28 ਸਾਲ ਬਾਅਦ ਗ੍ਰਿਫ਼ਤਾਰ ਹੋਇਆ ਜਬਰ ਜ਼ਿਨਾਹ ਦਾ ਦੋਸ਼ੀ

Wednesday, Aug 10, 2022 - 05:54 PM (IST)

28 ਸਾਲ ਬਾਅਦ ਗ੍ਰਿਫ਼ਤਾਰ ਹੋਇਆ ਜਬਰ ਜ਼ਿਨਾਹ ਦਾ ਦੋਸ਼ੀ

ਸ਼ਾਹਜਹਾਂਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿਖੇ ਇਕ ਨਾਬਾਲਗ ਕੁੜੀ ਨਾਲ ਜਬਰ-ਜ਼ਨਾਹ ਕਰਨ ਦੇ 28 ਸਾਲ ਬਾਅਦ ਇਕ ਵਿਅਕਤੀ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਸੇ ਮਾਮਲੇ 'ਚ ਦੋਸ਼ੀ ਦੇ ਭਰਾ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਇਕ ਹਫ਼ਤੇ ਬਾਅਦ ਇਹ ਗ੍ਰਿਫ਼ਤਾਰੀ ਹੋਈ। ਪੁਲਸ ਸੁਪਰਡੈਂਟ ਐੱਸ. ਆਨੰਦ ਨੇ ਬੁੱਧਵਾਰ ਨੂੰ ਦੱਸਿਆ  ਕਿ 28 ਸਾਲ ਪਹਿਲਾਂ 12 ਸਾਲ ਦੀ ਕੁੜੀ ਨਾਲ ਹੋਏ ਜਬਰ ਜ਼ਿਨਾਹ ਦੇ ਮਾਮਲੇ 'ਚ ਪੁਲਸ ਨੇ ਇਸੇ ਸਾਲ ਇਕ ਅਗਸਤ ਨੂੰ ਦੋਸ਼ੀ ਗੁੱਡੂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਇਸੇ ਮਾਮਲੇ 'ਚ ਸ਼ਾਮਲ ਗੁੱਡੂ ਦੇ ਸਕੇ ਭਰਾ ਅਤੇ ਦੂਜੇ ਦੋਸ਼ੀ ਨਕੀ ਹਸਨ ਨੂੰ ਵੀ ਰੇਲਵੇ ਸਟੇਸ਼ਨ ਦੇ ਬਾਹਰੋਂ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਥਾਣਾ ਸਦਰ ਬਾਜ਼ਾਰ ਦੇ ਅਧੀਨ ਰਹਿਣ ਵਾਲੀ 12 ਸਾਲਾ ਕੁੜੀ ਆਪਣੀ ਭੈਣ ਦੇ ਘਰ ਰਹਿੰਦੀ ਸੀ, ਜੀਜਾ ਜੰਗਲਾਤ ਵਿਭਾਗ 'ਚ ਨੌਕਰੀ ਕਰਦਾ ਸੀ ਅਤੇ ਭੈਣ ਪ੍ਰਾਈਵੇਟ ਸਕੂਲ 'ਚ ਪੜ੍ਹਾਉਣ ਜਾਂਦੀ ਸੀ।

ਉਨ੍ਹਾਂ ਦੱਸਿਆ ਕਿ ਅਜਿਹੇ 'ਚ ਘਰ 'ਚ ਪੀੜਤਾ ਇਕੱਲੀ ਰਹਿ ਜਾਂਦੀ ਸੀ, 1994 'ਚ ਮਾਮੂਡੀ ਮੁਹੱਲੇ 'ਚ ਰਹਿਣ ਵਾਲਾ ਦਬੰਗ ਨਕੀ ਹਸਨ ਉਸ ਦੇ ਘਰ ਦਾਖ਼ਲ ਹੋ ਗਿਆ ਅਤੇ ਪੀੜਤਾ ਨੂੰ ਡਰਾ ਕੇ ਉਸ ਨਾਲ ਜਬਰ ਜ਼ਿਨਾਹ ਕੀਤਾ। ਉਨ੍ਹਾਂ ਦੱਸਿਆ ਕਿ ਘਟਨਾ ਦੇ ਦੂਜੇ ਦਿਨ ਨਕੀ ਹਸਨ ਦਾ ਭਰਾ ਗੁੱਡੂ ਵੀ ਪੀੜਤਾ ਦੇ ਘਰ ਆਇਆ ਅਤੇ ਉਸ ਨੇ ਵੀ ਪੀੜਤਾ ਨਾਲ ਜਬਰ ਜ਼ਿਨਾਹ ਕੀਤਾ। ਪੀੜਤਾ ਦਾ ਦੋਸ਼ ਹੈ ਕਿ ਦੋਵੇਂ ਭਰਾ ਦੂਜੇ-ਤੀਜੇ ਦਿਨ ਉਸ ਦੇ ਘਰ ਆ ਜਾਂਦੇ ਅਤੇ ਉਸ ਨਾਲ ਜਬਰ ਜ਼ਿਨਾਹ ਕਰਦੇ ਅਤੇ ਇਹ ਕਾਫ਼ੀ ਦਿਨਾਂ ਤੱਕ ਚੱਲਦਾ ਰਿਹਾ। ਇਸ ਵਿਚ ਪੀੜਤਾ ਗਰਭਵਤੀ ਹੋ ਗਈ ਤਾਂ ਉਸ ਨੇ ਜਦੋਂ ਇਹ ਗੱਲ ਆਪਣੇ ਜੀਜੇ ਨੂੰ ਦੱਸੀ ਤਾਂ ਜੀਜੇ ਨੇ ਦੋਸ਼ੀਆਂ ਦੀ ਸ਼ਿਕਾਇਤ ਕਰਨ ਗਿਆ ਤਾਂ ਦਬੰਗ ਕਿਸਮ ਦੇ ਦੋਸ਼ੀਆਂ ਨੇ ਉਨ੍ਹਾਂ ਨੂੰ ਪੂਰੇ ਪਰਿਵਾਰ ਸਮੇਤ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਪੁਲਸ ਨੇ ਦੋਲ਼ੀ ਨਕੀ ਹਸਨ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ।


author

DIsha

Content Editor

Related News