ਇਨ੍ਹਾਂ ਰਾਸ਼ੀ ਵਾਲਿਆਂ ਦੀ ਬਦਲੇਗੀ ਕਿਸਮਤ, ਬੇਹੱਦ ਖਾਸ ਰਹੇਗਾ ਨਵਾਂ ਹਫਤਾ

Sunday, Jun 08, 2025 - 08:30 PM (IST)

ਇਨ੍ਹਾਂ ਰਾਸ਼ੀ ਵਾਲਿਆਂ ਦੀ ਬਦਲੇਗੀ ਕਿਸਮਤ, ਬੇਹੱਦ ਖਾਸ ਰਹੇਗਾ ਨਵਾਂ ਹਫਤਾ

ਨੈਸ਼ਨਲ ਡੈਸਕ- ਜੂਨ ਦਾ ਦੂਜਾ ਹਫਤਾ 9 ਜੂਨ ਤੋਂ 15 ਜੂਨ 2025 ਤਕ ਰਹੇਗਾ। ਇਹ ਹਫਤਾ ਜੋਤਸ਼ੀ ਦ੍ਰਿਸ਼ਟੀਕੋਣ ਤੋਂ ਬੇਹੱਦ ਖਾਸ ਰਹਿਣ ਵਾਲਾ ਹੈ। ਇਸ ਹਫਤੇ ਗ੍ਰਹਿਆਂ ਦੀ ਚਾਲ 'ਚ ਮਹੱਤਵਪੂਰਨ ਬਦਲਾਅ ਹੋਣ ਜਾ ਰਹੇ ਹਨ, ਜੋ ਸਾਰੀਆਂ 12 ਰਾਸ਼ੀਆਂ 'ਤੇ ਵੱਖ-ਵੱਖ ਅਸਰ ਪਾਉਣਗੇ। 

ਸਭ ਤੋਂ ਵੱਡਾ ਬਦਲਾਅ ਹੋਵੇਗਾ ਬੁੱਧ ਦਾ ਮਿਥੁਨ ਰਾਸ਼ੀ 'ਚ ਉਦੇ, ਉਥੇ ਹੀ ਗੁਰੂ ਬ੍ਰਹਿਸਪਤੀ ਦਾ ਇਸੇ ਰਾਸ਼ੀ 'ਚ ਅਸਤ ਹੋਣ ਵਾਲਾ ਹੈ। ਇਸ ਤੋਂ ਇਲਾਵਾ ਚੰਦਰਮਾ ਵੀ ਹਫਤੇ 'ਚ ਆਪਣੀ ਰਾਸ਼ੀ ਬਦਲਦੇ ਰਹਿਣਗੇ। ਜੋਤਸ਼ੀ ਮਾਹਿਰਾਂ ਅਨੁਸਾਰ, ਇਹ ਹਫਤਾ ਕੁਝ ਰਾਸ਼ੀਆਂ ਲਈ ਲਾਭਕਾਰੀ ਸਿੱਧ ਹੋ ਸਕਦਾ ਹੈ। ਪ੍ਰੇਮ, ਕਰੀਅਰ, ਸਿੱਖਿਆ ਅਤੇ ਆਰਥਿਕ ਖੇਤਰ 'ਚ ਇਨ੍ਹਾਂ ਰਾਸ਼ੀਆਂ ਨੂੰ ਵਿਸ਼ੇਸ਼ ਫਲ ਮਿਲਣ ਦੀ ਸੰਭਾਵਨਾ ਹੈ। ਆਓ ਜਾਣਦੇ ਹਾਂ, ਜੂਨ ਦਾ ਇਹ ਦੂਜਾ ਹਫਤਾ ਕਿਹੜੀਆਂ ਰਾਸ਼ੀਆਂ ਲਈ ਸ਼ੁੱਭ ਰਹਿਣ ਵਾਲਾ ਹੈ :- 

ਮਿਥੁਨ

ਇਹ ਹਫਤਾ ਮਿਥੁਨ ਰਾਸ਼ੀ ਵਾਲਿਆਂ ਲਈ ਫਲਦਾਈ ਸਾਬਿਤ ਹੋ ਸਕਦਾ ਹੈ। ਨੋਕਰੀਪੇਸ਼ਾ ਲੋਕਾਂ ਨੂੰ ਪ੍ਰਮੋਸ਼ਨ ਮਿਲ ਸਕਦੀ ਹੈ। ਧਨ ਲਾਭ ਦੇ ਯੋਗ ਹਨ। ਜਲਦਬਾਜ਼ੀ ਤੋਂ ਬਚੋ। 

ਤੁਲਾ

ਤੁਲਾ ਰਾਸ਼ੀ ਵਾਲਿਆਂ ਲਈ ਇਹ ਹਫਤਾ ਸ਼ੁੱਭ ਰਹਿਣ ਵਾਲਾ ਹੈ। ਤੁਹਾਡੇ ਰੁਕੇ ਕੰਮ ਪੂਰੇ ਹੋਣਗੇ। ਮਨਚਾਹੀ ਸਫਲਤਾ ਮਿਲ ਸਕਦੀ ਹੈ। ਕਾਰੋਬਾਰ 'ਚ ਲਾਭ ਹੋ ਸਕਦਾ ਹੈ। 

ਮਕਰ

ਮਕਰ ਰਾਸ਼ੀ ਵਾਲਿਆਂ ਲਈ ਇਹ ਹਫਤਾ ਬੇਹੱਦ ਸ਼ੁੱਭ ਰਹੇਗਾ। ਪ੍ਰੇਮ ਸਬੰਧ ਬਿਹਤਰ ਹੋਣਗੇ। ਅਧੂਰੇ ਕੰਮ ਪੂਰੇ ਹੋਣਗੇ। 

ਮੀਨ

ਮੀਨ ਰਾਸ਼ੀ ਵਾਲਿਆਂ ਲਈ ਇਹ ਹਫਤਾ ਲਾਭਕਾਰੀ ਸਾਬਤ ਹੋ ਸਕਦਾ ਹੈ। ਔਲਾਦ ਦੀ ਸਫਲਤਾ ਨਾਲ ਮਨ ਖੁਸ਼ ਹੋਵੇਗਾ। ਕਰੀਅਰ-ਕਾਰੋਬਾਰ 'ਚ ਲਾਭ ਹੋਵੇਗਾ। ਪੁਰਾਣੇ ਕਰਜ਼ੇ ਤੋਂ ਮੁਕਤੀ ਮਿਲ ਸਕਦੀ ਹੈ। 


author

Rakesh

Content Editor

Related News