ਗੁਲਸ਼ਨ ਕੁਮਾਰ ਦੀ ਹੱਤਿਆ ਦੇ ਦੋਸ਼ੀ ਰਾਸ਼ਿਦ ਵਲੋਂ ਆਤਮ ਸਮਰਪਣ

Thursday, Jul 08, 2021 - 12:28 AM (IST)

ਗੁਲਸ਼ਨ ਕੁਮਾਰ ਦੀ ਹੱਤਿਆ ਦੇ ਦੋਸ਼ੀ ਰਾਸ਼ਿਦ ਵਲੋਂ ਆਤਮ ਸਮਰਪਣ

ਮੁੰਬਈ- ਕੈਸੇਟ ਕਿੰਗ ਦੇ ਨਾਂ ਨਾਲ ਪ੍ਰਸਿੱਧ ਗੁਲਸ਼ਨ ਕੁਮਾਰ ਦੀ 1997 ’ਚ ਹੋਈ ਹੱਤਿਆ ਦੇ ਮਾਮਲੇ ’ਚ ਦੋਸ਼ੀ ਠਹਿਰਾਏ ਗਏ ਅਬਦੁਲ ਰਾਸ਼ਿਦ ਮਰਚੰਟ ਨੇ ਬੰਬਈ ਹਾਈ ਕੋਰਟ ਦੇ ਹੁਕਮ ਮੁਤਾਬਕ ਬੁੱਧਵਾਰ ਨੂੰ ਇਥੋਂ ਦੀ ਇਕ ਸੈਸ਼ਨ ਅਦਾਲਤ ’ਚ ਆਤਮ ਸਮਰਪਣ ਕਰ ਦਿੱਤਾ। ਹਾਈ ਕੋਰਟ ਨੇ ਮਾਮਲੇ ’ਚ ਰਾਸ਼ਿਦ ਨੂੰ ਬਰੀ ਕੀਤੇ ਜਾਣ ਦੇ ਹੁਕਮ ਨੂੰ ਇਕ ਜੁਲਾਈ ਨੂੰ ਰੱਦ ਕਰਦਿਆਂ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਕਿਹਾ ਸੀ ਉਹ ਗੁਲਸ਼ਨ ਕੁਮਾਰ ਦੀ ਹੱਤਿਆ ਕਰਨ ਵਾਲਿਆਂ ’ਚੋਂ ਇਕ ਸੀ।

ਇਹ ਖ਼ਬਰ ਪੜ੍ਹੋ- ਕੋਲੰਬੀਆ ਨੂੰ ਹਰਾ ਕੇ ਅਰਜਨਟੀਨਾ ਕੋਪਾ ਅਮਰੀਕਾ ਦੇ ਫਾਈਨਲ ’ਚ


ਬੰਬਈ ਹਾਈ ਕੋਰਟ ਨੇ ਉਸ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਥਾਣੇ ਵਿਚ ਜਾਂ ਹੇਠਲੀ ਅਦਾਲਤ ਵਿਚ ਆਤਮ ਸਮਰਪਣ ਕਰੇ। ਅਜਿਹਾ ਨਾ ਕਰਨ ’ਤੇ ਅਦਾਲਤ ਉਸ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਸਕਦੀ ਹੈ। 24 ਸਾਲ ਪਹਿਲਾਂ ਹੋਈ ਉਕਤ ਹੱਤਿਆ ਨੇ ਹਿੰਦੀ ਫਿਲਮ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਸੀ। ਹਾਈ ਕੋਰਟ ਨੇ ਮਾਮਲੇ ’ਚ ਫਿਲਮ ਨਿਰਮਾਤਾ ਅਤੇ ਟਿਪਸ ਇੰਡਸਟਰੀਜ਼ ਦੇ ਸਹਿ ਸੰਸਥਾਪਕ ਰਮੇਸ਼ ਨੂੰ ਬਰੀ ਕੀਤੇ ਜਾਣ ਦੇ ਹੁਕਮ ਨੂੰ ਬਹਾਲ ਰੱਖਿਆ ਸੀ। ਰਾਸ਼ਿਦ ਦੇ ਭਰਾ ਅਬਦੁਲ ਦੀ ਦੋਸ਼ ਸਿਧੀ ਬਰਕਾਰ ਰੱਖੀ ਸੀ।

ਇਹ ਖ਼ਬਰ ਪੜ੍ਹੋ- ਟੀ20 ਰੈਂਕਿੰਗ : ਕੋਹਲੀ ਨੇ 5ਵਾਂ ਸਥਾਨ ਬਰਕਰਾਰ ਰੱਖਿਆ, ਰਾਹੁਲ 6ਵੇਂ ’ਤੇ ਪੁੱਜੇ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News