15 ਹਜ਼ਾਰ ਤਨਖ਼ਾਹ ਤੇ ਜਾਇਦਾਦ 30 ਕਰੋੜ ਦੀ ! ਹੋਸ਼ ਉਡਾ ਦੇਵੇਗਾ ਇਕ ਕਲਰਕ ਦਾ ਇਹ 'ਕਾਲਾ ਕਾਂਡ'
Saturday, Aug 02, 2025 - 12:47 PM (IST)

ਨੈਸ਼ਨਲ ਡੈਸਕ- ਕਰਨਾਟਕ ਸੂਬੇ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕਰਨਾਟਕ ਰੂਰਲ ਇੰਫ੍ਰਾਸਟ੍ਰਕਚਰ ਡਿਵੈਲਪਮੈਂਟ ਲਿਮਿਟਡ (KRIDL) ਦੇ ਇੱਕ ਸਾਬਕਾ ਕਲਰਕ ਖ਼ਿਲਾਫ਼ ਵੱਡੇ ਭ੍ਰਿਸ਼ਟਾਚਾਰ ਮਾਮਲੇ ਦਾ ਪਰਦਾਫਾਸ਼ ਹੋਇਆ ਹੈ।
ਸਿਰਫ਼ 15,000 ਰੁਪਏ ਤਨਖ਼ਾਹ ਲੈਣ ਵਾਲੇ ਕਾਲਕੱਪਾ ਨਿਦਾਗੁੰਦੀ ਨੇ 30 ਕਰੋੜ ਰੁਪਏ ਦੀ ਜਾਇਦਾਦ ਇਕੱਠੀ ਕਰ ਲਈ ਸੀ। ਇਸ ਮਾਮਲੇ ਦਾ ਪਰਦਾਫਾਸ਼ ਉਦੋਂ ਹੋਇਆ, ਜਦੋਂ ਲੋਕਾਯੁਕਤ ਅਧਿਕਾਰੀਆਂ ਨੇ KRIDL 'ਚ 72 ਕਰੋੜ ਰੁਪਏ ਦੇ ਗ਼ਬਨ ਦੀ ਜਾਂਚ ਕਰਦੇ ਹੋਏ ਉਸ ਦੇ ਘਰ ਅਤੇ ਹੋਰ ਥਾਵਾਂ 'ਤੇ ਛਾਪੇਮਾਰੀ ਕੀਤੀ।
ਅਧਿਕਾਰੀਆਂ ਨੇ ਸਵੇਰੇ 6 ਵਜੇ ਦੇ ਕਰੀਬ ਰੇਡ ਸ਼ੁਰੂ ਕੀਤੀ ਤੇ ਇਸ ਛਾਪੇਮਾਰੀ ਦੌਰਾਨ ਅਧਿਕਾਰੀਆਂ ਨੂੰ ਕਈ ਮਕਾਨਾਂ ਦੇ ਦਸਤਾਵੇਜ਼, ਲਗਜ਼ਰੀ ਕਾਰਾਂ, ਨਕਦੀ, ਸੋਨਾ-ਚਾਂਦੀ ਅਤੇ ਹੋਰ ਕਈ ਮਹਿੰਗੀਆਂ ਚੀਜ਼ਾਂ ਬਰਾਮਦ ਹੋਈਆਂ, ਜਿਨ੍ਹਾਂ 'ਚੋਂ ਕਈ ਉਸ ਦੀ ਪਤਨੀ ਤੇ ਉਸ ਦੇ ਭਰਾ ਦੇ ਨਾਂ 'ਤੇ ਰਜਿਸਟਰਡ ਹਨ।
ਇਹ ਵੀ ਪੜ੍ਹੋ- ਵਾਹਨ ਚਾਲਕਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ ! ਮਹਿੰਗਾ ਹੋਣ ਵਾਲਾ ਹੈ ਪੈਟਰੋਲ-ਡੀਜ਼ਲ
ਅਧਿਕਾਰੀਆਂ ਅਨੁਸਾਰ ਕਲਰਕ ਨੇ ਸਾਲ 2019 ਤੋਂ 2025 ਤੱਕ ਕਈ ਵਾਰ ਆਪਣੇ ਅਹੁਦੇ ਦੀ ਗ਼ਲਤ ਵਰਤੋਂ ਕਰ ਕੇ ਇੰਜੀਨੀਅਰਿੰਗ ਕੰਟਰੈਕਟਾਂ ਅਤੇ ਹੋਰ ਸਰਕਾਰੀ ਕੰਮਾਂ ਰਾਹੀਂ ਕਾਲੀ ਕਮਾਈ ਕੀਤੀ, ਜਿਸ ਨਾਲ ਉਸ ਨੇ ਸਿਰਫ਼ ਆਪਣੇ ਨਾਂ ਤੇ ਨਹੀਂ, ਸਗੋਂ ਪਰਿਵਾਰਕ ਮੈਂਬਰਾਂ ਦੇ ਨਾਮਾਂ 'ਤੇ ਵੀ ਕਈ ਜਾਇਦਾਦਾਂ ਖਰੀਦੀਆਂ।
ਇਹ ਮਾਮਲਾ ਸਿਰਫ਼ ਇੱਕ ਵਿਅਕਤੀ ਦੀ ਨਹੀਂ, ਸਗੋਂ KRIDL ਜਿਹੇ ਸਰਕਾਰੀ ਸੰਸਥਾਨਾਂ ਵਿੱਚ ਚੱਲ ਰਹੀ ਗੰਭੀਰ ਅੰਦਰੂਨੀ ਭ੍ਰਿਸ਼ਟਾਚਾਰ ਦੀ ਪੂਰੀ ਤਸਵੀਰ ਪੇਸ਼ ਕਰਦਾ ਹੈ। ਹੁਣ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਇਸ ਮਾਮਲੇ 'ਚ ਕਲਰਕ ਇਕੱਲਾ ਹੈ ਜਾਂ ਉਸ ਦੇ ਲਿੰਕ ਵਿਭਾਗ ਦੇ ਹੋਰ ਉੱਚੇ ਅਧਿਕਾਰੀਆਂ ਨਾਲ ਵੀ ਜੁੜੇ ਹੋਏ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e