ਦਾਜ ਲਈ ਨਵ ਵਿਆਹੁਤਾ ਨਾਲ ਜੇਠ ਨੇ ਕੀਤਾ ਰੇਪ, ਪਤੀ ਨੇ ਸਿਗਰਟ ਨਾਲ ਦਾਗ਼ੇ ਨਾਜ਼ੁਕ ਅੰਗ

03/25/2017 5:01:48 PM

ਗੁਰੂਗ੍ਰਾਮ— ਦਾਜ ਦਾ ਲੈਣ-ਦੇਣ ਗੈਰ-ਕਾਨੂੰਨੀ ਹੈ ਅਤੇ ਅਪਰਾਧ ਵੀ ਪਰ ਦਾਜ ਲੈਣ ਤੋਂ ਕੁਝ ਲੋਕ ਪਰਹੇਜ਼ ਨਹੀਂ ਕਰ ਰਹੇ ਹਨ। ਜੇਕਰ ਦਾਜ ਨਾ ਮਿਲੇ ਤਾਂ ਸਹੁਰੇ ਪੱਖ ਦੇ ਲੋਕ ਨੂੰਹ ਨੂੰ ਇਸ ਕਦਰ ਤੰਗ ਕਰਦੇ ਹਨ, ਜੋ ਕਿ ਰੋਂਗਟੇ ਖੜ੍ਹੇ ਕਰਨ ਵਾਲਾ ਹੁੰਦਾ ਹੈ। ਅਜਿਹਾ ਹੀ ਕੁਝ ਮੇਵਾਤ ਦੇ ਤਿਗਰਾ ਪਿੰਡ ''ਚ ਦੇਖਣ ਨੂੰ ਮਿਲਿਆ, ਜਿੱਥੇ ਨਵ ਵਿਆਹੀ ਲਾੜੀ ਨੂੰ ਦਾਜ ਲਈ ਤੰਗ ਕੀਤਾ ਗਿਆ। 
ਪਤੀ ਨੇ ਜਿੱਥੇ ਔਰਤ ਦੇ ਸੰਵੇਦਨਸ਼ੀਲ ਅੰਗਾਂ ਨੂੰ ਸਿਗਰਟ ਨਾਲ ਦਾਗ਼ਿਆ, ਉੱਥੇ ਹੀ ਜੇਠ ਨੇ ਉਸ ਨਾਲ ਬਲਾਤਕਾਰ ਕੀਤਾ। ਜਦੋਂ ਇਸ ਮਾਮਲੇ ''ਚ ਮਹਿਲਾ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਪੀੜਤ ਪਰਿਵਾਰ ਨੇ ਐੱਸ.ਪੀ. (ਸੁਪਰਡੈਂਟ ਆਫ ਪੁਲਸ) ਨੂੰ ਸ਼ਿਕਾਇਤ ਕੀਤੀ। ਐੱਸ.ਪੀ. ਦੇ ਆਦੇਸ਼ ਤੋਂ ਬਾਅਦ ਮਹਿਲਾ ਪੁਲਸ ਨੇ ਕੇਸ ਦਰਜ ਕੀਤਾ ਹੈ। ਡੀ.ਐੱਸ.ਪੀ. (ਡਿਪਟੀ ਸੁਪਰਡੈਂਟ ਆਫ ਪੁਲਸ) ਯਾਦਰਾਮ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੀੜਤ ਪੱਖ ਨੂੰ ਆਪਣੇ ਦਫ਼ਤਰ  ਬੁਲਾਇਆ ਅਤੇ ਕਰੀਬ 2 ਘੰਟਿਆਂ ਤੱਕ ਪੀੜਤ ਪਰਿਵਾਰ ਤੋਂ ਪੁੱਛ-ਗਿੱਛ ਕੀਤੀ। ਪੀੜਤ ਨੇ ਦੱਸਿਆ ਕਿ ਉਹ 7 ਦਿਨਾਂ ਤੱਕ ਸਹੁਰੇ ਘਰ ਰਹੀ। 9 ਮਾਰਚ ਨੂੰ ਬਿਰਾਦਰੀ ਦੀ ਪੰਚਾਇਤ ਹੋਈ। ਇਸ ''ਚ ਪੀੜਤਾ ਨੂੰ ਉਸ ਦੇ ਪੇਕੇ ਪੱਖ ਨੂੰ ਸੌਂਪਣ ਦਾ ਫੈਸਲਾ ਹੋਇਆ ਪਰ ਸਹੁਰੇ ਪਰਿਵਾਰ ਵਾਲਿਆਂ ਨੇ ਲੜਕੇ ਨੂੰ 11 ਮਾਰਚ ਨੂੰ ਉਸ ਦੇ ਪੇਕੇ ਭੇਜਿਆ। ਪੀੜਤ ਨੇ ਡੀ.ਐੱਸ.ਪੀ. ਨੂੰ ਦੱਸਿਆ ਕਿ ਇਸ ਪੂਰੀ ਵਾਰਦਾਤ ਦੀ ਜਾਣਕਾਰੀ ਉਸ ਨੇ ਆਉਣ ''ਤੇ ਮਹਿਲਾ ਥਾਣਾ ਪੁਲਸ ਨੂੰ ਦਿੱਤੀ ਪਰ ਉਸ ਦੀ ਸੁਣਵਾਈ ਨਹੀਂ ਹੋਈ। 
ਕਾਰਵਾਈ ਨਾ ਹੋਣ ''ਤੇ ਬਦਰਪੁਰ ਦੇ ਲੋਕਾਂ ਨੇ ਫਰਿਆਦ ਐੱਸ.ਪੀ. ਕਪਤਾਨ ਕੁਲਦੀਪ ਸਿੰਘ ਨੂੰ ਕੀਤੀ। ਡੀ.ਐੱਸ.ਪੀ. ਨੇ ਦੱਸਿਆ ਕਿ ਐੱਸ.ਪੀ. ਦੇ ਆਦੇਸ਼ ''ਤੇ ਦੋਸ਼ੀ ਪਤੀ ਸ਼ਕੀਲ, ਜੇਠ ਸ਼ੈਕੁਲ, ਸੱਸ ਰਹੀਸਨ, ਸਹੁਰੇ ਆਸ਼ੂ, ਚਾਚੇ ਸਹੁਰੇ ਹਨੀਫ, ਸੁੱਬੀ, ਅਖਤਰ, ਉਸਮਾਨ ਆਦਿ ਕੁੱਲ 9 ਲੋਕਾਂ ਦੇ ਖਿਲਾਫ ਦਾਜ ਤਸੀਹੇ, ਬੰਧਕ ਬਣਾਉਣ, ਰੇਪ ਕਰਨ ਅਤੇ ਤੰਗ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਮੈਡੀਕਲ ਜਾਂਚ ''ਚ ਔਰਤ ਨਾਲ ਰੇਪ ਦੀ ਪੁਸ਼ਟੀ ਵੀ ਹੋਈ ਹੈ।


Disha

News Editor

Related News