ਭਾਰਤੀਆਂ ਲਈ ਇਕ ਹੋਰ ਵੱਡੀ ਖੁਸ਼ਖਬਰੀ: ਹੁਣ ਇਸ ਸੂਬੇ ’ਚ ਮਿਲੇ 15 ਦੁਰਲੱਭ ਖਣਿਜ

04/08/2023 5:10:54 AM

ਅਨੰਤਪੁਰ (ਏ. ਐੱਨ. ਆਈ.)- ਹੈਦਰਾਬਾਦ ਸਥਿਤ ਨੈਸ਼ਨਲ ਜੀਓਫਿਜ਼ੀਕਲ ਰਿਸਰਚ ਇੰਸਟੀਚਿਊਟ ਨੇ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ’ਚ 15 ਦੁਰਲੱਭ ਧਰਤੀ ਖਣਿਜਾਂ (ਆਰ. ਈ. ਈ.) ਦੇ ਵੱਡੇ ਭੰਡਾਰਾਂ ਦੀ ਖੋਜ ਕੀਤੀ ਹੈ। ਇਹ ਦੇਸ਼ ਲਈ ਇਕ ਹੋਰ ਚੰਗੀ ਖ਼ਬਰ ਹੈ। ਇਸ ਤੋਂ ਪਹਿਲਾਂ ਫਰਵਰੀ ’ਚ ਜੰਮੂ-ਕਸ਼ਮੀਰ ’ਚ 5.9 ਲੱਖ ਟਨ ਲਿਥੀਅਮ ਦਾ ਭੰਡਾਰ ਪਾਇਆ ਗਿਆ।

ਇਹ ਖ਼ਬਰ ਵੀ ਪੜ੍ਹੋ - ਭਾਰਤ ਦੇ 2,856 ਸਿੱਖ ਸ਼ਰਧਾਲੂ ਪਾਕਿਸਤਾਨ 'ਚ ਮਨਾਉਣਗੇ ਵਿਸਾਖੀ, ਵੀਜ਼ਿਆਂ ’ਤੇ ਲੱਗੀ ਮੋਹਰ

ਲੈਂਥੇਨਾਈਡ ਲੜੀ ਦੇ ਦੁਰਲੱਭ ਧਰਤੀ ਦੇ ਖਣਿਜ ਕਈ ਇਲੈਕਟ੍ਰਾਨਿਕ ਉਪਕਰਣਾਂ ਜਿਵੇਂ ਕਿ ਸੈਲ ਫ਼ੋਨ, ਟੀ.ਵੀ, ਕੰਪਿਊਟਰ ਅਤੇ ਆਟੋਮੋਬਾਈਲ ’ਚ ਰੋਜ਼ਾਨਾ ਅਤੇ ਵੱਖ-ਵੱਖ ਉਦਯੋਗਿਕ ਐਪਲੀਕੇਸ਼ਨਾਂ ’ਚ ਵਰਤੇ ਜਾਣ ਵਾਲੇ ਮਹੱਤਵਪੂਰਨ ਹਿੱਸੇ ਹਨ। ਐੱਨ. ਜੀ. ਆਰ. ਆਈ. ਦੇ ਵਿਗਿਆਨੀਆਂ ਵੱਲੋਂ ਸਾਈਨਾਈਟ ਵਰਗੀਆਂ ਗੈਰ-ਰਵਾਇਤੀ ਚੱਟਾਨਾਂ ਦਾ ਸਰਵੇਖਣ ਕਰਦੇ ਹੋਏ ਇਨ੍ਹਾਂ ਖਣਿਜਾਂ ਦੀ ਮਹੱਤਵਪੂਰਨ ਖੋਜ ਹੋਈ। ਪਛਾਣੇ ਗਏ ਤੱਤਾਂ ’ਚ ਐਲਾਨਾਈਟ, ਸੀਰੀਏਟ, ਥੋਰਾਈਟ, ਕੋਲੰਬਾਈਟ, ਟੈਂਟਾਲਾਈਟ, ਐਪੀਟਾਈਟ, ਜ਼ੀਰਕੋਨ, ਮੋਨਾਜ਼ਾਈਟ, ਪਾਈਰੋਕਲੋਰ ਯੂਕਸੇਨਾਈਟ, ਅਤੇ ਫਲੋਰਾਈਟ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ - ਨੌਕਰੀ ਲੱਗਦਿਆਂ ਹੀ ਇਕ ਘੰਟੇ ਬਾਅਦ ਨੌਕਰਾਣੀ ਨੇ ਕਰ 'ਤਾ ਕਾਂਡ, ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ

ਐੱਨ. ਜੀ. ਆਰ. ਆਈ. ਦੇ ਵਿਗਿਆਨੀ ਪੀ. ਵੀ. ਸੁੰਦਰ ਰਾਜੂ ਨੇ ਕਿਹਾ ਕਿ ਰੇਡੀਪੱਲੇ ਅਤੇ ਪੇਦਾਵਦਾਗੁਰੂ ਪਿੰਡਾਂ ’ਚ ਵੱਖ-ਵੱਖ ਆਕਾਰਾਂ ਦੇ ਜ਼ੀਰਕੋਨ ਦੇਖੇ ਗਏ ਹਨ। ਮੋਨਾਜ਼ਾਈਟ ਦੇ ਦੋਵਾਂ ਦੇ ਅੰਦਰ ਰੇਡੀਅਲ ਤਰੇੜਾ ਨਾਲ ਉੱਚ ਕ੍ਰਮ ਵਾਲੇ ਕਈ ਰੰਗ ਦਿਖਾਏ ਜੋ ਰੇਡੀਓ ਐਕਟਿਵ ਤੱਤਾਂ ਦੀ ਮੌਜੂਦਗੀ ਦਾ ਸੰਕੇਤ ਦਿੰਦੇ ਹਨ। ਰਾਜੂ ਨੇ ਦੱਸਿਆ ਕਿ ਇਨ੍ਹਾਂ ਆਰ. ਈ. ਈ. ਬਾਰੇ ਹੋਰ ਜਾਣਕਾਰੀ ਲਈ ਡੂੰਘੀ ਡ੍ਰਿਲਿੰਗ ਵੱਲੋਂ ਸੰਭਾਵਨਾ ਅਧਿਐਨ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News