ਓਡਿਸ਼ਾ ਦੇ ਜੰਗਲ ’ਚ ਵੇਖਿਆ ਗਿਆ ਦੁਰਲੱਭ ਕਾਲਾ ਚੀਤਾ
Friday, Jan 03, 2025 - 06:56 PM (IST)
ਭੁਵਨੇਸ਼ਵਰ, (ਭਾਸ਼ਾ)- ਓਡਿਸ਼ਾ ਦੇ ਨਯਾਗੜ੍ਹ ਜ਼ਿਲੇ ਦੇ ਇਕ ਜੰਗਲ ’ਚ ਇਕ ਦੁਰਲੱਭ ਕਾਲਾ ਚੀਤਾ ਤੇ ਉਸ ਦਾ ਇਕ ਬੱਚਾ ਵੇਖੇ ਜਾਣ ਪਿੱਛੋਂ ਜੰਗਲੀ ਜੀਵ ਪ੍ਰੇਮੀਆਂ ’ਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਜੰਗਲ ’ਚ ਲਾਏ ਗਏ ‘ਕੈਮਰਾ ਟਰੈਪ’ ਦੀ ਮਦਦ ਨਾਲ ਚੀਤੇ ਦੀਆਂ ਤਸਵੀਰਾਂ ਖਿੱਚੀਆਂ ਗਈਆਂ। ਪ੍ਰਮੁੱਖ ਚੀਫ਼ ਕੰਜ਼ਰਵੇਟਰ ਆਫ਼ ਫਾਰੈਸਟ ਪ੍ਰੇਮ ਕੁਮਾਰ ਝਾਅ ਨੇ ਸੋਸ਼ਲ ਮੀਡੀਆ ਪਲੇਟਫਾਰਮ ‘'ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਕੇਂਦਰੀ ਓਡਿਸ਼ਾ ’ਚ ਆਪਣੇ ਬੱਚੇ ਨਾਲ ਇਕ ਦੁਰਲੱਭ ਕਾਲਾ ਚੀਤਾ ਵੇਖਿਆ ਗਿਆ ਹੈ, ਜੋ ਖੇਤਰ ਦੀ ਸ਼ਾਨਦਾਰ ਜੈਵ ਵਨਸੁਵੰਨਤਾ ਨੂੰ ਦਰਸਾਉਂਦਾ ਹੈ। ਇਹ ਕਾਲੇ ਚੀਤੇ ਦੇ ਵਾਤਾਵਰਣ ਲਈ ਅਹਿਮ ਗੱਲ ਹੈ।