ਏਮਜ਼ ’ਚ ਇਲਾਜ ਦੌਰਾਨ ਓਡਿਸ਼ਾ ਦੀ ਨਾਬਾਲਗ ਲੜਕੀ ਦੀ ਮੌਤ

Sunday, Aug 03, 2025 - 12:37 AM (IST)

ਏਮਜ਼ ’ਚ ਇਲਾਜ ਦੌਰਾਨ ਓਡਿਸ਼ਾ ਦੀ ਨਾਬਾਲਗ ਲੜਕੀ ਦੀ ਮੌਤ

ਨਵੀਂ ਦਿੱਲੀ- ਓਡਿਸ਼ਾ ਦੇ ਬਾਯਾਬਾਰ ਪਿੰਡ ’ਚ 19 ਜੁਲਾਈ ਨੂੰ ਕੁਝ ਲੋਕਾਂ ਨੇ 15 ਸਾਲਾ ਇਕ ਲੜਕੀ ਨੂੰ ਜ਼ਿੰਦਾ ਸਾੜ ਦਿੱਤਾ ਸੀ। ਹੁਣ ਇਲਾਜ ਦੌਰਾਨ ਉਸ ਦੀ ਏਮਜ਼ ਹਸਪਤਾਲ ’ਚ ਮੌਤ ਹੋ ਗਈ ਹੈ। ਲੜਕੀ ਨੂੰ ਗੰਭੀਰ ਹਾਲਤ ’ਚ ਪਹਿਲਾਂ ਭੁਵਨੇਸ਼ਵਰ ਅਤੇ ਫਿਰ ਦਿੱਲੀ ਦੇ ਏਮਜ਼ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ।

ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਇਸ ਘਟਨਾ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ‘ਐਕਸ’ ’ਤੇ ਲਿਖਿਆ ਕਿ ਮੈਂ ਇਸ ਦੁਖਦਾਈ ਖ਼ਬਰ ਨਾਲ ਸਦਮੇ ’ਚ ਹਾਂ। ਸਰਕਾਰ ਅਤੇ ਏਮਜ਼ ਦਿੱਲੀ ਦੇ ਡਾਕਟਰਾਂ ਦੀ ਹਰ ਕੋਸ਼ਿਸ਼ ਦੇ ਬਾਵਜੂਦ ਅਸੀਂ ਉਸ ਦੀ ਜਾਨ ਨਹੀਂ ਬਚਾ ਸਕੇ। ਉਨ੍ਹਾਂ ਨੇ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਓਡੀਸ਼ਾ ਦੇ ਪੁਰੀ ’ਚ 19 ਜੁਲਾਈ ਨੂੰ 15 ਸਾਲ ਦੀ ਨਾਬਾਲਗ ਲੜਕੀ ਨੂੰ 3 ਲੋਕਾਂ ਨੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਸੀ। ਲੜਕੀ ਨੂੰ ਗੰਭੀਰ ਹਾਲਤ ’ਚ 20 ਜੁਲਾਈ ਨੂੰ ਭੁਵਨੇਸ਼ਵਰ ਏਮਜ਼ ਤੋਂ ਹਵਾਈ ਜਹਾਜ਼ ਰਾਹੀਂ ਦਿੱਲੀ ਏਮਜ਼ ’ਚ ਲਿਆਂਦਾ ਗਿਆ ਸੀ। ਇੱਥੇ ਉਸ ਨੂੰ ਬਰਨਜ਼ ਐਂਡ ਪਲਾਸਟਿਕ ਸਰਜਰੀ ਬਲਾਕ ਦੇ ਆਈ. ਸੀ. ਯੂ. ’ਚ ਦਾਖਲ ਕੀਤਾ ਗਿਆ ਸੀ।


author

Rakesh

Content Editor

Related News