ਨਾਬਾਲਗ ਲੜਕੀ ਨਾਲ ਰੇਪ ਕਰ ਰਹੇ ਸੀ ਬਦਮਾਸ਼, ਕੁੱਤੇ ਨੇ ਬਚਾਈ ਇੱਜ਼ਤ

08/21/2018 3:46:47 PM

ਨਵੀਂ ਦਿੱਲੀ— ਮੱਧ ਪ੍ਰਦੇਸ਼ ਦੇ ਸਾਗਰ ਜ਼ਿਲੇ ਦੇ ਮੋਤੀਨਗਰ ਪੁਲਸ ਥਾਣੇ ਅਧੀਨ ਪੈਂਦੇ ਪਿੰਡ 'ਚ 14 ਸਾਲ ਦੀ ਦਲਿਤ ਨਾਬਾਲਗ ਲੜਕੀ ਨਾਲ ਕਥਿਤ ਰੂਪ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀਆਂ ਨੂੰ ਪੀੜਤਾ ਦੇ ਪਾਲਤੂ ਕੁੱਤੇ ਨੇ ਹਮਲਾ ਕਰ ਕੇ ਭਜਾ ਦਿੱਤਾ। ਮੋਤੀਨਗਰ ਪੁਲਸ ਥਾਣਾ ਪ੍ਰਭਾਰੀ ਵਿਪਿਨ ਤਾਮਰਕਾਰ ਨੇ ਸੋਮਵਾਰ ਨੂੰ ਦੱਸਿਆ ਕਿ 14 ਸਾਲ ਦੀ ਲੜਕੀ ਨਾਲ ਸ਼ੁੱਕਰਵਾਰ ਰਾਤ ਨੂੰ ਬਲਾਤਕਾਰ ਕਰਨ ਵਾਲੇ ਮਾਮਲੇ 'ਚ ਏਸ਼ੂ ਅਹਿਰਵਾਰ(39) ਨੂੰ ਐਤਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ 'ਚ ਏਸ਼ੂ ਦੀ ਮਦਦ ਕਰਨ ਲਈ ਉਸ ਦੇ ਸਹਿਯੋਗੀ ਪੁਨੀਤ ਅਹਿਰਵਾਰ (24) ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਏਸ਼ੂ ਅਤੇ ਪੁਨੀਤ ਲੜਕੀ ਨੂੰ ਉਸ ਸਮੇਂ ਚਾਕੂ ਦੀ ਨੋਕ 'ਤੇ ਨੇੜੇ ਹੀ ਸੁੰਨਸਾਨ ਇਲਾਕੇ 'ਚ ਸਥਿਤ ਇਕ ਝੋਂਪੜੀ 'ਚ ਲੈ ਗਏ, ਜਦੋਂ ਉਹ ਆਪਣੇ ਘਰ ਤੋਂ ਬਾਹਰ ਘਾਹ ਲੈਣ ਆਈ ਸੀ। ਤਾਮਰਕਰ ਨੇ ਦੱਸਿਆ ਕਿ ਇਸ ਝੋਂਪੜੀ 'ਚ ਏਸ਼ੂ ਅਹਿਰਵਾਰ ਇਸ ਨਾਬਾਲਗ ਦੇ ਨਾਲ ਜ਼ਬਰਦਸਤੀ ਕਰਨ ਲੱਗਾ। ਲੜਕੀ ਨੇ ਮਦਦ ਲਈ ਪੁਕਾਰ ਕੀਤੀ।

ਪੀੜਤਾ ਦੀ ਚੀਖ-ਪੁਕਾਰ ਸੁਣ ਕੇ ਉਸ ਦਾ ਪਾਲਤੂ ਕੁੱਤਾ ਉਥੇ ਪਹੁੰਚਿਆ। ਕੁੱਤੇ ਨੇ ਆਪਣੀ ਮਾਲਕਣ ਨਾਲ ਜ਼ੋਰ-ਜ਼ਬਰਦਸਤੀ ਕਰ ਰਹੇ ਇਨ੍ਹਾਂ ਦੋਸ਼ੀਆਂ 'ਚੋਂ ਏਸ਼ੂ ਦੇ ਪੈਰ ਨੂੰ ਵੱਢਿਆ। ਤਾਮਰਕਰ ਨੇ ਦੱਸਿਆ ਕਿ ਕੁੱਤੇ ਦੇ ਹਮਲਾ ਕਰਨ ਨਾਲ ਡਰ ਦੇ ਮਾਰੇ ਦੋਸ਼ੀਆਂ ਨੇ ਪੀੜਤਾ ਨੂੰ ਛੱਡ ਦਿੱਤਾ। ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਨੇ ਤੇਜ਼ਧਾਰ ਹਥਿਆਰ ਨਾਲ ਕੁੱਤੇ 'ਤੇ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਪਰ ਇਸ ਤੋਂ ਬਾਅਦ ਵੀ ਕੁੱਤੇ ਨੇ ਆਪਣੀ ਮਾਲਕਣ ਪ੍ਰਤੀ ਵਫਾਦਾਰੀ ਨੂੰ ਜਾਰੀ ਰੱਖਿਆ ਅਤੇ ਜ਼ੋਰ-ਜ਼ੋਰ ਨਾਲ ਭੌਂਕਣ ਲੱਗਾ। 

ਆਵਾਜ਼ ਸੁਣ ਕੇ ਪੀੜਤਾ ਦੇ ਪਰਿਵਾਰਕ ਮੈਂਬਰ ਝੋਂਪੜੀ ਵੱਲ ਆਉਣ ਲੱਗੇ, ਜਿਸ ਨੂੰ ਦੇਖ ਕੇ ਦੋਵੇਂ ਦੋਸ਼ੀ ਉਥੋਂ ਭੱਜ ਗਏ। ਉਨ੍ਹਾਂ ਨੇ ਕਿਹਾ ਕਿ ਸ਼ਨੀਵਾਰ ਨੂੰ ਪੀੜਤਾ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਦੋਹਾਂ ਦੋਸ਼ੀਆਂ ਖਿਲਾਫ ਸ਼ਿਕਾਇਤ ਦਰਜ ਕਰਵਾ ਕੇ ਮਾਮਲਾ ਦਰਜ ਕਰਵਾਇਆ ਹੈ।


Related News