ਰਸ਼ਮਿਕਾ ਮੰਦਾਨਾ ਡੀਪਫੇਕ ਵੀਡੀਓ ਮਾਮਲੇ ''ਚ ਦਰਜ ਹੋਈ FIR ਦਰਜ, ਦਿੱਲੀ ਪੁਲਸ ਨੇ ਸ਼ੁਰੂ ਕੀਤੀ ਜਾਂਚ

Saturday, Nov 11, 2023 - 01:40 AM (IST)

ਰਸ਼ਮਿਕਾ ਮੰਦਾਨਾ ਡੀਪਫੇਕ ਵੀਡੀਓ ਮਾਮਲੇ ''ਚ ਦਰਜ ਹੋਈ FIR ਦਰਜ, ਦਿੱਲੀ ਪੁਲਸ ਨੇ ਸ਼ੁਰੂ ਕੀਤੀ ਜਾਂਚ

ਨਵੀਂ ਦਿੱਲੀ : ਰਸ਼ਮਿਕਾ ਮੰਦਾਨਾ ਦੇ ਏਆਈ ਦੁਆਰਾ ਤਿਆਰ ਕੀਤੇ ਗਏ ਡੀਪਫੇਕ ਵੀਡੀਓ ਨੂੰ ਲੈ ਕੇ ਹੰਗਾਮਾ ਹੋਣ ਤੋਂ ਬਾਅਦ ਦਿੱਲੀ ਪੁਲਸ ਨੇ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਹੈ। ਦਿੱਲੀ ਪੁਲਸ ਮੁਤਾਬਕ ਇਸ ਸਬੰਧ ਵਿੱਚ ਪੀਐੱਸ ਸਪੈਸ਼ਲ ਸੈੱਲ, ਦਿੱਲੀ ਪੁਲਸ ਵਿੱਚ ਆਈਪੀਸੀ, 1860 ਦੀ ਧਾਰਾ 465 ਅਤੇ 469 ਅਤੇ ਆਈਟੀ ਐਕਟ, 2000 ਦੀ ਧਾਰਾ 66 ਸੀ ਅਤੇ 66-ਈ ਤਹਿਤ ਇਕ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲਸ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਗੈਂਗ ਤੇ BKI 'ਤੇ NIA ਦਾ ਸ਼ਿਕੰਜਾ, 4 ਅੱਤਵਾਦੀ ਨਾਮਜ਼ਦ, ਚਾਰਜਸ਼ੀਟ 'ਚ ਹੋਏ ਅਹਿਮ ਖੁਲਾਸੇ

ਟੈਕਨਾਲੋਜੀ ਦੀ ਦੁਰਵਰਤੋਂ 'ਤੇ ਪ੍ਰਗਟਾਈ ਸੀ ਚਿੰਤਾ

ਡੀਪਫੇਕ ਇਕ ਡਿਜੀਟਲ ਵਿਧੀ ਹੈ, ਜਿੱਥੇ ਯੂਜ਼ਰ ਏਆਈ ਟੈਕਨਾਲੋਜੀ ਦੀ ਵਰਤੋਂ ਕਰਕੇ ਇਕ ਵਿਅਕਤੀ ਦੇ ਚਿਹਰੇ ਨੂੰ ਦੂਜੇ ਵਿਅਕਤੀ ਨਾਲ ਬਦਲ ਸਕਦਾ ਹੈ। 'ਪੁਸ਼ਪਾ', 'ਮਿਸ਼ਨ ਮਜਨੂੰ' ਅਤੇ ਆਉਣ ਵਾਲੀ 'ਐਨੀਮਲ' ਵਰਗੀਆਂ ਫ਼ਿਲਮਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਮਸ਼ਹੂਰ ਰਸ਼ਮਿਕਾ ਮੰਦਾਨਾ ਨੇ ਆਪਣੀ ਡੀਪਫੇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਟੈਕਨਾਲੋਜੀ ਦੀ ਦੁਰਵਰਤੋਂ 'ਤੇ ਚਿੰਤਾ ਜ਼ਾਹਿਰ ਕੀਤੀ ਸੀ।

ਇਹ ਵੀ ਪੜ੍ਹੋ : Big Brother 25 : ਪਹਿਲੀ ਵਾਰ ਸਿੱਖ ਮੁਕਾਬਲੇਬਾਜ਼ ਨੇ ਜਿੱਤਿਆ ਸ਼ੋਅ, ਟਰਾਫੀ ਨਾਲ ਮਿਲੇ ਇੰਨੇ ਕਰੋੜ ਰੁਪਏ

ਰਸ਼ਮਿਕਾ ਨੇ ਵੀਡੀਓ ਨੂੰ ਸ਼ੇਅਰ ਨਹੀਂ ਕੀਤਾ ਪਰ ਇਕ ਪੋਸਟ ਲਿਖਦਿਆਂ ਕਿਹਾ ਸੀ, ‘‘ਮੈਨੂੰ ਇਹ ਸ਼ੇਅਰ ਕਰਦਿਆਂ ਬਹੁਤ ਦੁੱਖ ਹੋ ਰਿਹਾ ਹੈ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਮੇਰੀ ਡੀਪਫੇਕ ਵੀਡੀਓ ਨੇ ਮੈਨੂੰ ਦੁਖੀ ਕੀਤਾ ਹੈ। ਈਮਾਨਦਾਰੀ ਨਾਲ ਕਹਾਂ ਤਾਂ ਇਸ ਤਰ੍ਹਾਂ ਦੀ ਗੱਲ ਮੇਰੇ ਲਈ ਬਹੁਤ ਖ਼ਤਰਨਾਕ ਹੈ। ਮੈਂ ਡਰੀ ਹੋਈ ਹਾਂ ਪਰ ਮੈਂ ਇਹ ਵੀ ਨੋਟ ਕਰਨਾ ਚਾਹੁੰਦੀ ਹਾਂ ਕਿ ਇਹ ਮੇਰੇ ਨਾਲ ਹੋਇਆ ਹੈ, ਇਹ ਕਿਸੇ ਨਾਲ ਵੀ ਹੋ ਸਕਦਾ ਹੈ ਤੇ ਇਹ ਵਿਅਕਤੀ ਨੂੰ ਬਹੁਤ ਦੁਖੀ ਕਰਦਾ ਹੈ। ਮੈਂ ਹੈਰਾਨ ਹਾਂ ਕਿ ਲੋਕ ਕਿਵੇਂ ਤਕਨੀਕ ਦੀ ਦੁਰਵਰਤੋਂ ਕਰ ਰਹੇ ਹਨ।’’

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News