ਮੇਖ ਰਾਸ਼ੀ ਵਾਲਿਆਂ ਦਾ ਸਿਤਾਰਾ ਕਾਰੋਬਾਰ ਲਈ ਵਧੀਆ ਰਹੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
Sunday, Aug 02, 2026 - 03:59 AM (IST)
ਮੇਖ : ਸਿਤਾਰਾ ਬਾਅਦ ਦੁਪਹਿਰ ਤੱਕ ਕਾਰੋਬਾਰੀ ਕੰਮਾਂ ਲਈ ਬਿਹਤਰ ਪਰ ਬਾਅਦ ’ਚ ਵਿਪਰੀਤ ਹਾਲਾਤ ਬਣਨਗੇ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਨਾ ਕਰੋ।
ਬ੍ਰਿਖ : ਸਿਤਾਰਾ ਬਾਅਦ ਦੁਪਹਿਰ ਤੱਕ ਸਮਾਂ ਸਫਲਤਾ ਦੇਣ ਅਤੇ ਤੇਜ਼ ਪ੍ਰਭਾਵ ਵਧਾਉਣ ਵਾਲਾ, ਫਿਰ ਬਾਅਦ ’ਚ ਸਮਾਂ ਅਰਥ ਦਸ਼ਾ ਬਿਹਤਰ ਰੱਖੇਗਾ।
ਮਿਥੁਨ : ਜਨਰਲ ਸਿਤਾਰਾ ਸਟਰਾਂਗ,ਜਿਹੜਾ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ਨੂੰ ਅੱਗੇ ਵਧਾਏਗਾ, ਫਿਰ ਬਾਅਦ’ਚ ਸਫਲਤਾ ਦਾ ਸਕੋਪ ਵਧੇਗਾ।
ਕਰਕ : ਸਿਤਾਰਾ ਬਾਅਦ ਦੁਪਹਿਰ ਤੱਕ ਪੇਟ ’ਚ ਗੜਬੜੀ ਰੱਖਣ ਵਾਲਾ ਸਫਰ ਵੀ ਅਹਿਤਿਆਤ ਨਾਲ ਕਰਨਾ ਜ਼ਰੂਰੀ ਪਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ ਹੋਵੇਗੀ।
ਸਿੰਘ : ਸਿਤਾਰਾ ਬਾਅਦ ਦੁਪਹਿਰ ਤੱਕ ਕਾਰੋਬਾਰੀ ਕੰਮਾਂ ਲਈ ਬਿਹਤਰ, ਸਫਲਤਾ ਸਾਥ ਦੇਵੇਗੀ, ਪਰ ਬਾਅਦ ’ਚ ਜਨਰਲ, ਵਿਪਰੀਤ ਅਤੇ ਮੁਸ਼ਕਿਲਾਂ ਵਾਲੇ ਹਾਲਾਤ ਬਣ ਸਕਦੇ ਹਨ।
ਕੰਨਿਆ : ਸਿਤਾਰਾ ਬਾਅਦ ਦੁਪਹਿਰ ਤੱਕ ਮਨ ਨੂੰ ਅਸ਼ਾਂਤ, ਡਿਸਟਰਬ ਰੱਖਣ ਵਾਲਾ, ਪਰ ਬਾਅਦ ’ਚ ਜਨਰਲ ਹਾਲਾਤ ਸੁਧਰਣਗੇ।
ਤੁਲਾ : ਸਿਤਾਰਾ ਬਾਅਦ ਦੁਪਹਿਰ ਤੱਕ ਬਿਹਤਰ ਹਾਲਾਤ ਰੱਖੇਗਾ, ਯਤਨ ਕਰਨ ’ਤੇ ਕੋਈ ਮੁਸ਼ਕਿਲ ਹਟੇਗੀ ਪਰ ਬਾਅਦ ’ਚ ਸਮਾਂ ਪ੍ਰੇਸ਼ਾਨੀ ਵਾਲਾ ਬਣੇਗਾ।
ਬ੍ਰਿਸ਼ਚਕ : ਸਿਤਾਰਾ ਬਾਅਦ ਦੁਪਹਿਰ ਤੱਕ ਸਫਲਤਾ ਦੇਣ ਵਾਲਾ,ਫਿਰ ਬਾਅਦ ’ਚ ਵੀ ਇਰਾਦਿਆਂ ’ਚ ਮਜ਼ਬੂਤੀ ਵਧੇਗੀ।
ਧਨ : ਬਾਅਦ ਦੁਪਹਿਰ ਤੱਕ ਕੰਮਕਾਜੀ ਭੱਜਦੌੜ-ਵਿਅਸਤਤਾ ਬਣੀ ਰਹੇਗੀ, ਫਿਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ ਹੋਵੇਗੀ।
ਮਕਰ : ਬਾਅਦ ਦੁਪਹਿਰ ਤੱਕ ਕੰਮਕਾਜੀ ਕੰਮਾਂ ਦੇ ਪ੍ਰਤੀ ਜ਼ਿਆਦਾ ਸੁਚੇਤ ਰਹਿਣ ਦੀ ਜ਼ਰੂਰਤ ਫਿਰ ਬਾਅਦ ’ਚ ਆਪ ’ਚ ਹਿੰਮਤ ਉਤਸ਼ਾਹ ਵਧੇਗਾ।
ਕੁੰਭ : ਕਾਰੋਬਾਰੀ ਕੰਮਾਂ ਲਈ ਸਮਾਂ ਚੰਗਾ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਮਨ ਸੈਰ ਸਫਰ ਲਈ ਰਾਜ਼ੀ ਰਹੇਗਾ।
ਮੀਨ : ਸਿਤਾਰਾ ਬਾਅਦ ਦੁਪਹਿਰ ਤੱਕ ਨੁਕਸਾਨ ਵਾਲਾ, ਕਿਸੇ ਹੇਠ ਆਪਣੀ ਪੇਮੈਂਟ ਵੀ ਨਾ ਫਸਣ ਦਿਓ, ਫਿਰ ਬਾਅਦ ’ਚ ਹਰ ਫਰੰਟ ’ਤੇ ਬਿਹਤਰ ਹਾਲਾਤ ਬਣਨਗੇ।
2 ਅਗਸਤ 2026, ਐਤਵਾਰ
ਸਾਉਣ ਵਦੀ ਤਿੱਥੀ ਚੌਥ (ਰਾਤ 11.16 ਤੱਕ) ਅਤੇ ਮਗਰੋਂ ਤਿੱਥੀ ਪੰਚਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕਰਕ ’ਚ
ਚੰਦਰਮਾ ਕੁੰਭ ’ਚ
ਮੰਗਲ ਬ੍ਰਿਖ ’ਚ
ਬੁੱਧ ਮਿਥੁਨ ’ਚ
ਗੁਰੂ ਕਰਕ ’ਚ
ਸ਼ੁੱਕਰ ਕੰਨਿਆ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2083, ਸਾਉਣ ਪ੍ਰਵਿਸ਼ਟੇ 18, ਰਾਸ਼ਟਰੀ ਸ਼ਕ ਸੰਮਤ : 1948, ਮਿਤੀ : 11 (ਸਾਉਣ), ਹਿਜਰੀ ਸਾਲ 1448, ਮਹੀਨਾ : ਸਫ਼ਰ, ਤਰੀਕ : 18, ਸੂਰਜ ਉਦੇ ਸਵੇਰੇ 5.49 ਵਜੇ, ਸੂਰਜ ਅਸਤ : ਸ਼ਾਮ 7.19 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਰਵਾ ਭਾਦਰਪਦ (ਰਾਤ 9.37 ਤੱਕ) ਅਤੇ ਮਗਰੋਂ ਨਕਸ਼ੱਤਰ ਉਤਰਾ ਭਾਦਰਪਦ, ਯੋਗ : ਅਤਿਗੰਢ (ਰਾਤ 10.30 ਤੱਕ) ਅਤੇ ਮਗਰੋਂ ਯੋਗ ਸੁਕਰਮਾ, ਚੰਦਰਮਾ : ਕੁੰਭ ਰਾਸ਼ੀ ’ਤੇ (ਬਾਅਦ ਦੁਪਹਿਰ 3.27 ਤੱਕ) ਅਤੇ ਮਗਰੋਂ ਮੀਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ), ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਗਣੇਸ਼ ਚੌਥ ਵਰਤ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
