ਮਾਰਚ 2020 ਵਿੱਚ ਲਾਗੂ ਕੀਤੀ ਗਈ ਸੀ। ਦੇਸ਼ ਦੇ 80 ਕਰੋੜ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਮਿਲਦਾ ਹੈ। ਇਸ ਤਹਿਤ ਬੀ.ਪੀ.ਐੱਲ. ਕਾਰਡ ਧਾਰਕ ਪਰਿਵਾਰਾਂ ਨੂੰ ਹਰ ਮਹੀਨੇ 4 ਕਿਲੋ ਕਣਕ ਤੇ 1 ਕਿਲੋ ਚੌਲ ਪ੍ਰਤੀ ਵਿਅਕਤੀ ਮੁਫ਼ਤ ਦਿੱਤੇ ਜਾਂਦੇ ਹਨ। ਇਸ ਸਕੀਮ ਨੂੰ ਪਿਛਲੇ ਕਈ ਮਹੀਨਿਆਂ ਤੋਂ ਵਧਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਮੁਸਲਿਮ ਕਲਾਕਾਰਾਂ ਵੱਲੋਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ 'ਚ ਕੀਤੀ ਬੇਅਦਬੀ 'ਤੇ ਪਾਕਿਸਤਾਨੀ ਸਿੱਖਾਂ ਨੇ ਜਤਾਇਆ ਇਤਰਾਜ਼
ਆਖਰੀ ਪੜਾਅ 'ਚ 6 ਮਹੀਨਿਆਂ ਲਈ ਵਧਾਈ ਗਈ ਸਕੀਮ
ਇਹ ਸਕੀਮ ਪਹਿਲੀ ਵਾਰ ਮਾਰਚ 2020 'ਚ ਪਹਿਲੇ ਪੜਾਅ ਵਿੱਚ 3 ਮਹੀਨਿਆਂ ਯਾਨੀ ਅਪ੍ਰੈਲ-ਜੂਨ 2020 ਲਈ ਲਾਗੂ ਕੀਤੀ ਗਈ ਸੀ। ਹੁਣ ਤੱਕ ਇਸ ਸਕੀਮ ਦੇ 6 ਪੜਾਅ ਕੀਤੇ ਜਾ ਚੁੱਕੇ ਹਨ ਅਤੇ 6ਵੇਂ ਪੜਾਅ ਵਿੱਚ ਇਸ ਨੂੰ ਮਾਰਚ 2022 ਵਿੱਚ 6 ਮਹੀਨਿਆਂ ਲਈ ਵਧਾ ਦਿੱਤਾ ਗਿਆ ਸੀ। ਇਸ ਦੀ ਮਿਆਦ ਅਪ੍ਰੈਲ-ਸਤੰਬਰ 2022 ਤੱਕ 6 ਮਹੀਨਿਆਂ ਲਈ ਵਧਾ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ: ਊਧਮਪੁਰ ਵਿਖੇ ਪਾਰਕਿੰਗ 'ਚ ਖੜ੍ਹੀ ਬੱਸ ਵਿੱਚ ਧਮਾਕਾ, 2 ਜ਼ਖ਼ਮੀ
ਹੁਣ ਤੱਕ PMGKAY ਹੇਠ ਲਿਖੇ ਅਨੁਸਾਰ 25 ਮਹੀਨਿਆਂ ਲਈ ਕਾਰਜਸ਼ੀਲ ਹੈ-
(1) ਪੜਾਅ- 1 ਅਤੇ 2 (8 ਮਹੀਨੇ): ਅਪ੍ਰੈਲ 2020 ਤੋਂ ਨਵੰਬਰ 2020 ਤੱਕ
(2) ਪੜਾਅ- 3 ਤੋਂ 5 (11 ਮਹੀਨੇ): ਮਈ 2021 ਤੋਂ ਮਾਰਚ 2022 ਤੱਕ
(3) ਪੜਾਅ- 6 (6 ਮਹੀਨੇ): ਅਪ੍ਰੈਲ 2022 ਤੋਂ ਸਤੰਬਰ 2022 ਤੱਕ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।