ਲੋਕ ਸਭਾ ''ਚ ਸੰਸਦ ਮੈਂਬਰ ਰਾਮਸਵਰੂਪ ਨੇ ਸੂਬੇ ਦੇ ਕਬਾਇਲੀ ਖੇਤਰਾਂ ਲਈ ਰੱਖੀਆਂ ਇਹ ਮੰਗਾਂ

Thursday, Jul 04, 2019 - 12:24 PM (IST)

ਸ਼ਿਮਲਾ—ਸੰਸਦੀ ਖੇਤਰ 'ਚ ਦੂਜੀ ਵਾਰ ਸੰਸਦ ਮੈਂਬਰ ਬਣੇ ਰਾਮਸਵਰੂਪ ਸ਼ਰਮਾ ਨੇ ਲੋਕ ਸਭਾ 'ਚ ਕਬਾਇਲੀ ਜ਼ਿਲੇ ਲਾਹੌਲ-ਸਪਿਤੀ ਅਤੇ ਤੰਗ ਖੇਤਰਾਂ 'ਚ ਸੰਚਾਰ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਦਾ ਮਾਮਲਾ ਚੁੱਕਿਆ। ਸਿਫਰ ਕਾਲ 'ਚ ਇਹ ਮਾਮਲਾ ਚੁੱਕਦੇ ਹੋਏ ਕਿਹਾ ਕਿ ਖੇਤਰ ਦੇ ਬਹੁਤ ਮਹੱਤਵਪੂਰਨ ਸਰਹੱਦੀ ਜ਼ਿਲੇ ਲਾਹੌਲ-ਸਪਿਤੀ, ਕੰਨੌਰ ਅਤੇ ਪਾਂਗੀ ਕਿਲਾੜ ਸਾਲ 'ਚ ਲਗਭਗ 6 ਤੋਂ 8 ਮਹੀਨਿਆਂ ਤੱਕ ਭਾਰੀ ਬਰਫਬਾਰੀ ਦੇ ਚੱਲਦਿਆਂ ਦੇਸ਼ ਤੋਂ ਕੱਟੇ ਰਹਿੰਦੇ ਹਨ।

ਸਰਦੀਆਂ 'ਚ ਬਹੁਤ ਜ਼ਿਆਦਾ ਬਰਫ ਹੋਣ ਨਾਲ ਤਾਪਮਾਨ ਮਾਈਨਸ 40 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ। ਇਨ੍ਹਾਂ ਜ਼ਿਲਿਆਂ 'ਚ ਸੰਚਾਰ ਸੇਵਾਵਾਂ ਵੀ ਅਸਮਰੱਥ ਹੋ ਜਾਂਦੀਆਂ ਹਨ। ਚੀਨ ਸਰਹੱਦ ਨੇ ਨੇੜੇ ਹੋਣ ਕਾਰਨ ਇੱਥੇ ਸੰਚਾਰ ਸੇਵਾਵਾਂ ਨੂੰ ਵਿਕਸਿਤ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ। 

ਵਰਤਮਾਨ ਸਰਕਾਰ ਉੱਤਰ ਪੂਰਬੀ ਸਰਹੱਦੀ ਸੂਬਿਆਂ ਲਈ ਵਿਸ਼ੇਸ਼ ਆਰਥਿਕ ਪੈਕੇਜ ਦੇ ਸਕਦੀ ਹੈ ਤਾਂ ਹਿਮਾਚਲ ਦੇ ਇਨ੍ਹਾਂ ਜਿਲਿਆਂ ਲਈ ਕੇਂਦਰ ਸਪਾਂਸਰ ਯੋਜਨਾਵਾਂ ਤਹਿਤ ਵਿਸ਼ੇਸ਼ ਧਨ ਰਾਸ਼ੀ ਵੰਡ ਕੇ ਇਸ ਖੇਤਰ ਦੇ ਸੰਪੂਰਨ ਵਿਕਾਸ 'ਚ ਆਪਣਾ ਯੋਗਦਾਨ ਦੇ ਸਕਦੀ ਹੈ। ਸੂਬਾ ਸਰਕਾਰ ਨੇ ਲਾਹੌਲ-ਸਪਿਤੀ ਅਤੇ ਕੰਨੌਰ ਦੇ ਡਿਪਟੀ ਕਮਿਸ਼ਨਰ ਨੂੰ ਐਮਰਜੈਂਸੀ ਸਥਿਤੀ 'ਚ ਸੰਪਰਕ ਬਣਾਉਣ ਲਈ ਸੈਟੇਲਾਈਟ ਫੋਨ ਵੀ ਉਪਲੱਬਧ ਕਰਵਾ ਦਿੱਤੇ ਹਨ।


Iqbalkaur

Content Editor

Related News