'ਮੋਦੀ ਚੋਰ ਹੈ' ਨੂੰ ਲੈ ਕੇ ਰਾਂਚੀ ਕੋਰਟ ਨੇ ਰਾਹੁਲ ਗਾਂਧੀ ਨੂੰ ਭੇਜਿਆ ਸੰਮਨ

Saturday, Jan 18, 2020 - 09:34 PM (IST)

'ਮੋਦੀ ਚੋਰ ਹੈ' ਨੂੰ ਲੈ ਕੇ ਰਾਂਚੀ ਕੋਰਟ ਨੇ ਰਾਹੁਲ ਗਾਂਧੀ ਨੂੰ ਭੇਜਿਆ ਸੰਮਨ

ਨਵੀਂ ਦਿੱਲੀ — ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਰਾਂਚੀ ਸਿਵਲ ਕੋਰਟ ਨੇ ਸੰਮਨ ਜਾਰੀ ਕੀਤਾ ਹੈ। ਰਾਹੁਲ ਗਾਂਧੀ ਵੱਲੋਂ ਲੋਕ ਸਭਾ ਚੋਣ ਦੌਰਾਨ ਇਕ ਜਨਸਭਾ 'ਚ ਦਿੱਤੇ ਗਏ ਬਿਆਨ 'ਮੋਦੀ ਚੋਰ ਹੈ' ਨੂੰ ਲੈ ਕੇ ਸੰਮਨ ਜਾਰੀ ਕੀਤਾ ਹੈ। ਸੰਮਨ 'ਚ ਉਨ੍ਹਾਂ ਨੇ 22 ਫਰਵਰੀ ਨੂੰ ਅਦਾਲਤ 'ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ।

ਦੱਸਣਯੋਗ ਹੈ ਕਿ ਲੋਕਸਭਾ ਚੋਣ ਦੌਰਾਨ ਤਤਕਾਲੀਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਫੇਲ ਸੌਦੇ 'ਚ ਕਥਿਤ ਘਪਲੇ ਨੂੰ ਲੈ ਕੇ ਰਾਂਚੀ 'ਚ ਇਕ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸੀ ਕਿ 'ਮੋਦੀ ਚੋਰ ਹੈ'। ਜਿਸ ਨੂੰ ਲੈ ਕੇ ਭਾਜਪਾ ਨੇਤਾਵਾਂ ਨੇ ਰਾਹੁਲ ਗਾਂਧੀ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਰਜ ਕੀਤਾ ਸੀ।


author

Inder Prajapati

Content Editor

Related News