ਅੱਜ ਦੇ ਦਿਨ ਇਨ੍ਹਾਂ 5 ਰਾਸ਼ੀਆਂ ਦੀ ਬਦਲੇਗੀ ਕਿਸਮਤ, ਹੋਵੇਗਾ ਪੈਸਾ ਹੀ ਪੈਸਾ
Sunday, Jan 18, 2026 - 09:35 AM (IST)
ਵੈੱਬ ਡੈਸਕ- ਜੋਤਿਸ਼ ਅਤੇ ਧਾਰਮਿਕ ਦ੍ਰਿਸ਼ਟੀਕੋਣ ਨਾਲ ਅੱਜ ਯਾਨੀ 18 ਜਨਵਰੀ 2026 ਦਾ ਦਿਨ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਇਸ ਦਿਨ ਮਾਘ ਮੱਸਿਆ ਦੇ ਨਾਲ-ਨਾਲ ਮਕਰ ਰਾਸ਼ੀ 'ਚ ਪੰਜ ਗ੍ਰਹਿ ਇੱਕਠੇ ਹੋਣ ਜਾ ਰਹੇ ਹਨ, ਜਿਸ ਨਾਲ ਕਈ ਸ਼ੁੱਭ ਯੋਗਾਂ ਦਾ ਨਿਰਮਾਣ ਹੋਵੇਗਾ। ਇਸ ਦਿਨ ਮਕਰ ਰਾਸ਼ੀ 'ਚ ਬੁੱਧਾਦਿੱਤਯ, ਸ਼ੁਕਰਾਦਿੱਤਯ ਅਤੇ ਮੰਗਲਾਦਿੱਤਯ ਵਰਗੇ ਸ਼ੁੱਭ ਯੋਗ ਬਣਨਗੇ ਅਤੇ ਮੰਗਲ ਆਪਣੀ ਉੱਚ ਰਾਸ਼ੀ 'ਚ ਬਿਰਾਜਮਾਨ ਰਹੇਗਾ।
ਗ੍ਰਹਿਆਂ ਦੀ ਇਹ ਬਦਲਦੀ ਚਾਲ ਮੁੱਖ ਰੂਪ 'ਚ 5 ਰਾਸ਼ੀਆਂ ਲਈ ਭਾਗਾਂ ਵਾਲੀ ਸਾਬਤ ਹੋਵੇਗੀ:
ਮੇਖ ਰਾਸ਼ੀ
ਤੁਹਾਡੇ ਲਈ ਇਹ ਸ਼ੁੱਭ ਯੋਗ ਕਰੀਅਰ ਦੇ ਖੇਤਰ 'ਚ ਵੱਡੀ ਤਰੱਕੀ ਲੈ ਕੇ ਆਉਣਗੇ। ਕੰਮ ਦੀ ਰਫ਼ਤਾਰ ਵਧੇਗੀ ਅਤੇ ਨੌਕਰੀ ਦੀ ਭਾਲ ਕਰ ਰਹੇ ਲੋਕਾਂ ਨੂੰ ਮਨਚਾਹੀ ਸਫਲਤਾ ਮਿਲ ਸਕਦੀ ਹੈ।
ਬ੍ਰਿਸ਼ਭ ਰਾਸ਼ੀ
ਸ਼ੁਕਰਾਦਿੱਤਯ ਯੋਗ ਦੇ ਪ੍ਰਭਾਵ ਨਾਲ ਤੁਹਾਡੇ ਰੁਕੇ ਹੋਏ ਕੰਮ ਪੂਰੇ ਹੋਣਗੇ ਅਤੇ ਅਚਾਨਕ ਧਨ ਲਾਭ ਦੇ ਯੋਗ ਬਣਨਗੇ। ਸਮਾਜ 'ਚ ਤੁਹਾਡੀ ਪ੍ਰਤਿਸ਼ਠਾ ਵਧੇਗੀ।
ਕੰਨਿਆ ਰਾਸ਼ੀ
ਬੁੱਧਾਦਿੱਤਯ ਯੋਗ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਵੇਗਾ। ਸਿੱਖਿਆ ਦੇ ਖੇਤਰ 'ਚ ਅਨੁਕੂਲ ਨਤੀਜੇ ਮਿਲਣਗੇ ਅਤੇ ਪ੍ਰੇਮ ਜੀਵਨ 'ਚ ਵੀ ਸਕਾਰਾਤਮਕ ਬਦਲਾਅ ਦੇਖਣ ਨੂੰ ਮਿਲਣਗੇ।
ਤੁਲਾ ਰਾਸ਼ੀ
ਤੁਹਾਡੇ ਸੁਖ-ਸਾਧਨਾਂ 'ਚ ਵਾਧਾ ਹੋਵੇਗਾ। ਤੁਸੀਂ ਨਵਾਂ ਵਾਹਨ ਜਾਂ ਜ਼ਮੀਨ-ਜਾਇਦਾਦ ਖਰੀਦ ਸਕਦੇ ਹੋ। ਕੋਰਟ-ਕਚਹਿਰੀ ਦੇ ਮਾਮਲਿਆਂ 'ਚ ਵੀ ਕਿਸਮਤ ਤੁਹਾਡਾ ਸਾਥ ਦੇਵੇਗੀ।
ਮੀਨ ਰਾਸ਼ੀ
ਪਰਿਵਾਰਕ ਅਤੇ ਆਰਥਿਕ ਪੱਖ ਤੋਂ ਸ਼ੁਭ ਸਮਾਚਾਰ ਮਿਲਣਗੇ। ਗੁਰੂਆਂ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੇ ਵਿਗੜੇ ਕੰਮ ਬਣ ਜਾਣਗੇ ਅਤੇ ਯਾਤਰਾਵਾਂ ਰਾਹੀਂ ਫਾਇਦਾ ਹੋਣ ਦੀ ਸੰਭਾਵਨਾ ਹੈ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
