ਰੇਪ ਰੋਕਣ ਲਈ ਵਿਦਿਆਰਥੀਆਂ ਨੂੰ ਪੜ੍ਹਾਏ ਜਾਣ ਸ਼ਲੋਕ : ਰਾਜਪਾਲ ਕੋਸ਼ਯਾਰੀ

Friday, Dec 20, 2019 - 04:41 PM (IST)

ਰੇਪ ਰੋਕਣ ਲਈ ਵਿਦਿਆਰਥੀਆਂ ਨੂੰ ਪੜ੍ਹਾਏ ਜਾਣ ਸ਼ਲੋਕ : ਰਾਜਪਾਲ ਕੋਸ਼ਯਾਰੀ

ਨਾਗਪੁਰ— ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੇ ਨਾਗਪੁਰ ਯੂਨੀਵਰਸਿਟੀ ਦੇ ਪ੍ਰਸ਼ਾਸਨ ਤੋਂ ਵਿਦਿਆਰਥੀਆਂ ਨੂੰ ਸੰਸਕ੍ਰਿਤੀ ਦੇ ਸ਼ਲੋਕ ਪੜ੍ਹਾਉਣ ਲਈ ਕਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਦੇਸ਼ 'ਚ ਹਰ ਦੂਜੇ ਦਿਨ ਹੋ ਰਹੀਆਂ ਰੇਪ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇਗਾ। ਉਨ੍ਹਾਂ ਨੇ ਯੂਨੀਵਰਸਿਟੀ ਦੇ ਜਮਨਾਲਾਲ ਬਜਾਜ ਪ੍ਰਸ਼ਾਸਨਿਕ ਭਵਨ ਦੇ ਉਦਘਾਟਨ ਦੇ ਮੌਕੇ 'ਤੇ ਇਹ ਕਿਹਾ। ਇਸ ਖਾਸ ਮੌਕੇ ਵੀਰਵਾਰ ਨੂੰ ਭਗਤ ਸਿੰਘ ਕੋਸ਼ਯਾਰੀ ਚੰਗੇ ਅਤੇ ਬੁਰੇ ਲੋਕਾਂ ਦਰਮਿਆਨ ਅੰਤਰ ਦੱਸ ਰਹੇ ਸਨ। ਉਹ ਦੱਸ ਰਹੇ ਸਨ ਕਿ ਕਿਸ ਨੂੰ ਗਿਆਨ, ਤਾਕਤ ਅਤੇ ਪੈਸੇ ਦਾ ਇਸਤੇਮਾਲ ਜਾਂ ਗਲਤ ਵਰਤੋਂ ਕੀਤੀ ਜਾ ਸਕਦੀ ਹੈ।

ਗਵਰਨਰ ਨੇ ਬਜਾਜ ਇਲੈਕਟ੍ਰਿਕਲਜ਼ ਦੇ ਮੈਨੇਜਿੰਗ ਡਾਇਰੈਕਟਰ ਸ਼ੇਖਰ ਬਜਾਜ ਨੇ ਕਿਹਾ,''ਇਕ ਸਮੇਂ ਸੀ, ਜਦੋਂ ਘਰਾਂ 'ਚ ਕੰਨਿਆ ਪੂਜਾ ਹੁੰਦੀ ਸੀ। ਤੁਸੀਂ (ਬਜਾਜ) ਵੀ ਇਕ ਧਾਰਮਿਕ ਪਰਿਵਾਰ ਤੋਂ ਹਾਂ ਅਤੇ ਇਹ ਕਰਦੇ ਹੋਣਗੇ ਪਰ ਇਹ ਅੱਜ-ਕੱਲ ਦੇਸ਼ 'ਚ ਕੀ ਹੋ ਰਿਹਾ ਹੈ। ਔਰਤਾਂ ਦਾ ਰੇਪ ਅਤੇ ਕਤਲ ਕਰ ਰਹੇ ਹਨ। ਤਾਕਤ ਦਾ ਇਸਤੇਮਾਲ ਸੁਰੱਖਿਆ ਲਈ ਹੋਣਾ ਚਾਹੀਦਾ ਜਾਂ ਗਲਤ ਵਰਤੋਂ ਲਈ? ਇਸ ਲਈ ਸਟੂਡੈਂਟਸ ਨੂੰ ਸੰਸਕ੍ਰਿਤ ਦੇ ਸ਼ਲੋਕ ਪੜ੍ਹਾਉਣੇ ਚਾਹੀਦੇ ਤਾਂ ਕਿ ਅਜਿਹੀਆਂ ਘਟਨਾਵਾਂ ਨਾ ਹੋਣ।''

ਮਹਾਰਾਸ਼ਟਰ ਦੇ ਰਾਜਪਾਲ, ਜੋ ਯੂਨੀਵਰਸਿਟੀਜ਼ ਦੇ ਚਾਂਸਲਰ ਹਨ, ਉਨ੍ਹਾਂ ਨੇ ਬਜਾਜ ਪਰਿਵਾਰ ਦੀ ਤੁਲਨਾ ਸੰਤਾਂ ਨਾਲ ਕੀਤੀ। ਦਰਅਸਲ ਬਜਾਜ ਨੇ ਆਪਣੇ ਸੀ.ਐੱਸ.ਆਰ. ਫੰਡ ਤੋਂ 26 ਕਰੋੜ ਰੁਪਏ ਅੰਬਾਜਾਰੀ ਬਾਈਪਾਸ ਲਈ ਦਿੱਤੇ ਹਨ। ਬਜਾਜ ਗਰੁੱਪ ਦੇ ਚੇਅਰਮੈਨ ਨੇ 10 ਕਰੋੜ ਰੁਪਏ ਸੀ.ਐੱਸ.ਆਰ. ਤੋਂ ਨਵੇਂ ਪ੍ਰਸ਼ਾਸਨਿਕ ਬਲਾਕ ਲਈ ਦਿੱਤੇ ਹਨ। ਉਨ੍ਹਾਂ ਨੇ ਕਿਹਾ,''ਸੰਤਾਂ ਦਾ ਸਮਾਜ ਦੇ ਪ੍ਰਤੀ ਸਮਰਪਣ ਬੇਮਿਸਾਲ ਹੈ। ਜਦੋਂ ਇਕ ਵਪਾਰੀ ਸੰਤ ਹੁੰਦਾ ਹੈ ਤਾਂ ਇਸ ਤੋਂ ਸਿੱਖਿਆ ਦਾ ਫਾਇਦਾ ਹੁੰਦਾ ਹੈ।''


author

DIsha

Content Editor

Related News