9 ਅਗਸਤ ਨੂੰ ਬਣੇਗਾ ਕੇਦਾਰ ਯੋਗ, ਚਮਕ ਜਾਵੇਗੀ ਇਨ੍ਹਾਂ 3 ਰਾਸ਼ੀਆਂ ਵਾਲਿਆਂ ਦੀ ਕਿਸਮਤ
8/6/2026 7:53:24 PM
ਨੈਸ਼ਨਲ ਡੈਸਕ: 9 ਅਗਸਤ 2026 ਦਾ ਦਿਨ ਧਾਰਮਿਕ ਅਤੇ ਜੋਤਿਸ਼ ਦੇ ਨਜ਼ਰੀਏ ਤੋਂ ਬਹੁਤ ਖਾਸ ਮੰਨਿਆ ਜਾ ਰਿਹਾ ਹੈ। ਇਸ ਦਿਨ ਅਕਾਸ਼ ਵਿਚ ਗ੍ਰਹਿਆਂ ਦੀ ਚਾਲ ਨਾਲ 'ਕੇਦਾਰ ਯੋਗ' ਬਣਨ ਜਾ ਰਿਹਾ ਹੈ, ਜਿਸ ਦਾ ਸ਼ੁਭ ਪ੍ਰਭਾਵ ਕਈ ਰਾਸ਼ੀਆਂ 'ਤੇ ਪਵੇਗਾ। ਇਸ ਯੋਗ ਨਾਲ ਕੁੰਭ ਰਾਸ਼ੀ ਸਮੇਤ 3 ਰਾਸ਼ੀਆਂ ਦੇ ਲੋਕਾਂ ਦੀਆਂ ਲੰਬੇ ਸਮੇਂ ਤੋਂ ਅਟਕੀਆਂ ਹੋਈਆਂ ਮਨੋਕਾਮਨਾਵਾਂ ਪੂਰੀਆਂ ਹੋ ਸਕਦੀਆਂ ਹਨ।
1. ਕੁੰਭ ਰਾਸ਼ੀ: ਇਸ ਰਾਸ਼ੀ ਦੇ ਲੋਕਾਂ ਲਈ ਇਹ ਸਮਾਂ ਬਹੁਤ ਚੰਗਾ ਰਹੇਗਾ। ਰੁਕੇ ਹੋਏ ਕੰਮ ਤੇਜ਼ੀ ਨਾਲ ਚੱਲ ਪੈਣਗੇ। ਜੇਕਰ ਤੁਸੀਂ ਕਾਰੋਬਾਰ ਕਰਦੇ ਹੋ ਤਾਂ ਕੋਈ ਵੱਡਾ ਸੌਦਾ (ਡੀਲ) ਪੱਕਾ ਹੋ ਸਕਦਾ ਹੈ ਅਤੇ ਨੌਕਰੀ ਕਰਨ ਵਾਲਿਆਂ ਨੂੰ ਤਰੱਕੀ ਜਾਂ ਨਵੀਂ ਜ਼ਿੰਮੇਵਾਰੀ ਮਿਲ ਸਕਦੀ ਹੈ। ਆਰਥਿਕ ਹਾਲਤ ਪਹਿਲਾਂ ਨਾਲੋਂ ਮਜ਼ਬੂਤ ਹੋਵੇਗੀ।
2. ਸਿੰਘ ਰਾਸ਼ੀ: 'ਕੇਦਾਰ ਯੋਗ' ਦੇ ਕਾਰਨ ਤੁਹਾਡੇ ਆਤਮ-ਵਿਸ਼ਵਾਸ ਵਿਚ ਵਾਧਾ ਹੋਵੇਗਾ। ਸਮਾਜ ਵਿਚ ਮਾਣ-ਸਤਿਕਾਰ ਵਧੇਗਾ। ਜਿਹੜੇ ਲੋਕ ਨੌਕਰੀ ਦੀ ਭਾਲ ਵਿਚ ਹਨ ਜਾਂ ਆਪਣਾ ਕੰਮ ਵਧਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸਫਲਤਾ ਮਿਲ ਸਕਦੀ ਹੈ। ਪੁਰਖਿਆਂ ਦੀ ਜਾਇਦਾਦ ਤੋਂ ਵੀ ਲਾਭ ਹੋਣ ਦੀ ਸੰਭਾਵਨਾ ਹੈ।
3. ਵ੍ਰਿਸ਼ਚਿਕ ਰਾਸ਼ੀ: 9 ਅਗਸਤ ਤੋਂ ਬਾਅਦ ਤੁਹਾਡੀਆਂ ਮੁਸ਼ਕਿਲਾਂ ਘੱਟ ਹੋਣਗੀਆਂ। ਫਸਿਆ ਹੋਇਆ ਪੈਸਾ ਵਾਪਸ ਮਿਲ ਸਕਦਾ ਹੈ ਅਤੇ ਪਰਿਵਾਰ ਵਿਚ ਚੱਲ ਰਿਹਾ ਝਗੜਾ ਖ਼ਤਮ ਹੋਵੇਗਾ। ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਵਿਚ ਚੰਗੇ ਨਤੀਜੇ ਮਿਲਣਗੇ ਅਤੇ ਸਿਹਤ ਵਿਚ ਵੀ ਸੁਧਾਰ ਦੇਖਣ ਨੂੰ ਮਿਲੇਗਾ।
ਕਰੋ ਇਹ ਖ਼ਾਸ ਉਪਾਅ:
ਸਵੇਰੇ ਇਸ਼ਨਾਨ ਕਰਕੇ ਸ਼ਿਵਲਿੰਗ 'ਤੇ ਜਲ, ਦੁੱਧ ਅਤੇ ਬੇਲਪੱਤਰ ਚੜ੍ਹਾਓ। “ਓਮ ਨਮਹ ਸ਼ਿਵਾਏ” ਮੰਤਰ ਦਾ ਜਾਪ ਕਰੋ। ਇਸ ਤੋਂ ਇਲਾਵਾ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਨੂੰ ਅਨਾਜ, ਕੱਪੜੇ ਜਾਂ ਫਲ ਦਾਨ ਕਰੋ, ਜੋ ਕਿ ਬਹੁਤ ਸ਼ੁਭ ਮੰਨਿਆ ਜਾਂਦਾ ਹੈ।
