ਆਗਰਾ ਦੇ ਹੋਟਲ ’ਚ ਵਿਦਿਆਰਥਣ ਨਾਲ ਜਬਰ-ਜ਼ਨਾਹ, 2 ਗ੍ਰਿਫਤਾਰ

03/19/2024 12:09:37 PM

ਆਗਰਾ (ਉੱਤਰ ਪ੍ਰਦੇਸ਼)- ਆਗਰਾ ’ਚ ਯਮੁਨਾ ਇਲਾਕੇ ਦੇ ਖੇਤਰ ਦੇ ਇਕ ਹੋਟਲ ਵਿਚ ਇਕ ਨਾਬਾਲਗ ਵਿਦਿਆਰਥਣ ਨਾਲ ਸਮੂਹਿਕ ਜਬਰ-ਜ਼ਨਾਹ ਦੇ ਮਾਮਲੇ ਵਿਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਤੀਜਾ ਫ਼ਰਾਰ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੀੜਤ ਪਰਿਵਾਰ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਦੱਸਿਆ ਕਿ ਵਿਦਿਆਰਥਣ ਆਪਣੇ ਦੋਸਤਾਂ ਨਾਲ ਇਸ ਹੋਟਲ ਦੇ ਰੈਸਟੋਰੈਂਟ ਵਿਚ ਫਾਸਟ ਫੂਡ ਖਾਣ ਗਈ ਸੀ, ਜਿੱਥੇ ਉਸ ਦੀ ਮੁਲਾਕਾਤ ਰਸੋਈਏ ਟਿੰਕੂ ਗੁਪਤਾ ਨਾਲ ਹੋਈ ਅਤੇ ਦੋਵੇਂ ਦੋਸਤ ਬਣ ਗਏ।
ਪੁਲਸ ਮੁਤਾਬਕ 15 ਮਾਰਚ ਨੂੰ ਪ੍ਰੀਖਿਆ ਖਤਮ ਹੋਣ ਤੋਂ ਬਾਅਦ ਵਿਦਿਆਰਥਣ ਹੋਟਲ ਗਈ, ਜਿੱਥੇ ਟਿੰਕੂ ਗੁਪਤਾ ਨੇ ਇਕ ਕਮਰੇ ’ਚ ਲਿਜਾ ਕੇ ਉਸ ਨਾਲ ਜਬਰ-ਜਨਾਹ ਕੀਤਾ। ਪੁਲਸ ਮੁਤਾਬਕ 16 ਮਾਰਚ ਨੂੰ ਟਿੰਕੂ ਨੇ ਆਪਣੇ 2 ਦੋਸਤਾਂ ਪ੍ਰਮੋਦ ਅਤੇ ਲੱਕੀ ਨੂੰ ਬੁਲਾਇਆ ਅਤੇ ਦੋਵਾਂ ਨੇ ਵੀ ਵਿਦਿਆਰਥਣ ਨਾਲ ਜਬਰ-ਜ਼ਨਾਹ ਕੀਤਾ। ਵਿਦਿਆਰਥਣ ਕਿਸੇ ਤਰ੍ਹਾਂ ਹੋਟਲ ਤੋਂ ਘਰ ਪਹੁੰਚੀ ਅਤੇ ਆਪਣੇ ਪਰਿਵਾਰ ਨੂੰ ਸਾਰੀ ਗੱਲ ਦੱਸੀ।


Aarti dhillon

Content Editor

Related News