ਚਾਰਾ ਘਪਲੇ ਦੇ ਮਾਮਲੇ ''ਚ ਰਾਂਚੀ ਦੀ ਸੀ.ਬੀ.ਆਈ. ਅਦਾਲਤ ''ਚ ਹਾਜ਼ਰ ਹੋਏ ਲਾਲੂ
Thursday, Jul 13, 2017 - 02:39 PM (IST)

ਰਾਂਚੀ—ਸੰਯੁਕਤ ਬਿਹਾਰ ਦੇ ਬਹੁਚਰਚਿਤ ਅਰਬਾਂ ਰੁਪਏ ਦੇ ਚਾਰਾ ਘਪਲੇ ਦੇ ਤਿੰਨ ਮਾਮਲਿਆਂ 'ਚ ਅੱਜ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਧਾਨ ਲਾਲੂ ਪ੍ਰਸਾਦ ਰਾਂਚੀ ਦੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਵਿਸ਼ੇਸ਼ ਅਦਾਲਤਾਂ 'ਚ ਪੇਸ਼ ਹੋਏ। ਯਾਦਵ ਚਾਰਾ ਘਪਲੇ ਦੇ ਮਾਮਲੇ 68 ਏ 96, 64 ਏ 96 ਅਤੇ 47 ਏ 96 'ਚ ਸੀ.ਬੀ.ਆਈ. ਦੀਆਂ ਤਿੰਨ ਵਿਸ਼ੇਸ਼ ਅਦਾਲਤਾਂ 'ਚ ਹਾਜ਼ਰ ਹੋਏ।
ਚਾਰਾ ਘਪਲੇ ਦਾ ਇਹ ਮਾਮਲਾ ਦੇਵਘਰ, ਅਤੇ ਚਾਈਬਾਸਾ ਖਜ਼ਾਨੇ ਤੋਂ ਲੱਖਾਂ ਰੁਪਏ ਦੀ ਗੈਰ-ਕਾਨੂੰਨੀ ਨਿਕਾਸੀ ਦਾ ਹੈ। ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਸ਼ਿਵਪਾਲ ਸਿੰਘ ਦੀ ਵਿਸ਼ੇਸ਼ ਅਦਾਲਤ 'ਚ ਚਾਰਾ ਘਪਲੇ ਦਾ ਮਾਮਲਾ 64 ਏ 96 'ਚ ਯਾਦਵ ਦੇ ਪੱਖ 'ਚ ਸਾਬਕਾ ਕੇਂਦਰੀ ਮੰਤਰੀ ਜੈ ਪ੍ਰਕਾਸ਼ ਨਾਰਾਇਣ ਯਾਦਵ ਅਤੇ ਵਿਧਾਨ ਸਭਾ ਦੇ ਕਰਮਚਾਰੀ ਮੁਹੰਮਦ ਜੁਨੈਦ ਨੇ ਗਵਾਹੀ ਦਿੱਤੀ। ਯਾਦਵ ਕੋਰਟ ਤੋਂ ਨਿਕਲਣ ਦੇ ਬਾਅਦ ਮੀਡੀਆ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਅਤੇ ਸਿੱਧੇ ਸਟੇਟ ਗੈਸਟ ਹਊਸ ਰਵਾਨਾ ਹੋ ਗਏ।