ਅਟਲ ਬਿਹਾਰੀ ਵਾਜਪਈ ਦੇ ਦਿਹਾਂਤ 'ਤੇ ਰਤਨ ਟਾਟਾ ਨੇ ਜਤਾਇਆ ਸੋਗ, ਕਿਹਾ-ਕਰੋੜਾਂ ਭਾਰਤੀ ਹਮੇਸ਼ਾ ਯਾਦ ਕਰਨਗੇ

Friday, Aug 17, 2018 - 12:39 PM (IST)

ਨਵੀਂ ਦਿੱਲੀ—ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦਾ ਵੀਰਵਾਰ ਸ਼ਾਮ ਨੂੰ ਏਮਜ਼ 'ਚ ਦਿਹਾਂਤ ਹੋ ਗਿਆ। ਵਾਜਪਈ ਜੀ ਦੇ ਦਿਹਾਂਤ 'ਤੇ ਤਮਾਮ ਰਾਜਨੀਤਿਕ ਹਸਤੀਆਂ ਦੇ ਨਾਲ ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ ਨੇ ਸੋਗ ਜਤਾਇਆ। ਵੀਰਵਾਰ ਸ਼ਾਮ ਦੇ ਸਮੇਂ ਟਾਟਾ ਸਨਸ ਦੇ ਚੇਅਰਮੈਨ ਰਤਨ ਐੱਨ ਟਾਟਾ ਨੇ ਸਾਬਕਾ ਪ੍ਰਧਾਨ ਮੰਤਰੀ ਦੇ ਦਿਹਾਂਤ 'ਤੇ ਟਵੀਟ ਕਰਕੇ ਗਹਿਰਾ ਦੁੱਖ ਪ੍ਰਗਟ ਕੀਤਾ। ਰਤਨ ਟਾਟਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ ਹੈ ਕਿ ਅਟਲ ਬਿਹਾਰੀ ਵਾਜਪਈ ਦੇ ਦਿਹਾਂਤ ਦੀ ਖਬਰ ਸੁਣ ਕੇ ਦੁੱਖ ਹੋਇਆ। ਉਹ ਇਕ ਮਹਾਨ ਰਾਜਨੇਤਾ ਸਨ, ਉਨ੍ਹਾਂ ਨੂੰ ਕਰੋੜਾਂ ਭਾਰਤੀਆਂ ਵਲੋਂ ਹਮੇਸ਼ਾਂ ਹੀ ਯਾਦ ਕੀਤਾ ਜਾਵੇਗਾ। 
ਪੀ.ਐੱਮ. ਨੇ ਲਿਖਿਆ-ਉਨ੍ਹਾਂ ਦਾ ਜਾਣਾ, ਇਕ ਯੁੱਗ ਦਾ ਅੰਤ ਹੈ

ਵਾਪਜਈ ਦੇ ਦਿਹਾਂਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੋਗ ਪ੍ਰਗਟ ਕਰਦੇ ਹੋਏ ਲਿਖਿਆ ਹੈ ਕਿ ਮੈਂ ਨਿ:ਸ਼ਬਦ ਹਾਂ ਪਰ ਭਾਵਨਾਵਾਂ ਦਾ ਜਵਾਰ ਉਮੜ ਰਿਹਾ ਹੈ। ਸਾਡੇ ਸਭ ਦੇ ਪਿਆਰੇ ਅਟਲ ਜੀ ਸਾਡੇ ਵਿਚਕਾਰ ਨਹੀਂ ਰਹੇ। ਆਪਣੇ ਜੀਵਨ ਦਾ ਹਰੇਕ ਪਲ ਉਨ੍ਹਾਂ ਨੇ ਰਾਸ਼ਟਰ ਨੂੰ ਸਮਰਪਿਤ ਕਰ ਦਿੱਤਾ ਸੀ। ਉਨ੍ਹਾਂ ਦਾ ਜਾਣਾ, ਇਕ ਯੁੱਗ ਦਾ ਅੰਤ ਹੈ। ਵਾਜਪਈ ਦੀ ਦੇ ਦਿਹਾਂਤ 'ਤੇ ਤਮਾਮ ਦੇਸ਼ ਭਰ 'ਚ ਸੋਗ ਦੀ ਲਹਿਰ ਦੌੜ ਗਈ। ਸੱਤਾਧਾਰੀ ਪਾਰਟੀ ਅਤੇ ਵਿਰੋਧੀ ਪਾਰਟੀ ਦੇ ਤਮਾਮ ਨੇਤਾਵਾਂ ਨੇ ਵਾਜਪਈ ਦੇ ਦਿਹਾਂਤ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ। 

PunjabKesari
11 ਜੂਨ 2018 ਨੂੰ ਭਰਤੀ ਕਰਵਾਇਆ ਸੀ
ਤੁਹਾਨੂੰ ਦੱਸ ਦੇਈਏ ਕਿ ਅਟਲ ਬਿਹਾਰੀ ਵਾਜਪਈ ਨੂੰ 11 ਜੂਨ 2018 ਨੂੰ ਇੰਫੈਕਸ਼ਨ, ਛਾਤੀ 'ਚ ਜਕੜਨ, ਮੂਤਰਨਲੀ 'ਚ ਇੰਫੈਕਸ਼ਨ ਆਦਿ ਸਿਹਤ ਸਮੱਸਿਆਵਾਂ ਹੋਣ ਦੇ ਕਾਰਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਬੁੱਧਵਾਰ (15 ਅਗਸਤ) ਦੀ ਰਾਤ ਨੂੰ ਸਾਬਕਾ ਪੀ.ਐੱਮ. ਦੀ ਤਬੀਅਤ ਜ਼ਿਆਦਾ ਵਿਗੜਨ ਕਾਰਨ ਉਨ੍ਹਾਂ ਨੂੰ ਲਾਈਫ ਸਪੋਰਟ ਸਿਸਟਮ 'ਤੇ ਰੱਖਿਆ ਗਿਆ ਸੀ। ਆਖਿਰਕਾਰ ਸ਼ਾਮ 5 ਵੱਜ ਕੇ 5 ਮਿੰਟ 'ਤੇ ਜ਼ਿੰਦਗੀ ਦੀ ਜੰਗ ਹਾਰ ਗਏ ਅਤੇ ਉਨ੍ਹਾਂ ਨੇ ਆਖਰੀ ਸਾਹ ਲਿਆ। ਅਟਲ ਜੀ ਦਾ ਮ੍ਰਿਤਕ ਸਰੀਰ ਏਮਜ਼ ਤੋਂ ਕ੍ਰਿਸ਼ਨ ਮੇਨਨ ਮਾਰਗ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਲਿਜਾਇਆ ਗਿਆ।


Related News