ਫੇਕ ਨਿਊਜ਼ ਤੋਂ ਫਿਰ ਪ੍ਰੇਸ਼ਾਨ ਹੋਏ ਰਤਨ ਟਾਟਾ, ਦੇਣੀ ਪਈ ਸਫਾਈ

Monday, May 04, 2020 - 12:01 AM (IST)

ਫੇਕ ਨਿਊਜ਼ ਤੋਂ ਫਿਰ ਪ੍ਰੇਸ਼ਾਨ ਹੋਏ ਰਤਨ ਟਾਟਾ, ਦੇਣੀ ਪਈ ਸਫਾਈ

ਨਵੀਂ ਦਿੱਲੀ— ਦੇਸ਼ ਦੇ ਮਸ਼ਹੂਰ ਉਦਯੋਗਪਤੀ ਰਤਨ ਟਾਟਾ ਇਕ ਵਾਰ ਫਿਰ ਫੇਕ ਨਿਊਜ਼ ਦੇ ਸ਼ਿਕਾਰ ਹੋ ਗਏ ਹਨ। ਤਿੰਨ ਹਫਤਿਆਂ 'ਚ ਇਹ ਦੂਜੀ ਘਟਨਾ ਹੈ ਜਦੋ ਉਨ੍ਹਾਂ ਨੂੰ ਟਵੀਟ ਕਰ ਸਫਾਈ ਦੇਣੀ ਪਈ। ਅੱਜ ਉਨ੍ਹਾਂ ਨੇ ਇਕ ਨਿਊਜ਼ ਪੇਪਰ ਨੂੰ ਟੀਵਟ ਕੀਤਾ ਤੇ ਕਿਹਾ ਕਿ ਮੈਨੂੰ ਹੁਣ ਡਰ ਲੱਗਣ ਲੱਗਾ ਹੈ। ਰਤਨ ਟਾਟਾ ਨੇ ਆਪਣੇ ਟਵੀਟ 'ਚ ਲਿਖਿਆ ਹੈ ਜੋ ਕੁਝ ਇਸ ਪੇਪਰ ਕਟਿੰਗ 'ਚ ਕਿਹਾ ਗਿਆ ਹੈ ਉਹ ਮੈਂ ਨਹੀਂ ਕਿਹਾ ਹੈ। ਮੈਂ ਜਾਅਲੀ ਖਬਰਾਂ ਨੂੰ ਲਗਾਤਾਰ ਬੇਨਕਾਬ ਕਰਨ ਦੀ ਕੋਸ਼ਿਸ਼ ਕਰਾਂਗਾ। ਨਾਲ ਹੀ ਉਨ੍ਹਾਂ ਨੇ ਨਿਊਜ਼ ਸੋਰਸ ਨੂੰ ਪੁਸ਼ਟੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਮੇਰੀ ਤਸਵੀਰ ਦੇ ਨਾਲ ਕੁਝ ਲਿਖਿਆ ਹੋਇਆ ਹੈ ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਮੈਂ ਕਿਹਾ ਹੈ। ਇਹ ਸਮੱਸਿਆ ਕਈ ਲੋਕਾਂ ਦੇ ਨਾਲ ਹੋ ਰਹੀ ਹੈ।
ਇਸ ਪੇਪਰ ਕਟਿੰਗ 'ਚ ਲਿਖਿਆ ਗਿਆ ਹੈ ਕਿ ਟਾਟਾ ਟਰੱਸਟ ਦੇ ਚੇਅਰਮੈਨ ਰਤਨ ਟਾਟਾ ਨੇ ਕਾਰੋਬਾਰ ਪੇਸ਼ੇਵਾਰਾਂ ਨੂੰ ਇਕ ਸੰਦੇਸ਼ ਜਾਰੀ ਕੀਤਾ ਹੈ। ਇਸ ਸੰਦੇਸ਼ 'ਚ ਉਸਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ 2020 ਸਿਰਫ ਜੀਵਿਤ ਰਹਿਣ ਦੇ ਲਈ ਹੈ, ਇਸ ਲਈ ਇਸ ਸਾਲ ਲਾਭ ਤੇ ਨੁਕਸਾਨ ਦੇ ਵਾਰੇ 'ਚ ਨਹੀਂ ਸੋਚਾਂਗੇ। ਇਸ ਸਾਲ ਖੁਦ ਨੂੰ ਜੀਵਿਤ ਰੱਖਣਾ ਹੀ ਇਕ ਬਹੁਤ ਵੱਡਾ ਲਾਭ ਹੈ।


author

Gurdeep Singh

Content Editor

Related News