ਮਕਰ ਰਾਸ਼ੀ ਵਾਲਿਆਂ ਦੀ ਅਰਥ ਤੇ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਜਾਣੋ ਆਪਣੀ ਰਾਸ਼ੀ ਦਾ ਹਾਲ

Tuesday, Aug 11, 2026 - 04:27 AM (IST)

ਮਕਰ ਰਾਸ਼ੀ ਵਾਲਿਆਂ ਦੀ ਅਰਥ ਤੇ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਜਾਣੋ ਆਪਣੀ ਰਾਸ਼ੀ ਦਾ ਹਾਲ

ਮੇਖ : ਜਨਰਲ ਸਿਤਾਰਾ ਮਜ਼ਬੂਤ, ਪ੍ਰਾਪਰਟੀ ਦੇ ਕਿਸੇ ਕੰਮ ਲਈ ਆਪ ਦਾ ਯਤਨ ਬੇਨਤੀਜਾ ਰਹੇਗਾ,ਮਾਣ-ਸਨਮਾਨ ਦੀ ਪ੍ਰਾਪਤੀ, ਸ਼ਤਰੂ ਕਮਜ਼ੋਰ ਰਹਿਣਗੇ।
ਬ੍ਰਿਖ : ਜੇ ਕਿਸੇ ਵੱਡੇ ਆਦਮੀ ਦੀ ਮਦਦ-ਸਹਿਯੋਗ ਲੈਣ ਲਈ, ਆਪ ਉਸ ਨੂੰ ਅਪਰੋਚ ਕਰੋਗੇ, ਤਾਂ ਆਪ ਦੀ ਗੱਲ ਧਿਆਨ ਨਾਲ ਸੁਣੇਗਾ।
ਮਿਥੁਨ : ਡ੍ਰਿੰਕਸ, ਕੈਮੀਕਲਸ, ਰੰਗ ਰੋਗਨ ਪੈਟਰੋਲੀਅਮ ਅਤੇ ਸੀ. ਪ੍ਰਾਡਕਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਕਰਕ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੁਖਦ, ਮੂਡ ’ਚ ਖੁਸ਼ਦਿਲੀ-ਰੰਗੀਨੀ ਰਹੇਗੀ, ਆਪ ਜਨਰਲ ਤੌਰ ’ਤੇ ਹਰ ਪੱਖੋਂ ਪ੍ਰਭਾਵੀ ਵਿਜਈ ਰਹੋਗੇ।
ਸਿੰਘ : ਕਿਉਂਕਿ ਸਿਤਾਰਾ ਕਮਜ਼ੋਰ ਹੈ, ਇਸ ਲਈ ਆਪਣੇ-ਆਪ ਨੂੰ ਦੂਜਿਆਂ ਦੇ ਝਾਂਸਿਆਂ ਪੰਗਿਆਂ ਤੋਂ ਬਚਾਅ ਕੇ ਰੱਖੋ, ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।
ਕੰਨਿਆ : ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਟੂਰਿੰਗ ਵੀ ਲਾਭ ਦੇਵੇਗੀ, ਭੱਜਦੌੜ ਕਰਨ ਤੇ ਕਾਰੋਬਾਰੀ ਪਲਾਨਿੰਗ ਪ੍ਰੋਗਰਾਮਿੰਗ ਕੁਝ ਅੱਗੇ ਵਧੇਗੀ।
ਤੁਲਾ : ਰਾਜ ਦਰਬਾਰ ’ਚ ਜਾਣ ’ਤੇ ਨਾ ਸਿਰਫ ਕਦਮ ਬੜ੍ਹਤ ਵੱਲ ਰਹੀ ਰਹੇਗਾ, ਬਲਕਿ ਅਫਸਰ ਆਪ ਦੀ ਗੱਲ ਨੂੰ ਪੱਖ ਨੂੰ ਧਿਆਨ ਨਾਲ ਸੁਣੇਗਾ।
ਬ੍ਰਿਸ਼ਚਕ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ ਯਤਨ ਕਰਨ ਤੇ ਕੋਈ ਸਕੀਮ ਪ੍ਰੋਗਰਾਮ ਸਿਰੇ ਚੜ੍ਹੇਗਾ,ਤੇਜ਼ ਪ੍ਰਭਾਵ ਬਣਿਆ ਰਹੇਗਾ।
ਧਨ : ਸਿਹਤ ’ਚ ਵਿਗਾੜ ਪੈਦਾ ਹੋ ਸਕਦਾ ਹੈ, ਇਸ਼ ਲਈ ਸੀਮਾ ’ਚ ਖਾਣਾ-ਪੀਣਾ ਸਹੀ ਰਹੇਗਾ, ਸ਼ੁੱਭ ਕੰਮਾਂ ’ਚ ਧਿਆਨ।
ਮਕਰ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਦੋਨੋ ਪਤੀ-ਪਤਨੀ ਇਕ ਦੂਜੇ ਦਾ ਲਿਹਾਜ਼ ਕਰਨਗੇ।
ਕੁੰਭ : ਕਿਸੇ ਸਟਰਾਂਗ ਸ਼ਤਰੂ ਨਾਲ ਟਕਰਾਅ ਦਾ ਖਤਰਾ ਰਹੇਗਾ, ਮਨ ਵੀ ਅਸ਼ਾਂਤ-ਪ੍ਰੇਸ਼ਾਨ ਡਿਸਟਰਬ ਜਿਹਾ ਰਹੇਗਾ, ਪਰ ਜਨਰਲ ਹਾਲਾਤ ਠੀਕ ਠਾਕ ਰਹਿਣਗੇ।
ਮੀਨ : ਸੰਤਾਨ ਸਾਥ ਦੇਵੇਗੀ, ਸੁਪਰੋਟ ਕਰੇਗੀ ਅਤੇ ਆਪ ਦੇ ਕਿਸੇ ਉਲਝੇ ਕੰਮ ਨੂੰ ਸਵਾਰਨ ਲਈ ਇਸਟੂਮੈਂਟਲ ਰਹਿ ਸਕਦੀ ਹੈ।

11 ਅਗਸਤ 2026, ਮੰਗਲਵਾਰ
ਸਾਉਣ ਵਦੀ ਤਿੱਥੀ ਚੌਦਸ (11-12 ਮੱਧ ਰਾਤ 1.54 ਤੱਕ) ਅਤੇ ਮਗਰੋਂ ਤਿੱਥੀ ਮੱਸਿਆ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ      ਕਰਕ ’ਚ 
ਚੰਦਰਮਾ   ਕਰਕ ’ਚ 
ਮੰਗਲ    ਮਿਥੁਨ ’ਚ
ਬੁੱਧ       ਕਰਕ ’ਚ 
ਗੁਰੂ       ਕਰਕ ’ਚ 
ਸ਼ੁੱਕਰ     ਕੰਨਿਆ ’ਚ 
ਸ਼ਨੀ      ਮੀਨ ’ਚ
ਰਾਹੂ      ਕੁੰਭ ’ਚ                                                     
ਕੇਤੂ      ਸਿੰਘ ’ਚ 
 
ਬਿਕ੍ਰਮੀ ਸੰਮਤ : 2083, ਸਾਉਣ ਪ੍ਰਵਿਸ਼ਟੇ 27, ਰਾਸ਼ਟਰੀ ਸ਼ਕ ਸੰਮਤ : 1948, ਮਿਤੀ : 20 (ਸਾਉਣ), ਹਿਜਰੀ ਸਾਲ 1448, ਮਹੀਨਾ : ਸਫਰ, ਤਰੀਕ : 27, ਸੂਰਜ ਉਦੇ ਸਵੇਰੇ 5.55 ਵਜੇ, ਸੂਰਜ ਅਸਤ : ਸ਼ਾਮ 7.11 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਨਰਵਸ (ਸਵੇਰੇ 10.10 ਤੱਕ) ਅਤੇ ਮਗਰੋਂ ਨਕਸ਼ੱਤਰ ਪੱਖ ਯੋਗ : ਸਿੱਧੀ, (ਸ਼ਾਮ 6.52 ਤੱਕ) ਅਤੇ  ਮਗਰੋਂ ਯੋਗ ਵਿਅਤੀਪਾਤ ਚੰਦਰਮਾ : ਕਰਕ ਰਾਸ਼ੀ ’ਤੇ (ਪੂਰਾ ਦਿਨ ਰਾਤ), ਭੱਦਰਾ ਰਹੇਗੀ (ਬਾਅਦ ਦੁਪਹਿਰ 3.25 ਤੱਕ) ਦਿਸ਼ਾ ਸ਼ੂਲ :ਉਤਰ  ਅਤੇ ਵਾਯਿਵਯ ਦਿਸ਼ਾ ਲਈ ਰਾਹੂਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ ਪੁਰਬ, ਦਿਵਸ ਅਤੇ ਤਿਉਹਾਰ : ਸ਼ਰਵਣ ਸ਼ਿਵਰਾਤਰੀ ਵਰਤ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Sandeep Kumar

Content Editor

Related News