ਧਨੁ ਰਾਸ਼ੀ ਵਾਲਿਆਂ ਦਾ ਸਿਤਾਰਾ ਕੰਮਕਾਜੀ ਤੌਰ ''ਤੇ ਰਹੇਗਾ ਵਿਅਸਤ, ਜਾਣੋ ਆਪਣੀ ਰਾਸ਼ੀ ਦਾ ਹਾਲ
Saturday, Aug 01, 2026 - 02:55 AM (IST)
ਮੇਖ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਕਿਸੇ ਕੰਮਕਾਜੀ ਮੁਸ਼ਕਿਲ ਨੂੰ ਹਟਾਉਣ ਵਾਲਾ, ਕੰਮਕਾਜੀ ਟੂਰਿੰਗ ਵੀ ਲਾਭ ਦੇਵੇਗੀ।
ਬ੍ਰਿਖ : ਜ਼ੋਰ ਲਗਾਉਣ ’ਤੇ ਆਪ ਦੀ ਕੋਸ਼ਿਸ਼ ਪਾਜ਼ੇਟਿਵ ਨਤੀਜਾ ਦੇਵੇਗੀ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ, ਤੇਜ ਪ੍ਰਭਾਵ ਬਣਿਆ ਰਹੇਗਾ।
ਮਿਥੁਨ : ਧਾਰਮਿਕ ਕੰਮਾਂ ’ਚ ਮਨ ਜ਼ਿਆਦਾ ਨਾ ਲੱਗੇਗਾ, ਵੈਸੇ ਸੋਚ ਵਿਚਾਰ ’ਚ ਨੈਗਟੇਵਿਟੀ ਪ੍ਰਭਾਵੀ ਰਹੇਗੀ, ਇਸ ਲਈ ਤਿਆਰੀ ਦੇ ਬਗੈਰ ਕੋਈ ਕੰਮ ਫ਼ਾਈਨਲ ਨਾ ਕਰੋ।
ਕਰਕ : ਖਾਣ-ਪੀਣ ’ਚ ਉਨ੍ਹਾਂ ਵਸਤਾਂ ਦੀ ਵਰਤੋਂ ਘੱਟ ਕਰੋ, ਜਿਹੜੀਆਂ ਤਬੀਅਤ ਨੂੰ ਸੂਟ ਨਾ ਕਰਦੀਆਂ ਹੋਣ, ਸਫ਼ਰ ਵੀ ਨਾ ਕਰੋ, ਕਿਉਂਕਿ ਉਹ ਪ੍ਰੇਸ਼ਾਨੀ ਵਾਲਾ ਹੋਵੇਗਾ।
ਸਿੰਘ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਪਰ ਬੇ-ਧਿਆਨੀ ਨਾਲ ਕੀਤਾ ਗਿਆ ਕੋਈ ਵੀ ਯਤਨ ਪਾਜ਼ੇਟਿਵ ਨਤੀਜਾ ਨਾ ਦੇਵੇਗਾ।
ਕੰਨਿਆ : ਵਿਰੋਧੀਆਂ ’ਤੇ ਕਦੀ ਵੀ ਭਰੋਸਾ ਨਾ ਕਰੋ, ਕਿਉਂਕਿ ਉਹ ਮੌਕਾ ਮਿਲਣ ’ਤੇ ਆਪ ਨੂੰ ਨੁਕਸਾਨ ਪਹੁੰਚਾਉਣ ਦੀ ਤਾਕ ’ਚ ਰਹਿਣਗੇ।
ਤੁਲਾ : ਅਰਥ ਦਸ਼ਾ ਸੁਖਦ, ਇਰਾਦਿਆਂ ’ਚ ਸਫ਼ਲਤਾ ਮਿਲੇਗੀ ਪਰ ਸੰਤਾਨ ਦੇ ਰੁਖ ’ਤੇ ਭਰੋਸਾ ਕਰਨਾ ਸਹੀ ਰਹੇਗਾ।
ਬ੍ਰਿਸ਼ਚਕ : ਕਿਸੇ ਜ਼ਮੀਨੀ ਕੰਮ ਲਈ ਆਪ ਦੀ ਕੋਸ਼ਿਸ਼ ਮਨਮਰਜ਼ੀ ਮੁਤਾਬਕ ਸ਼ਾਇਦ ਨਤੀਜਾ ਨਾ ਦੇਵੇਗੀ, ਸ਼ਤਰੂ ਕਮਜ਼ੋਰ ਰਹਿਣਗੇ।
ਧਨ : ਜਨਰਲ ਸਿਤਾਰਾ ਮਜ਼ਬੂਤ, ਜਿਹੜਾ ਆਪ ਨੂੰ ਹਿੰਮਤੀ, ਉਤਸ਼ਾਹੀ ਅਤੇ ਕੰਮਕਾਜੀ ਤੌਰ ’ਤੇ ਵਿਅਸਤ ਅਤੇ ਐਕਟਿਵ ਰੱਖੇਗਾ।
ਮਕਰ : ਸਿਤਾਰਾ ਕਾਰੋਬਾਰੀ ਕੰਮਾਂ ਲਈ ਚੰਗਾ ਪਰ ਕੋਈ ਵੀ ਕੋਸ਼ਿਸ਼ ਬੇ-ਧਿਆਨ ਨਾਲ ਨਾ ਕਰੋ, ਟੂਰਿੰਗ ’ਚ ਵੀ ਅਹਿਤਿਆਤ ਵਰਤੋਂ।
ਕੁੰਭ : ਵਪਾਰ ਅਤੇ ਕੰਮਕਾਜੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫ਼ਲਤਾ ਮਿਲੇਗੀ।
ਮੀਨ : ਸਿਤਾਰਾ ਕਿਉਂਕਿ ਨੁਕਸਾਨ ਦੇਣ ਵਾਲਾ ਹੈ, ਇਸ ਲਈ ਲੈਣ-ਦੇਣ ਅਤੇ ਲਿਖਣ-ਪੜ੍ਹਨ ਦੇ ਕੰਮ ਸੁਚੇਤ ਰਹਿ ਕੇ ਕਰੋ, ਸਫ਼ਰ ਵੀ ਅਲਰਟ ਰਹਿ ਕੇ ਕਰੋ।
1 ਅਗਸਤ 2026, ਸ਼ਨੀਵਾਰ
ਸਾਉਣ ਵਦੀ ਤਿੱਥੀ ਤੀਜ (ਰਾਤ 11.08 ਤੱਕ) ਅਤੇ ਮਗਰੋਂ ਤਿੱਥੀ ਚੌਥ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕਰਕ ’ਚ
ਚੰਦਰਮਾ ਕੁੰਭ ’ਚ
ਮੰਗਲ ਬ੍ਰਿਖ ’ਚ
ਬੁੱਧ ਮਿਥੁਨ ’ਚ
ਗੁਰੂ ਕਰਕ ’ਚ
ਸ਼ੁੱਕਰ ਸਿੰਘ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2083, ਸਾਉਣ ਪ੍ਰਵਿਸ਼ਟੇ 17, ਰਾਸ਼ਟਰੀ ਸ਼ਕ ਸੰਮਤ : 1948, ਮਿਤੀ : 10 (ਸਾਉਣ), ਹਿਜਰੀ ਸਾਲ 1448, ਮਹੀਨਾ : ਸਫ਼ਰ, ਤਰੀਕ : 17, ਸੂਰਜ ਉਦੇ ਸਵੇਰੇ 5.48 ਵਜੇ, ਸੂਰਜ ਅਸਤ : ਸ਼ਾਮ 7.20 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸ਼ਤਭਿਖਾ (ਰਾਤ 8.46 ਤੱਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਭਾਦਰਪਦ, ਯੋਗ : ਸ਼ੋਭਨ (ਰਾਤ 11.23 ਤੱਕ) ਅਤੇ ਮਗਰੋਂ ਯੋਗ ਅਤਿਗੰਡ, ਚੰਦਰਮਾ : ਕੁੰਭ ਰਾਸ਼ੀ ’ਤੇ (ਪੂਰਾ ਦਿਨ ਰਾਤ),ਪੰਚਕ ਰਹੇਗੀ (ਪੂਰਾ ਦਿਨ ਰਾਤ), ਭਦਰਾ ਰਹੇਗੀ (ਸਵੇਰੇ 10.50 ਤੋਂ ਰਾਤ 11.08 ਤੱਕ), ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤਕ, ਪੁਰਬ, ਦਿਵਸ ਅਤੇ ਤਿਉਹਾਰ : ਲੋਕ ਮਾਨਿਓ ਬਾਲ ਗੰਗਾਧਰ ਤਿਲਕ ਪੁੰਨ ਤਿੱਥੀ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
