ਗੁਰੂਗ੍ਰਾਮ ਦੇ ਮਸ਼ਹੂਰ ਹਸਪਤਾਲ ਦੇ ICU ''ਚ ਦਾਖਲ ਲੜਕੀ ਨਾਲ ਰੇਪ, ਵੈਂਟੀਲੇਟਰ ''ਤੇ ਸੀ ਪੀੜਤਾ

Thursday, Oct 29, 2020 - 06:46 PM (IST)

ਗੁਰੂਗ੍ਰਾਮ ਦੇ ਮਸ਼ਹੂਰ ਹਸਪਤਾਲ ਦੇ ICU ''ਚ ਦਾਖਲ ਲੜਕੀ ਨਾਲ ਰੇਪ, ਵੈਂਟੀਲੇਟਰ ''ਤੇ ਸੀ ਪੀੜਤਾ

ਗੁਰੂਗ੍ਰਾਮ -  ਦਿੱਲੀ ਨਾਲ ਲੱਗਦੇ ਗੁਰੂਗ੍ਰਾਮ ਦੇ ਇੱਕ ਨਿੱਜੀ ਹਸਪਤਾਲ ਦੀ ਆਈ.ਸੀ.ਯੂ. 'ਚ ਦਾਖਲ ਲੜਕੀ ਦੇ ਨਾਲ ਕੁਕਰਮ ਦੀ ਘਟਨਾ ਸਾਹਮਣੇ ਆਈ ਹੈ। ਟੀ.ਬੀ. ਦੀ ਮਰੀਜ਼ ਲੜਕੀ ਸੈਕਟਰ 44 ਸਥਿਤ ਇਸ ਹਸਪਤਾਲ  ਦੇ ਆਈ.ਸੀ.ਯੂ. 'ਚ ਦਾਖਲ ਸੀ। ਜਦੋਂ ਉਹ ਬੇਹੋਸ਼ੀ ਦੀ ਹਾਲਤ 'ਚ ਸੀ ਉਦੋਂ ਉਸ ਨਾਲ ਹਸਪਤਾਲ ਦੇ ਇੱਕ ਸਟਾਫ ਨੇ ਰੇਪ ਕੀਤਾ। ਲੜਕੀ ਨੂੰ ਮੰਗਲਵਾਰ ਨੂੰ ਜਦੋਂ ਹੋਸ਼ ਆਇਆ ਤਾਂ ਉਸ ਨੇ ਆਪਣੇ ਪਿਤਾ ਨੂੰ ਇਸ ਘਟਨਾ  ਬਾਰੇ ਦੱਸਿਆ। ਪੁਲਸ ਦੋਸ਼ੀ ਦੀ ਤਲਾਸ਼ ਕਰ ਰਹੀ ਹੈ।

ਹਸਪਤਾਲ ਦੇ ਆਈ.ਸੀ.ਯੂ. 'ਚ 21 ਸਾਲਾ ਕੁੜੀ ਨਾਲ ਰੇਪ
ਪੁਲਸ ਦੇ ਅਨੁਸਾਰ, ਮੂਲ ਰੂਪ ਨਾਲ ਹਰਿਆਣਾ ਦੇ ਮਹਿੰਦਰਗੜ੍ਹ ਦੀ ਰਹਿਣ ਵਾਲੀ ਟੀ.ਬੀ. ਤੋਂ ਪੀੜਤ 21 ਸਾਲਾ ਪੀੜਤਾ ਦਾ ਕੁਕਰਮ ਕਥਿਤ ਤੌਰ 'ਤੇ ਪਿਛਲੇ ਹਫਤੇ ਹੋਇਆ ਸੀ, ਜਦੋਂ ਉਹ ਗੁੜਗਾਂਓ ਦੇ ਏਰ ਨਿੱਜੀ ਹਸਪਤਾਲ  ਦੇ ਆਈ.ਸੀ.ਯੂ. 'ਚ ਦਾਖਲ ਸੀ। ਮਰੀਜ਼ ਨੇ ਕੁਕਰਮ ਦੀ ਜਾਣਕਾਰੀ ਇੱਕ ਕਾਗਜ਼ 'ਚ ਲਿਖ ਕੇ ਅਤੇ ਇਸ਼ਾਰਿਆਂ  ਦੇ ਜ਼ਰੀਏ ਆਪਣੇ ਪਿਤਾ ਨੂੰ ਮੰਗਲਵਾਰ ਨੂੰ ਦੱਸੀ।

ਪੁਲਸ ਨੇ ਦੱਸਿਆ ਹੈ ਕਿ ਫਿਲਹਾਲ ਉਨ੍ਹਾਂ ਨੇ ਕੇਸ ਦਰਜ ਕਰ ਲਿਆ ਹੈ। ਦੋਸ਼ੀ ਦੀ ਪਛਾਣ ਵੀ ਹੋ ਚੁੱਕੀ ਹੈ। ਦੋਸ਼ੀ ਦਾ ਨਾਮ ਵਿਕਾਸ ਦੱਸਿਆ ਗਿਆ ਹੈ। ਉਹ ਨਾਨ ਮੈਡੀਕਲ (ਆਉਟਸੋਰਸ ਸਟਾਫ) ਤੋਂ ਹੈ। ਅਜੇ ਉਸ ਨੂੰ ਗ੍ਰਿਫਤਾਰ ਕੀਤਾ ਜਾਣਾ ਬਾਕੀ ਹੈ। ਹਸਪਤਾਲ ਅੰਦਰੂਨੀ ਜਾਂਚ ਵੀ ਕਰ ਰਿਹਾ ਹੈ।


author

Inder Prajapati

Content Editor

Related News