ਦੇਸ਼ ''ਚ ਵਧ ਰਹੀ ''ਹਰਿਆਲੀ'' ! ਜੰਗਲ ਅਧੀਨ ਰਕਬੇ ''ਚ 156 ਵਰਗ ਕਿਲੋਮੀਟਰ ਦਾ ਹੋਇਆ ਵਾਧਾ
Tuesday, Jul 29, 2025 - 12:52 PM (IST)

ਨਵੀਂ ਦਿੱਲੀ- ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰਾਲੇ ਦੇ ਰਾਜ ਮੰਤਰੀ ਕਿਰਤੀ ਵਰਧਨ ਸਿੰਘ ਨੇ ਸੋਮਵਾਰ ਨੂੰ ਲੋਕ ਸਭਾ 'ਚ ਲਿਖਤੀ ਜਵਾਬ ਦਿੰਦਿਆਂ ਕਿਹਾ ਕਿ ਦੇਸ਼ 'ਚ ਜੰਗਲ ਅਤੇ ਦਰੱਖਤਾਂ ਦੇ ਰਕਬੇ 'ਚ 156.41 ਵਰਗ ਕਿਲੋਮੀਟਰ ਅਤੇ 1289.40 ਵਰਗ ਕਿਲੋਮੀਟਰ ਦਾ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਅੰਕੜੇ ਫਾਰੈਸਟ ਸਰਵੇਅ ਆਫ ਇੰਡੀਆ, ਦੇਹਰਾਦੂਨ ਵੱਲੋਂ ਪ੍ਰਕਾਸ਼ਤ "ਇੰਡੀਆ ਸਟੇਟ ਆਫ ਫਾਰੈਸਟ ਰਿਪੋਰਟ 2023" ਅਨੁਸਾਰ ਹਨ, ਜੋ ISFR-2021 ਨਾਲ ਤੁਲਨਾ ਕਰਕੇ ਤਿਆਰ ਕੀਤੇ ਗਏ ਹਨ।
ਜੰਗਲਾਂ ਦੀ ਸੰਭਾਲ ਰਾਜ ਸਰਕਾਰਾਂ ਦੀ ਜ਼ਿੰਮੇਵਾਰੀ
ਮੰਤਰੀ ਨੇ ਚੌਕਸ ਕਰਦੇ ਹੋਏ ਕਿਹਾ ਕਿ ਜੰਗਲ ਅਤੇ ਦਰੱਖਤਾਂ ਦੀ ਸੰਭਾਲ ਅਤੇ ਪ੍ਰਬੰਧਨ ਮੁੱਖ ਤੌਰ 'ਤੇ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਜ਼ਿੰਮੇਵਾਰੀ ਹੈ। ਦੇਸ਼ ਵਿਚ ਜੰਗਲਾਂ ਦੀ ਰੱਖਿਆ ਲਈ ਕਈ ਕਾਨੂੰਨੀ ਪ੍ਰਬੰਧ ਹਨ, ਜਿਵੇਂ ਕਿ ਭਾਰਤੀ ਜੰਗਲ ਕਾਨੂੰਨ 1927, ਵਣ (ਸੰਰਕਸ਼ਣ ਅਤੇ ਵਿਕਾਸ) ਐਕਟ 1980, ਵਨ ਜੀਵ (ਸੁਰੱਖਿਆ) ਐਕਟ 1972, ਰਾਜ ਜੰਗਲ ਕਾਨੂੰਨ, ਦਰੱਖਤ ਸੰਭਾਲ ਐਕਟ ਆਦਿ।
ਗੈਰ-ਕਾਨੂੰਨੀ ਦਰੱਖਤਾਂ ਦੀ ਕੱਟਾਈ 'ਤੇ ਕਸਰ ਨਾ ਛੱਡੀ ਜਾਵੇ
ਮੰਤਰੀ ਨੇ ਇਹ ਵੀ ਦੱਸਿਆ ਕਿ ਜਦੋਂ ਵੀ ਦਰੱਖਤਾਂ ਦੀ ਗੈਰ-ਕਾਨੂੰਨੀ ਕੱਟਾਈ ਦੇ ਮਾਮਲੇ ਸਾਹਮਣੇ ਆਉਂਦੇ ਹਨ, ਉਦੋਂ ਉਨ੍ਹਾਂ ਦੇ ਖ਼ਿਲਾਫ਼ ਸੰਬੰਧਤ ਕਾਨੂੰਨਾਂ ਅਧੀਨ ਕਾਰਵਾਈ ਕੀਤੀ ਜਾਂਦੀ ਹੈ। ਇਨ੍ਹਾਂ ਮਾਮਲਿਆਂ ਦੀ ਰਿਕਾਰਡਿੰਗ ਸੂਬਾ ਸਰਕਾਰਾਂ ਵੱਲੋਂ ਚਲਾਏ ਜਾਂਦੇ ਫਾਰੈਸਟ ਅਪਰਾਧ ਰਜਿਸਟਰਾਂ 'ਚ ਕੀਤੀ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8