''ਰੇਪ ਇਨ ਇੰਡੀਆ'' ''ਤੇ ਘਿਰੇ ਰਾਹੁਲ ਗਾਂਧੀ, ਸੰਸਦ ''ਚ ਉੱਠੀ ਮੈਂਬਰਤਾ ਰੱਦ ਕਰਨ ਦੀ ਮੰਗ

Friday, Dec 13, 2019 - 01:04 PM (IST)

''ਰੇਪ ਇਨ ਇੰਡੀਆ'' ''ਤੇ ਘਿਰੇ ਰਾਹੁਲ ਗਾਂਧੀ, ਸੰਸਦ ''ਚ ਉੱਠੀ ਮੈਂਬਰਤਾ ਰੱਦ ਕਰਨ ਦੀ ਮੰਗ

ਨਵੀਂ ਦਿੱਲੀ— ਲੋਕ ਸਭਾ ਦੇ ਸਰਦ ਸੈਸ਼ਨ ਦੇ ਆਖਰੀ ਦਿਨ ਰਾਹੁਲ ਗਾਂਧੀ ਦੇ 'ਰੇਪ ਇਨ ਇੰਡੀਆ' 'ਤੇ ਜੰਮ ਕੇ ਹੰਗਾਮਾ ਹੋਇਆ। ਭਾਜਪਾ ਦੀਆਂ ਮਹਿਲਾ ਸੰਸਦ ਮੈਂਬਰਾਂ ਸਮੇਤ ਕਈ ਨੇਤਾਵਾਂ ਨੇ ਰਾਹੁਲ ਗਾਂਧੀ ਦਾ ਵਿਰੋਧ ਕੀਤਾ ਅਤੇ ਮੁਆਫ਼ੀ ਦੀ ਮੰਗ ਕੀਤੀ। ਉੱਥੇ ਹੀ ਰਾਹੁਲ ਦੀ ਮੈਂਬਰਤਾ ਰੱਦ ਕਰਨ ਦੀ ਵੀ ਮੰਗ ਉੱਠੀ। ਰਾਹੁਲ ਗਾਂਧੀ ਨੇ ਵੀਰਵਾਰ ਨੂੰ ਝਾਰਖੰਡ ਦੀਆਂ ਵਿਧਾਨ ਸਭਾ ਚੋਣਾਂ 'ਚ 'ਮੇਕ ਇਨ ਇੰਡੀਆ' ਨੂੰ ਲੈ ਕੇ ਤੁਕਬੰਦੀ ਕਰਦੇ ਹੋਏ 'ਰੇਪ ਇਨ ਇੰਡੀਆ' ਦੀ ਗੱਲ ਕਹੀ ਸੀ। ਉਨ੍ਹਾਂ ਦੇ ਇਸ ਬਿਆਨ 'ਤੇ ਵਿਰੋਧ ਦਾ ਮੋਰਚਾ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਭਾਲਿਆ।

ਰਾਜਨਾਥ ਨੇ ਕਿਹਾ ਰਾਹੁਲ ਨੂੰ ਸੰਸਦ 'ਚ ਰਹਿਣ ਦਾ ਹੱਕ ਨਹੀਂ
ਸਮਰਿਤੀ ਇਰਾਨੀ ਨੇ ਕਿਹਾ ਕਿ ਗਾਂਧੀ ਖਾਨਦਾਨ ਦੇ ਸ਼ਖਸ ਦਾ ਬਿਆਨ ਸ਼ਰਮਨਾਕ ਹੈ ਤਾਂ ਰਾਜਨਾਥ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਸੰਸਦ ਮੈਂਬਰ ਰਹਿਣ ਦਾ ਹੱਕ ਨਹੀਂ ਹੈ। ਰਾਜਨਾਥ ਸਿੰਘ ਨੇ ਹਮਲਾਵਰ ਤੇਵਰ ਦਿਖਾਉਂਦੇ ਹੋਏ ਕਿਹਾ ਕਿ ਅਜਿਹੀ ਭਾਸ਼ਾ ਦੀ ਵਰਤੋਂ ਕਰਨ ਵਾਲੇ ਮੈਂਬਰਾਂ ਨੂੰ ਸੰਸਦ ਮੈਂਬਰ ਬਣੇ ਰਹਿਣ ਦਾ ਅਧਿਕਾਰ ਨਹੀਂ ਹੈ। ਰਾਜਨਾਥ ਨੇ ਕਿਹਾ,''ਸਾਰਾ ਦੇਸ਼ ਇਹ ਜਾਣਦਾ ਹੈ ਕਿ ਪੀ.ਐੱਮ. ਮੋਦੀ 'ਮੇਕ ਇਨ ਇੰਡੀਆ' ਪ੍ਰੋਗਰਾਮ 'ਤੇ ਜ਼ੋਰ ਦੇ ਰਹੇ ਹਨ ਤਾਂ ਕਿ ਭਾਰਤ ਹੁਣ ਇੰਪੋਰਟ ਦੇਸ਼ ਤੋਂ ਐਕਸਪੋਰਟਰ ਦੇ ਤੌਰ 'ਤੇ ਤਬਦੀਲ ਹੋ ਸਕੇ। ਇਸ ਲਈ ਵੀ ਇਹ ਯੋਜਨਾ ਅੱਗੇ ਵਧਾਈ ਜਾ ਰਹੀ ਹੈ ਤਾਂ ਕਿ ਦੇਸ਼ ਦੇ ਨੌਜਵਾਨਾਂ ਨੂੰ ਰੋਜ਼ਗਾਰ ਹਾਸਲ ਹੋ ਸਕੇ ਪਰ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਇਨ੍ਹਾਂ ਸ਼ਬਦਾਂ ਨਾਲ ਜੋ ਤੁਕਬੰਦੀ ਕੀਤੀ ਹੈ, ਉਹ ਦੁਖੀ ਕਰਨ ਵਾਲੀ ਹੈ।

ਰਾਹੁਲ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ
ਉਨ੍ਹਾਂ ਨੇ ਕਿਹਾ ਕਿ ਕੀ ਇਸ ਸਦਨ 'ਚ ਅਜਿਹੇ ਲੋਕ ਵੀ ਚੁਣ ਕੇ ਆ ਸਕਦੇ ਹਨ, ਜੋ ਅਜਿਹੇ ਸ਼ਬਦਾਂ ਦੀ ਵਰਤੋਂ ਕਰਦੇ ਹਨ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਡੀ ਪਾਰਟੀ ਦੇ ਹੀ ਕੁਝ ਲੋਕਾਂ ਨੇ ਅਪਸ਼ਬਦਾਂ ਦੀ ਵਰਤੋਂ ਕੀਤੀ ਸੀ ਤਾਂ ਅਸੀਂ ਉਨ੍ਹਾਂ ਨੂੰ ਬੁਲਾ ਕੇ ਉਨ੍ਹਾਂ ਤੋਂ ਦੁਖ ਪ੍ਰਗਟ ਕਰਵਾਇਆ ਹੈ। ਕਾਂਗਰਸ ਦੇ ਇੰਨੇ ਸੀਨੀਅਰ ਲੀਡਰ ਵਲੋਂ ਅਜਿਹਾ ਕੀਤਾ ਜਾ ਰਿਹਾ ਹੈ ਤਾਂ ਕਿਉਂ ਨਾ ਉਨ੍ਹਾਂ ਨੂੰ ਸਦਨ 'ਚ ਆਉਣਾ ਚਾਹੀਦਾ ਅਤੇ ਸਾਰੇ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।

ਸਮਰਿਤੀ ਨੇ ਰਾਹੁਲ ਨੂੰ ਸਜ਼ਾ ਦੇਣ ਦੀ ਕੀਤੀ ਮੰਗ
ਸਮਰਿਤੀ ਬੋਲੀ,''ਅੱਜ ਦੇਸ਼ ਦੀਆਂ ਔਰਤਾਂ ਦੇ ਸਨਮਾਨ ਦੀ ਗੱਲ ਹੈ। ਰੇਪ ਵਰਗੇ ਅਪਰਾਧ 'ਚ ਇਸ ਸਦਨ ਦੇ ਮੈਂਬਰ, ਗਾਂਧੀ ਪਰਿਵਾਰ ਦੇ ਬੇਟੇ ਨੇ ਖੁੱਲ੍ਹੇਆਮ ਰੇਪ ਦਾ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਰੇਪ ਇਨ ਇੰਡੀਆ, ਕੀ ਉਹ ਦੇਸ਼ ਦੇ ਪੁਰਸ਼ਾਂ ਦਾ ਔਰਤਾਂ ਨੂੰ ਰੇਪ ਕਰਨ ਲਈ ਗੱਲ ਕਰ ਰਹੇ ਹਨ?'' ਅਮੇਠੀ ਤੋਂ ਸੰਸਦ ਮੈਂਬਰ ਸਮਰਿਤੀ ਨੇ ਸਪੀਕਰ ਤੋਂ ਰਾਹੁਲ ਨੂੰ ਸਜ਼ਾ ਦੇਣ ਦੀ ਮੰਗ ਕੀਤੀ।

ਭਾਰਤ ਦੀਆਂ ਔਰਤਾਂ ਅਤੇ ਭਾਰਤ ਮਾਤਾ ਦਾ ਅਪਮਾਨ
ਭਾਜਪਾ ਦੀ ਸੰਸਦ ਮੈਂਬਰ ਲਾਕੇਟ ਚਟਰਜੀ ਨੇ ਕਿਹਾ ਕਿ ਪੀ.ਐੱਮ. ਨਰਿੰਦਰ ਮੋਦੀ ਮੇਕ ਇਨ ਇੰਡੀਆ ਦੀ ਗੱਲ ਕਰਦੇ ਹਨ ਅਤੇ ਰਾਹੁਲ ਗਾਂਧੀ ਰੇਪ ਇਨ ਇੰਡੀਆ ਦੀ ਗੱਲ ਕਹੀ। ਉਨ੍ਹਾਂ ਦਾ ਕਹਿਣਾ ਹੈ ਕਿ ਆਓ ਅਤੇ ਸਾਡੇ ਇੱਥੋਂ ਦੀਆਂ ਔਰਤਾਂ ਦਾ ਰੇਪ ਕਰੋ। ਇਹ ਭਾਰਤ ਦੀਆਂ ਔਰਤਾਂ ਅਤੇ ਭਾਰਤ ਮਾਤਾ ਦਾ ਅਪਮਾਨ ਹੈ।


author

DIsha

Content Editor

Related News