ਇਨ੍ਹਾਂ 3 ਰਾਸ਼ੀਆਂ ਦੀ ਚਮਕੇਗੀ ਕਿਸਮਤ! ਗ੍ਰਹਿਾਂ ਦਾ ਰਾਜਾ ਸੂਰਜ ਬਦਲ ਰਿਹਾ ਚਾਲ, ਹੋ ਜਾਓਗੇ ਮਾਲਾਮਾਲ

8/1/2026 7:47:10 PM

ਵੈੱਬ ਡੈਸਕ : ਜੋਤਿਸ਼ ਸ਼ਾਸਤਰ 'ਚ ਗ੍ਰਹਿਆਂ ਦੇ ਰਾਜਾ ਮੰਨੇ ਜਾਣ ਵਾਲੇ ਸੂਰਜ ਦੇਵਤਾ ਦੀ ਚਾਲ 'ਚ ਹੋਣ ਵਾਲਾ ਬਦਲਾਅ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਆਉਣ ਵਾਲੀ 3 ਅਗਸਤ, 2026 ਨੂੰ ਸੂਰਜ ਦੇਵਤਾ ਬੁੱਧ ਦੇ ਮਾਲਕੀ ਵਾਲੇ ਅਸ਼ਲੇਸ਼ਾ ਨਕਸ਼ਤਰ 'ਚ ਪ੍ਰਵੇਸ਼ ਕਰਨ ਜਾ ਰਹੇ ਹਨ। ਜੋਤਿਸ਼ ਸ਼ਾਸਤਰਾਂ ਅਨੁਸਾਰ ਸੂਰਜ ਦਾ ਇਹ ਨਕਸ਼ਤਰ ਪਰਿਵਰਤਨ 3 ਵਿਸ਼ੇਸ਼ ਰਾਸ਼ੀਆਂ ਲਈ ਬੇਹੱਦ ਸ਼ੁਭ ਤੇ ਕਿਸਮਤ ਬਦਲਣ ਵਾਲਾ ਸਾਬਤ ਹੋ ਸਕਦਾ ਹੈ।
ਸੂਰਜ ਦਾ ਸਬੰਧ ਮਾਨ-ਸਨਮਾਨ, ਆਤਮ-ਵਿਸ਼ਵਾਸ, ਅਗਵਾਈ ਸਮਰੱਥਾ ਅਤੇ ਕਰੀਅਰ ਨਾਲ ਹੁੰਦਾ ਹੈ। ਇਸ ਲਈ ਜਦੋਂ ਵੀ ਸੂਰਜ ਨਕਸ਼ਤਰ ਬਦਲਦੇ ਹਨ, ਤਾਂ ਇਸ ਦਾ ਅਸਰ ਸਾਰੀਆਂ 12 ਰਾਸ਼ੀਆਂ 'ਤੇ ਪੈਂਦਾ ਹੈ ਪਰ ਇਸ ਵਾਰ ਇਹ 3 ਰਾਸ਼ੀਆਂ ਖਾਸ ਤੌਰ 'ਤੇ ਲਾਭਵੰਦ ਰਹਿਣਗੀਆਂ।

ਬ੍ਰਿਖ ਰਾਸ਼ੀ : ਸੂਰਜ ਦਾ ਇਹ ਗੋਚਰ ਬ੍ਰਿਖ ਰਾਸ਼ੀ ਵਾਲਿਆਂ ਲਈ ਸ਼ੁਭ ਨਤੀਜੇ ਲੈ ਕੇ ਆਵੇਗਾ। ਲੰਬੇ ਸਮੇਂ ਤੋਂ ਕੰਮ ਵਿੱਚ ਆ ਰਹੀਆਂ ਰੁਕਾਵਟਾਂ ਦੂਰ ਹੋਣਗੀਆਂ ਅਤੇ ਨੌਕਰੀਪੇਸ਼ਾ ਲੋਕਾਂ ਨੂੰ ਦਫ਼ਤਰ ਵਿੱਚ ਆਪਣੀ ਮਿਹਨਤ ਦਾ ਫਲ ਮਿਲੇਗਾ। ਸੀਨੀਅਰ ਅਧਿਕਾਰੀਆਂ ਦਾ ਸਹਿਯੋਗ ਮਿਲੇਗਾ ਅਤੇ ਨੌਕਰੀ ਬਦਲਣ ਦੇ ਚਾਹਵਾਨਾਂ ਨੂੰ ਚੰਗੇ ਮੌਕੇ ਮਿਲ ਸਕਦੇ ਹਨ।

ਕੰਨਿਆ ਰਾਸ਼ੀ : ਇਸ ਰਾਸ਼ੀ ਦੇ ਲੋਕਾਂ ਲਈ ਇਹ ਪਰਿਵਰਤਨ ਰਾਹਤ ਦੇਣ ਵਾਲਾ ਹੋਵੇਗਾ। ਕਰੀਅਰ ਅਤੇ ਨੌਕਰੀ ਵਿੱਚ ਸਕਾਰਾਤਮਕ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਜੇਕਰ ਤੁਸੀਂ ਤਰੱਕੀ ਜਾਂ ਤਨਖਾਹ ਵਿੱਚ ਵਾਧੇ ਦੀ ਉਡੀਕ ਕਰ ਰਹੇ ਹੋ, ਤਾਂ ਕੋਈ ਖੁਸ਼ਖਬਰੀ ਮਿਲ ਸਕਦੀ ਹੈ। ਕੰਮ ਦੇ ਸਥਾਨ 'ਤੇ ਤੁਹਾਡੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਮਾਨ-ਸਨਮਾਨ ਵਿੱਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ।

ਬ੍ਰਿਸ਼ਚਿਕ ਰਾਸ਼ੀ : ਬ੍ਰਿਸ਼ਚਿਕ ਰਾਸ਼ੀ ਵਾਲਿਆਂ ਲਈ ਇਹ ਸਮਾਂ ਕਾਫੀ ਖਾਸ ਰਹੇਗਾ। ਜੀਵਨ ਵਿੱਚ ਉਹ ਬਦਲਾਅ ਆ ਸਕਦੇ ਹਨ, ਜਿਨ੍ਹਾਂ ਦੀ ਤੁਸੀਂ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸੀ। ਨੌਕਰੀ ਦੀ ਭਾਲ ਕਰ ਰਹੇ ਲੋਕਾਂ ਨੂੰ ਮਨਪਸੰਦ ਮੌਕੇ ਮਿਲ ਸਕਦੇ ਹਨ ਅਤੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਵੀ ਕੋਈ ਚੰਗੀ ਖ਼ਬਰ ਮਿਲਣ ਦੇ ਸੰਕੇਤ ਹਨ।

ਨੋਟ :- ਇਹ ਜਾਣਕਾਰੀ ਧਾਰਮਿਕ ਮਾਨਤਾਵਾਂ ਅਤੇ ਜੋਤਿਸ਼ ਵਿਗਿਆਨ 'ਤੇ ਅਧਾਰਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


Shubam Kumar

Content Editor Shubam Kumar