ਸਾਊਦੀ 'ਚ ਨਜ਼ਰ ਆਇਆ 'ਚੰਨ', ਅੱਜ ਤੋਂ ਹੋਵੇਗੀ ਪਵਿੱਤਰ ਰਮਜ਼ਾਨ ਮਹੀਨੇ ਦੀ ਸ਼ੁਰੂਆਤ

Monday, Mar 11, 2024 - 05:06 AM (IST)

ਸਾਊਦੀ 'ਚ ਨਜ਼ਰ ਆਇਆ 'ਚੰਨ', ਅੱਜ ਤੋਂ ਹੋਵੇਗੀ ਪਵਿੱਤਰ ਰਮਜ਼ਾਨ ਮਹੀਨੇ ਦੀ ਸ਼ੁਰੂਆਤ

ਇੰਟਰਨੈਸ਼ਨਲ ਡੈਸਕ- ਸਾਊਦੀ ਅਰਬ 'ਚ ਐਤਵਾਰ ਨੂੰ ਇਸਲਾਮ ਦੇ ਮੁਕੱਦਸ ਮਹੀਨੇ ਰਮਜ਼ਨ ਦਾ ਚੰਦ ਨਜ਼ਰ ਆ ਗਿਆ ਹੈ, ਜਿਸ ਨਾਲ ਕਈ ਪੱਛਮੀ ਏਸ਼ੀਆਈ ਦੇਸ਼ਾਂ 'ਚ ਸੋਮਵਾਰ ਨੂੰ ਪਹਿਲਾ ਰੋਜ਼ਾ ਰੱਖਿਆ ਜਾਵੇਗਾ। ਸਾਊਦੀ ਦੇ ਸਰਕਾਰੀ ਟੀ.ਵੀ. ਨੇ ਖ਼ਬਰ ਦਿੱਤੀ ਹੈ ਕਿ ਅਧਿਕਾਰੀਆਂ ਨੇ ਚੰਦ ਦੇਖ ਲਿਆ ਹੈ।

ਇਸ ਤੋਂ ਬਾਅਦ ਅਰਬ ਦੇ ਕਈ ਦੇਸ਼ਾਂ ਸਣੇ ਇਰਾਕ ਅਤੇ ਸੀਰੀਆ ਨੇ ਵੀ ਸੋਮਵਾਰ ਤੋਂ ਰਮਜ਼ਾਨ ਦਾ ਮਹੀਨਾ ਸ਼ੁਰੂ ਹੋਣ ਦਾ ਐਲਾਨ ਕਰ ਦਿੱਤਾ ਹੈ। ਧਾਰਮਿਕ ਆਗੂਆਂ ਨੇ ਮੁਕੱਦਸ ਮਹੀਨਾ ਸ਼ੁਰੂ ਹੋਣ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ ਮੁੜ ਹੋਵੇਗੀ ਗੜ੍ਹੇਮਾਰੀ ਤੇ ਆਏਗਾ ਤੂਫ਼ਾਨ! ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ (ਵੀਡੀਓ)

ਦੱਸ ਦੇਈਏ ਕਿ ਰਮਜ਼ਾਨ ਦੇ ਮਹੀਨੇ ਮੁਸਲਿਮ ਭਾਈਚਾਰੇ ਦੇ ਲੋਕ ਸੂਰਜ ਨਿਕਲਣ ਤੋਂ ਲੈ ਕੇ ਸੂਰਜ ਡੁੱਬਣ ਤੱਕ ਕੁਝ ਨਹੀਂ ਖਾਂਦੇ-ਪੀਂਦੇ। ਇਸ ਦੌਰਾਨ ਉਹ ਖ਼ੁਦਾ ਦੀ ਇਬਾਦਤ ਕਰਦੇ ਹਨ ਤੇ ਕੁਰਾਨ ਦਾ ਪਾਠ ਕਰਦੇ ਹਨ। ਇਸ ਦੌਰਾਨ ਉਹ ਦਾਨ ਵੀ ਦਿੰਦੇ ਹਨ। 

ਹਾਲਾਂਕਿ ਦੱਖਣੀ ਅਤੇ ਪੂਰਬੀ ਏਸ਼ੀਆ ਦੇ ਕਈ ਦੇਸ਼ਾਂ 'ਚ ਆਮ ਤੌਰ 'ਤੇ ਰਮਜ਼ਾਨ ਦਾ ਮਹੀਨਾ ਸਾਊਦੀ ਅਰਬ ਤੋਂ ਇਕ ਦਿਨ ਬਾਅਦ ਸ਼ੁਰੂ ਹੁੰਦਾ ਹੈ, ਭਾਵ ਇਨ੍ਹਾਂ ਦੇਸ਼ਾਂ 'ਚ ਮੰਗਲਵਾਰ ਤੋਂ ਪਵਿੱਤਰ ਰਮਜ਼ਾਨ ਦੇ ਮਹੀਨੇ ਦਾ ਆਗਾਜ਼ ਹੋਵੇਗਾ। 

ਇਹ ਵੀ ਪੜ੍ਹੋ- ਟਾਇਰ ਫਟਣ ਕਾਰਨ ਬੇਕਾਬੂ ਹੋਈ ਸਵਾਰੀਆਂ ਨਾਲ ਭਰੀ ਬੱਸ, ਹੋਇਆ ਵੱਡਾ ਹਾਦਸਾ (ਵੀਡੀਓ)

ਸਾਊਦੀ ਅਰਬ ਦੇ ਸ਼ਾਹ ਸਲਮਾਨ ਨੇ ਰਮਜ਼ਾਨ ਮਹੀਨੇ ਦੇ ਐਲਾਨ ਤੋਂ ਬਾਅਦ ਜਨਤਾ ਲਈ ਬਿਆਨ ਜਾਰੀ ਕਰ ਕੇ ਇਜ਼ਰਾਈਲ-ਹਮਾਸ ਜੰਗ ਵੱਲ ਇਸ਼ਾਰਾ ਕਰਦਿਆਂ ਕਿਹਾ, ''ਸਾਡੇ ਦੁੱਖ ਵਿਚਕਾਰ ਇਸ ਵਾਰ ਰਮਜ਼ਾਨ ਮਹੀਨੇ ਦਾ ਆਗਾਜ਼ ਹੋ ਰਿਹਾ ਹੈ। ਫਲਸਤੀਨ 'ਚ ਸਾਡੇ ਭਰਾਵਾਂ 'ਤੇ ਹੋ ਰਹੇ ਹਮਲਿਆਂ ਦੇ ਮੱਦੇਨਜ਼ਰ ਅਸੀਂ ਅੰਤਰਰਾਸ਼ਟਰੀ ਭਾਈਚਾਰਿਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਸਮਝਣ ਅਤੇ ਇਨ੍ਹਾਂ ਅਣ-ਮਨੁੱਖੀ ਅਪਰਾਧਾਂ ਨੂੰ ਰੋਕਣ ਅਤੇ ਸੁਰੱਖਿਅਤ ਮਾਨਵੀ ਸਹਾਇਤਾ ਭੇਜਣ ਲਈ ਗਲਿਆਰਾ ਉਪਲੱਬਧ ਕਰਵਾਉਣ 'ਤੇ ਜ਼ੋਰ ਦਿੰਦੇ ਹਾਂ।''

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News